HOME ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.)ਪੰਜਾਬ ਵੱਲੋਂ ਮੋਜੂਦਾ ਹਾਲਾਤਾਂ ਨੂੰ...

ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.)ਪੰਜਾਬ ਵੱਲੋਂ ਮੋਜੂਦਾ ਹਾਲਾਤਾਂ ਨੂੰ ਦੇਖਦੇ ਕੀਤੀ, ਅਪੀਲ ਆਪਣੇ ਨੇੜੇ ਦੇ ਬਲੱਡ ਬੈਂਕਾਂ ਵਿੱਚ ਵੱਧ ਤੋਂ ਵੱਧ ਖੂਨਦਾਨ ਕਰੋ ….ਗੁਰਜੀਤ ਹੈਰੀ ਢਿੱਲੋਂ 

ਫਰੀਦਕੋਟ   (ਸਮਾਜ ਵੀਕਲੀ)   ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.)ਪੰਜਾਬ ਫ਼ਰੀਦਕੋਟ ਵੱਲੋਂ ਲਗਾਤਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ (ਬਲੱਡ ਬੈਂਕ) ਫਰੀਦਕੋਟ ਦੇ ਵਿੱਚ ਭਾਰਤ ਪਾਕਿਸਤਾਨ ਦੀ ਚੱਲ ਰਹੀ ਜੰਗ ਕਰਕੇ ਵੱਧ ਤੋਂ ਵੱਧ ਡੋਨਰਜ਼ ਸਾਡੀ ਸੋਸਾਇਟੀ ਵੱਲੋਂ ਭੇਜੇ ਰਹੇ ਹਨ,ਇਸ ਸਬੰਧੀ ਹੋਰ ਵੀ ਸੋਸਾਇਟੀਆਂ ਰਲ ਮਿਲ ਕੇ ਸਹਿਯੋਗ ਕਰ ਰਹੀਆ ਹਨ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ ਨੇ ਦੱਸਿਆ ਕਿ ਅੱਜ ਉਹਨਾਂ ਦੀ ਸੋਸਾਇਟੀ ਵੱਲੋਂ ਲੋੜਵੰਦ ਮਰੀਜਾਂ ਨੂੰ ਬਲੱਡ ਡੋਨੇਟ ਕੀਤਾ ਗਿਆ ਅਤੇ 10 ਹੋਰ ਸੁਸਾਇਟੀ ਮੈਂਬਰਜ਼ ਨੇ ਵੀ ਬਲੱਡ ਡੋਨੇਟ ਕੀਤਾ। ਕੇ.ਪੀ.ਸਿੰਘ.ਸਰਾਂ ਨੇ ਦੱਸਿਆ ਕੀ ਕਿਸੇ ਐਮਰਜੈਂਸੀ ਵਿੱਚ ਬਲੱਡ ਪ੍ਰਤੀ ਸਾਡੀ ਸੁਸਾਇਟੀ ਦੇ ਨੰਬਰ 98786-52453 ਤੇ ਸੰਪਰਕ ਕਰ ਸਕਦੇ ਹੋ ਅਤੇ ਅੱਜ ਇੱਕ ਮੀਟਿੰਗ ਕੀਤੀ ਗਈ ਸਾਰੀਆਂ ਬਲੱਡ ਐਨ. ਜੀ.ਓ ਇੱਕ ਮੰਚ ਤੇ ਫ਼ਰੀਦਕੋਟ ਵਿਖੇ ਇੱਕਠੀਆਂ ਹੋਈਆਂ। ਇਸ ਸਮੇਂ ਪ੍ਰਸ਼ਾਸਨ ਨੂੰ ਉਹਨਾਂ ਵਿਸ਼ਵਾਸ ਦਿਵਾਇਆ ਕਿ ਹਸਪਤਾਲਾਂ ਵਿੱਚ ਸਾਰੇ ਨਾਲ ਰਲ ਮਿਲ ਕੇ ਬਲੱਡ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਵਿੱਚ ਬਲੱਡ ਸੋਸਾਇਟੀਆਂ ਦੇ ਸਤਿਕਾਰ ਯੋਗ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਮਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਜਾਂ ਮਾਂ ਦਾ ਕਰਜ਼ ਉਤਾਰਿਆ ਨਹੀਂ ਜਾ ਸਕਦਾ 
Next articleਗ਼ਜ਼ਲ