ਗਾਇਕ ਪਰਮਿੰਦਰ ਮਾਣਕੀ ਅਤੇ ਗਾਇਕਾ ਸੋਨੀਆ ਤੇਜੀ ਦਾ ਭਗਵਾਨ ਵਾਲਮੀਕਿ ਜੀ ਦਾ ਧਾਰਮਿਕ ਟਰੈਕ ” ਮੱਥਾ ਟੇਕ ਕੇ ਆਵਾਗੇ ” ਰਿਲੀਜ

ਜਲੰਧਰ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ): ਗਾਇਕ ਪਰਮਿੰਦਰ ਮਾਣਕੀ ਅਤੇ ਗਾਇਕਾ ਸੋਨੀਆ ਤੇਜੀ ਦੀ ਅਵਾਜ ਵਿੱਚ ਧਾਰਮਿਕ ਸਿੰਗਲ ਟਰੈਕ ‘ ਮੱਥਾ ਟੇਕ ਕੇ ਆਵਾਗੇ ‘ ਅੱਜ ਰਿਲੀਜ ਕੀਤਾ ਗਿਆ । ਗੀਤਕਾਰ ਗੋਰਾ ਢੇਸੀ ਤੋ ਮਿਲੀ ਜਾਣਕਾਰੀ ਅਨੁਸਾਰ ਗਾਇਕ ਪਰਮਿੰਦਰ ਮਾਣਕੀ ਅਤੇ ਗਾਇਕਾ ਸੋਨੀਆ ਤੇਜੀ ਦਾ ਸਿੰਗਲ ਟਰੈਕ ਮੱਥਾ ਟੇਕ ਕੇ ਆਵਾਂਗੇ ਦਾ ਆਡੀਉ ਬਹੁਤ ਹੀ ਸ਼ਰਧਾ ਪੂਰਵਕ ਤਰੀਕੇ ਨਾਲ  ਰਿਲੀਜ ਕੀਤਾ ਗਿਆ ।

ਇਹ ਗੀਤ ਭਗਵਾਨ ਸ੍ਰੀ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਸਮੂਹ ਸੰਗਤਾ ਦੇ ਰੁਬਰੂ ਕੀਤਾ ਗਿਆ ਹੈ । ਇਸ ਗੀਤ ਦਾ ਸੰਗੀਤ ਪੰਜਾਬ ਦੇ ਨਾਮਵਾਰ ਸੰਗੀਤਕਾਰ ਐਮ ਜੇ ਪੀ ਨੇ ਬਹੁਤ ਹੀ ਅਲੱਗ ਤਰੀਕੇ ਨਾਲ ਤਿਆਰ ਕੀਤਾ ਹੈ । ਇਸ ਗੀਤ ਨੂੰ ਲਿਖਿਆ ਹੈ ਹੋਣਹਾਰ ਗੀਤਕਾਰ ਸਾਬੀ ਸਾਹਕੋਟੀ ਨੇ ਬਹੁਤ ਹੀ ਅਲੱਗ ਸ਼ਬਦਾਵਲੀ ਵਾਲਾ ਇਹ ਗੀਤ ਗਾਇਕ ਪਰਮਿੰਦਰ ਮਾਣਕੀ ਅਤੇ ਗਾਇਕਾ ਸੋਨੀਆ ਤੇਜੀ ਨੇ ਬਹੁਤ ਹੀ ਸੁਰੀਲੇ ਅੰਦਾਜ ਵਿੱਚ ਗਾਇਆ ਹੈ ।

ਜੋ ਇੱਕ ਵਾਰੀ ਸੁਨਣ ਤੋ ਬਾਅਦ ਦਿਲ ਵਾਰ ਵਾਰ ਸੁਨਣ ਨੂੰ ਕਰੇਗਾ, ਇਹ ਗੀਤ ਮੱਥਾ ਟੇਕ ਕੇ ਆਵਾਗੇ । ਗਾਇਕ ਪਰਮਿੰਦਰ ਮਾਣਕੀ ਅਤੇ ਗਾਇਕਾ ਸੋਨੀਆ ਤੇਜੀ ਪੂਰੇ ਦੇ ਪੂਰੇ ਵਧਾਈ ਦੇ ਹੱਕਦਾਰ ਹਨ । ਉਮੀਦ ਕਰਦੇ ਹਾ ਕਿ ਆਪ ਸਭ ਪਹਿਲਾ ਰਿਲੀਜ ਕੀਤੇ ਗਏ ਗੀਤਾ ਤੋ ਵੀ ਜਿਆਦਾ ਪਿਆਰ ਸਤਿਕਾਰ ਬਖਸੋਗੇ ।

Previous articleਪੰਜਾਬੀ ਗਾਇਕ ਅੰਮ੍ਰਿਤ ਪਾਲਾ ਦੀ ਅਵਾਜ ਵਿੱਚ ਗੀਤਕਾਰ ਮਨਮੋਹਨ ਜੱਖੂ ਜਰਮਨ ਦਾ ਗੀਤ ਰਿਕਾਰਡ
Next articleਨੰਬਰਦਾਰਾਂ ਵਿੱਚ ਰੋਸ : ਸਵਾ ਸਾਲ ਤੋਂ ਨਹੀਂ ਮਿਲਿਆ ਮਾਣ-ਭੱਤਾ – ਅਸ਼ੋਕ ਸੰਧੂ ਨੰਬਰਦਾਰ