HOME ਗ਼ਜ਼ਲ

ਗ਼ਜ਼ਲ

ਜਗਦੀਸ਼ ਰਾਣਾ
(ਸਮਾਜ ਵੀਕਲੀ) 
ਅਰਸ਼ੀਂ ਉੜਦੀ ਗੁੱਡੀ ਭੁੰਜੇ ਲਹਿ ਜਾਂਦੀ।
ਬਣਦੀ-ਬਣਦੀ ਗੱਲ ਹੈ ਸਾਡੀ ਰਹਿ ਜਾਂਦੀ।
ਜਦ ਵੀ ਸਾਡੀ ਹਾਕਮ ਦੇ ਸੰਗ ਖਹਿ ਜਾਂਦੀ।
ਬਣਦੀ-ਬਣਦੀ ਗੱਲ ਹੈ ਸਾਡੀ ਰਹਿ ਜਾਂਦੀ।
ਯਾਦ ਤੇਰੀ ਵਿੱਚ ਜਦ ਵੀ ਹੈ ਅੱਖ ਵਹਿ ਜਾਂਦੀ।
ਬਣਦੀ-ਬਣਦੀ ਗੱਲ ਹੈ ਸਾਡੀ ਰਹਿ ਜਾਂਦੀ।
ਡਾਰੋਂ ਵਿੱਛੜੀ ਕੂੰਜ਼ ਹਮੇਸ਼ਾ ਕਹਿ ਜਾਂਦੀ।
ਬਣਦੀ-ਬਣਦੀ ਗੱਲ ਹੈ ਸਾਡੀ ਰਹਿ ਜਾਂਦੀ।
ਮੰਜਿਲ ਨੇੜ੍ਹੇ ਜਾ ਕੇ ਢੇਰੀ ਢਹਿ ਜਾਂਦੀ।
ਬਣਦੀ-ਬਣਦੀ ਗੱਲ ਹੈ ਸਾਡੀ ਰਹਿ ਜਾਂਦੀ।
ਦਿਲ ‘ਚ ਉਦਾਸੀ ਡੇਰਾ ਲਾ ਜਦ ਬਹਿ ਜਾਂਦੀ।
ਬਣਦੀ-ਬਣਦੀ ਗੱਲ ਹੈ ਸਾਡੀ ਰਹਿ ਜਾਂਦੀ।
ਜ਼ਿੰਦ ਨਿਮਾਣੀ ਖੌਰੇ ਕਿੱਦਾਂ ਸਹਿ ਜਾਂਦੀ।
ਬਣਦੀ-ਬਣਦੀ ਗੱਲ ਹੈ ਸਾਡੀ ਰਹਿ ਜਾਂਦੀ।
ਜਗਦੀਸ਼ ਰਾਣਾ
Previous articleਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.)ਪੰਜਾਬ ਵੱਲੋਂ ਮੋਜੂਦਾ ਹਾਲਾਤਾਂ ਨੂੰ ਦੇਖਦੇ ਕੀਤੀ, ਅਪੀਲ ਆਪਣੇ ਨੇੜੇ ਦੇ ਬਲੱਡ ਬੈਂਕਾਂ ਵਿੱਚ ਵੱਧ ਤੋਂ ਵੱਧ ਖੂਨਦਾਨ ਕਰੋ ….ਗੁਰਜੀਤ ਹੈਰੀ ਢਿੱਲੋਂ 
Next articleGhadar: The First Novel on the Rebellion of 1857