(ਸਮਾਜ ਵੀਕਲੀ)
ਆਓ ਸਾਰੇ ਰਲਕੇ ਆਪਾਂ ਨਵੀਆਂ ਪੈੜਾਂ ਪਾਈਏ।
ਮਾਂ ਬੋਲੀ ਪੰਜਾਬੀ ਨੂੰ ਹੁਣ ਸਾਰੇ ਹੀ ਅਪਣਾਈਏ।
ਬੁੱਲ੍ਹਾ ਵਾਰਿਸ ਨਾਨਕ ਦੀ ਹੈ ਬਾਕੀ ਇਹ ਪੰਜਾਬੀ
ਜਾਣਦੇ ਨੇ ਸਭ ਇਸਦੇ ਬਾਰੇ ਇਹਦੇ ਠਾਠ ਨਵਾਬੀ
ਚਾਨਣ ਜਿੱਥੇ ਪੁੱਜ ਨਹੀਂ ਸਕਦਾ ਉੱਥੇ ਵੀ ਪਹੁੰਚਾਈਏ
ਮਾਂ ਬੋਲੀ ਪੰਜਾਬੀ……।
ਲਿਖਤ ਪੜ੍ਹਤ ਦੇ ਸਾਰੇ ਕੰਮ ਹੀ ਪੰਜਾਬੀ ਵਿਚ ਕਰੀਏ
ਮਾਂ ਬੋਲੀ ਪੰਜਾਬੀ ਦੇ ਸਿਰ ਤਾਜ ਚਲੋ ਹੁਣ ਧਰੀਏ
ਸ਼ਹਿਦ ਤੋਂ ਮਿੱਠੀ ਬੋਲੀ ਦੇ ਵਿੱਚ ਗੀਤ ਖੁਸ਼ੀ ਦੇ ਗਾਈਏ
ਮਾਂ ਬੋਲੀ ਪੰਜਾਬੀ……।
ਦੁਨੀਆਂ ਦੇ ਵਿੱਚ ਬੋਲੀ ਜਾਂਦੀ ਇਹ ਹੈ ਬੜੀ ਪੁਰਾਣੀ
ਜਗ ਦੀਆਂ ਸਭ ਬੋਲੀਆਂ ਦੀ ਹੈ ਇਹ ਲੋਕੋ ਪਟਰਾਣੀ
ਪੜ੍ਹੋ-ਲਿਖੋ ਪੰਜਾਬੀ ਬੋਲੋ ਹੁਣ ਇਹ ਰੀਤ ਚਲਾਈਏ
ਮਾਂ ਬੋਲੀ ਪੰਜਾਬੀ……..।
ਗੁਰੂ ਗ੍ਰੰਥ ਸਾਹਿਬ ਦੀ ਲੋਕੋ ਸ਼ਾਨ ਹੈ ਪੈਂਤੀ ਅੱਖਰੀ
ਸੀਮਾ ਹੋਵੇ ਕਿਸੇ ਮੁਲਕ ਦੀ ਗੱਲ ਹੈ ਇਹਦੀ ਵੱਖਰੀ
‘ਰਾਣੇ ਸੋਫ਼ੀ ਪਿੰਡੀਆ’ ਇਸ ਲਂਈ ਅਪਣਾ ਆਪ ਮਿਟਾਈਏ
ਮਾਂ ਬੋਲੀ ਪੰਜਾਬੀ…….।
ਜਗਦੀਸ਼ ਰਾਣਾ
7986207849
9872630635