HOME ਅਗਵਾ ਤੇ ਜਬਰ-ਜ਼ਿਨਾਹ ਮਾਮਲੇ ‘ਚ ਪੰਜਾਬੀ ਨੂੰ 34 ਸਾਲ ਦੀ ਕੈਦ

ਅਗਵਾ ਤੇ ਜਬਰ-ਜ਼ਿਨਾਹ ਮਾਮਲੇ ‘ਚ ਪੰਜਾਬੀ ਨੂੰ 34 ਸਾਲ ਦੀ ਕੈਦ

19
ਲੈਸਟਰ (ਇੰਗਲੈਂਡ)   (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)– ਇੰਗਲੈਂਡ  ਦੇ ਵੈਂਡਸਵਰਥ ਇਲਾਕੇ ਦੇ ਰਹਿਣ ਵਾਲੇ 34 ਸਾਲਾ ਗਗਨਦੀਪ ਸਿੰਘ ਨੂੰ ਇਕ 24 ਸਾਲਾ ਮਹਿਲਾ ਦੇ ਅਗਵਾ, ਤਸ਼ੱਦਦ ਅਤੇ ਜਬਰ-ਜ਼ਿਨਾਹ ਦੇ ਮਾਮਲੇ ਵਿਚ ਆਇਲਵਰਥ ਕਰਾਊਨ ਕੋਰਟ ਵੱਲੋਂ 34 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਪੂਰੀ ਕਰਨ ਉਪਰੰਤ ਉਸ ਨੂੰ ਦੇਸ਼ ਨਿਕਾਲੇ ਦਾ ਵੀ ਸਾਹਮਣਾ ਕਰਨਾ ਪਵੇਗਾ। ਅਦਾਲਤ ਵਿਚ ਗਗਨਦੀਪ ਸਿੰਘ ਨੇ ਜਬਰ-ਜ਼ਿਨਾਹ ਦੇ ਦੋ ਦੋਸ਼ਾਂ, ਗੈਰ-ਕਾਨੂੰਨੀ ਤੌਰ ‘ਤੇ ਬੰਦੀ ਬਣਾਉਣ, ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਅਗਵਾ ਕਰਨ ਦੇ ਦੋਸ਼ ਕਬੂਲ ਕਰ ਲਏ ਸਨ। ਜਾਂਚ ਅਨੁਸਾਰ ਮਾਮਲਾ ਜੂਨ 2024 ਦਾ ਹੈ, ਜਦੋਂ ਪੀੜਤਾ ਨੂੰ ਥਾਈਲੈਂਡ ਤੋਂ ਬ੍ਰਿਟੇਨ ਇਕ ਸੂਟਕੇਸ ਲਿਆਉਣ ਲਈ ਕਿਹਾ ਗਿਆ ਸੀ। ਸ਼ੱਕ ਪੈਣ ਕਾਰਨ ਉਸ ਨੇ ਇਹ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਬਰਮਿੰਘਮ ਹਵਾਈ ਅੱਡੇ ‘ਤੇ ਪਹੁੰਚਣ ਤੋਂ ਬਾਅਦ ਨਕਾਬਪੋਸ਼ ਵਿਅਕਤੀਆਂ ਨੇ ਉਸ ਨੂੰ ਜਬਰਦਸਤੀ ਕਾਰ ਵਿਚ ਬਿਠਾ ਕੇ ਲੰਡਨ ਲੈ ਗਏ।ਹੈਨਵੈੱਲ ਸਥਿਤ ਇਕ ਮਕਾਨ ਵਿਚ ਪੀੜਤਾ ਨੂੰ ਲੰਬੇ ਸਮੇਂ ਤੱਕ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਅਤੇ ਉਸ ਨਾਲ ਕਈ ਵਾਰ ਜਬਰ-ਜ਼ਿਨਾਹ ਕੀਤਾ ਗਿਆ। ਅਦਾਲਤ ਨੂੰ ਦੱਸਿਆ ਗਿਆ ਕਿ ਉਸ ਨੂੰ ਕੁੱਟਿਆ ਗਿਆ, ਕੋੜੇ ਮਾਰੇ ਗਏ, ਕੱਪੜੇ ਉਤਾਰ ਕੇ ਬੇਇੱਜ਼ਤ ਕੀਤਾ ਗਿਆ ਅਤੇ ਸਾੜਿਆ ਵੀ ਗਿਆ। ਬਾਅਦ ਵਿਚ ਰਿਹਾਅ ਕਰਦੇ ਸਮੇਂ ਉਸ ਨੂੰ ਚੁੱਪ ਰਹਿਣ ਲਈ ਧਮਕੀਆਂ ਦਿੱਤੀਆਂ ਗਈਆਂ। ਪੀੜਤਾ ਨੇ ਆਪਣੀ ਮਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸ਼ੁਰੂਆਤੀ ਸਦਮੇ ਕਾਰਨ ਉਹ ਪੂਰਾ ਬਿਆਨ ਦੇਣ ਲਈ ਤਿਆਰ ਨਹੀਂ ਸੀ, ਪਰ ਕਰੀਬ ਛੇ ਹਫ਼ਤਿਆਂ ਬਾਅਦ ਉਸ ਨੇ ਹਿੰਮਤ ਕਰਕੇ ਸਾਰੇ ਤੱਥ ਪੁਲਿਸ ਸਾਹਮਣੇ ਰੱਖੇ।ਪੀੜਤਾ ਦੇ ਕੱਪੜਿਆਂ ਦੀ ਫੋਰੈਂਸਿਕ ਜਾਂਚ ਦੌਰਾਨ ਮਿਲੇ ਡੀਐਨਏ ਸਬੂਤਾਂ ਨੇ ਗਗਨਦੀਪ ਸਿੰਘ ਨਾਲ ਮਜ਼ਬੂਤ ਮੇਲ ਦਰਸਾਇਆ। ਉਸ ਸਮੇਂ ਉਹ ਕਿਸੇ ਹੋਰ ਮਾਮਲੇ ਵਿਚ ਜੇਲ੍ਹ ਵਿਚ ਬੰਦ ਸੀ। ਡੀਐਨਏ ਸਬੂਤਾਂ ਅਤੇ ਪੀੜਤਾ ਦੇ ਬਿਆਨ ਦੇ ਆਧਾਰ ‘ਤੇ ਉਸ ਖ਼ਿਲਾਫ਼ ਦੋਸ਼ ਸਾਬਤ ਹੋਏ। ਮਾਮਲੇ ਦੀ ਜਾਂਚ ਕਰਨ ਵਾਲੀ ਅਧਿਕਾਰੀ ਨੇ ਪੀੜਤਾ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਡਰ ਅਤੇ ਦਬਾਅ ਦੇ ਬਾਵਜੂਦ ਅੱਗੇ ਆ ਕੇ ਇਨਸਾਫ਼ ਦਿਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੁੱਚਾ ਸਿੰਘ ਸੜੋਆ ਨੂੰ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਐਸਸੀ ਵਿੰਗ ਦਾ ਪ੍ਰਧਾਨ ਲਗਾਏ ਜਾਣ ਤੇ ਲੋਕਾਂ ‘ਚ ਖੁਸ਼ੀ ਦੀ ਲਹਿਰ
Next article“ਪੰਜਾਬ ਦੇ ਬੋਧੀ ਇਤਿਹਾਸ” ਨੂੰ ਭਰਵਾਂ ਹੁੰਗਾਰਾ