HOME ਆਪ ਸਰਕਾਰ ਦੇ ਜਬਰ ਦੇ ਵਿਰੋਧ ਵਿੱਚ ਬਸਪਾ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ,...

ਆਪ ਸਰਕਾਰ ਦੇ ਜਬਰ ਦੇ ਵਿਰੋਧ ਵਿੱਚ ਬਸਪਾ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ, ਆਪ ਸਰਕਾਰ ਦਾ ਪੁਤਲਾ ਫੂਕਿਆ

1

ਬਰਨਾਲਾ ਤੇ ਖੰਨਾ ਲਾਠੀਚਾਰਜ ਸਰਕਾਰ ਦੇ ਤਸ਼ੱਦਦ ਦਾ ਸਿਖਰ : ਬਲਵਿੰਦਰ ਕੁਮਾਰ, ਤੀਰਥ ਰਾਜਪੁਰਾ

ਜਲੰਧਰ   (ਸਮਾਜ ਵੀਕਲੀ)   ਬਰਨਾਲਾ ਵਿੱਚ ਸਫ਼ਾਈ ਮੁਲਾਜ਼ਮਾਂ ਤੇ ਖੰਨਾ ਵਿੱਚ ਨਰੇਗਾ ਵਰਕਰਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ ਸੋਮਵਾਰ ਨੂੰ ਡੀਸੀ ਦਫਤਰ ਦੇ ਬਾਹਰ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਆਪ ਸਰਕਾਰ ਦਾ ਪੁਤਲਾ ਫੂਕਿਆ। ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਬਸਪਾ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਐਡਵੋਕੇਟ ਤੇ ਜ਼ੋਨ ਇੰਚਾਰਜ ਤੀਰਥ ਰਾਜਪੁਰਾ ਮਹਿਰਾ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪੁਲਿਸ ਦੀ ਦੁਰਵਰਤੋਂ ਕਰਕੇ ਲੋਕਾਂ ਦੇ ਖਿਲਾਫ ਵੱਡੇ ਪੱਧਰ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਬਰਨਾਲਾ ਵਿੱਚ ਸਫਾਈ ਮੁਲਾਜ਼ਮਾਂ ‘ਤੇ ਅੰਨ੍ਹਾ ਤਸ਼ੱਦਦ ਆਪ ਦੀ ਜ਼ਬਰ ਦੀ ਨੀਤੀ ਦਾ ਸਿਖਰ ਹੈ। ਇਸ ਤੋਂ ਪਹਿਲਾਂ ਪਟਿਆਲਾ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਕੁੱਟਿਆ ਗਿਆ। ਫਿਰ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਅਤੇ ਖੰਨਾ ਵਿੱਚ ਨਰੇਗਾ ਵਰਕਰਾਂ ਨੂੰ ਬੁਰੀ ਤਰ੍ਹਾਂ ਪੁਲਿਸ ਨੇ ਕੁੱਟਿਆ ਤੇ ਇਸੇ ਤਰ੍ਹਾਂ ਹੀ ਬਰਨਾਲਾ ਵਿੱਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਹਨ। ਆਪ ਦੀ ਪੁਲਿਸ ਦੇ ਜ਼ੋਰ ਨਾਲ ਲੋਕਾਂ ਨੂੰ ਦਬਾਉਣ ਦੀ ਨੀਤੀ ਨੂੰ ਲੈ ਕੇ ਹਰ ਪਾਸੇ ਕਾਫੀ ਰੋਸ ਹੈ। ਇਸ ਕਰਕੇ ਅੱਜ ਲੋਕ ਵੱਡੇ ਪੱਧਰ ‘ਤੇ ਆਪ ਸਰਕਾਰ ਖਿਲਾਫ ਸੜਕਾਂ ‘ਤੇ ਉੱਤਰੇ। ਬਲਵਿੰਦਰ ਕੁਮਾਰ ਐਡਵੋਕੇਟ ਤੇ ਤੀਰਥ ਰਾਜਪੁਰਾ ਮਹਿਰਾ ਨੇ ਕਿਹਾ ਕਿ ਬਸਪਾ ਨੇ ਵੀ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਸੂਬੇ ਭਰ ਵਿੱਚ ਪ੍ਰਦਰਸ਼ਨ ਕੀਤੇ। ਬਸਪਾ ਆਗੂ ਗੁਰਮੇਲ ਚੁੰਬਰ ਤੇ ਇੰਜ. ਜਸਵੰਤ ਰਾਏ ਨੇ ਕਿਹਾ ਕਿ ਇਸ ਜ਼ਬਰ ਦਾ ਅੰਤ ਕਰਨ ਲਈ ਆਪ ਨੂੰ ਸੱਤਾ ਤੋਂ ਬੇਦਖਲ ਕਰਨਾ ਜ਼ਰੂਰੀ ਹੈ। ਸੂਬੇ ਦੇ ਲੋਕਾਂ ਨੂੰ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ ਤੇ ਬਸਪਾ ਰਾਹੀਂ ਸੱਤਾ ਵਿੱਚ ਇੱਕ ਚੰਗੇ ਪ੍ਰਬੰਧ ਦੀ ਸਥਾਪਨਾ ਕਰਨੀ ਚਾਹੀਦੀ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ‘ਤੇ ਬਸਪਾ ਆਗੂ ਖ਼ੁਸ਼ੀ ਰਾਮ, ਜਗਦੀਸ਼ ਸ਼ੇਰਪੁਰੀ, ਬਲਦੇਵ ਖੋਜਕੀਪੁਰ, ਪਰਮਜੀਤ ਮੱਲ, ਸਲਵਿੰਦਰ ਕੁਮਾਰ, ਦੇਵ ਰਾਜ ਸੁਮਨ, ਜਗਦੀਸ਼ ਦੀਸ਼ਾ, ਬੂਟਾ ਸਿੰਘ ਪਤਾਰਾ, ਵਿਜੈ ਯਾਦਵ, ਕੌਂਸਲਰ ਦਵਿੰਦਰ ਗੋਗਾ, ਬਲਾਕ ਸੰਮਤੀ ਚੇਅਰਪਰਸਨ ਸੰਦੀਪ ਕੌਰ, ਕ੍ਰਿਸ਼ਨ ਮਨੀ, ਹਰਜਿੰਦਰ ਬੰਗਾ, ਸ਼ਾਦੀ ਲਾਲ, ਬਾਬੂ ਮੁਨੀ ਲਾਲ, ਕਮਲ ਬਾਦਸ਼ਾਹਪੁਰ, ਪ੍ਰਭਜਿੰਦਰ ਸਿੰਘ ਪੱਤੜ, ਬਲਵਿੰਦਰ ਰਲ੍ਹ, ਮਨੋਹਰ ਜੱਸੀ, ਡਾ. ਭੁਪਿੰਦਰ, ਅਸ਼ੋਕ ਸਈਪੁਰ, ਹਰਮੇਸ਼ ਖ਼ੁਰਲਾ, ਕਰਮ ਚੰਦ, ਸੁਸ਼ੀਲ ਵਿਰਦੀ, ਪੰਮੀ ਰੁੜਕਾ, ਪਰਮਜੀਤ ਮੰਨਣ, ਸੁੱਚਾ ਸਿੰਘ ਬਿਨਪਾਲਕੇ, ਜੀਤੀ ਬਿਨਪਾਲਕੇ, ਸ਼ਾਮ ਕਟਾਰੀਆ, ਪਾਲਾ ਜਮਸ਼ੇਰ, ਨਿੰਦਰ ਕੋਟ ਕਲਾਂ, ਰੌਸ਼ਨ ਨਕੋਦਰ, ਰਮੇਸ਼ ਬੰਗੜ, ਜਗਜੀਤ ਜੱਗਾ ਖਹਿਰਾ, ਵਿਜੈ ਮਡਾਸ, ਅਨੀਤਾ ਪਾਲ, ਮੱਖਣ ਫਲਪੋਤਾ ਵੀ ਮੌਜ਼ੂਦ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleThousands March in London to Celebrate India’s Student Victory and Demand Justice