HOME “ਪੰਜਾਬ ਦੇ ਬੋਧੀ ਇਤਿਹਾਸ” ਨੂੰ ਭਰਵਾਂ ਹੁੰਗਾਰਾ

“ਪੰਜਾਬ ਦੇ ਬੋਧੀ ਇਤਿਹਾਸ” ਨੂੰ ਭਰਵਾਂ ਹੁੰਗਾਰਾ

10

     (ਸਮਾਜ ਵੀਕਲੀ)   ਪ੍ਰਸਿੱਧ ਅੰਬੇਡਕਰਾਇਟ ਅਤੇ ਸ਼ਰਧਾਲੂ ਬੋਧੀ ਸ੍ਰੀ ਹਰਮੇਸ਼ ਜੱਸਲ ਦੁਆਰਾ ਲਿਖਤ ਪੁਸਤਕ ” ਪੰਜਾਬ ਦਾ ਬੋਧੀ ਇਤਿਹਾਸ” ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਪਿਛਲੇ ਦਿਨੀਂ ਆਲ ਇੰਡੀਆ ਸਮਤਾ ਸੈਨਿਕ ਦੱਲ ਵਲੋਂ ਆਉਣ ਵਾਲੀ ਜਨਗਣਨਾ ਚ ਬੁੱਧ ਧਰਮ ਲਿਖਵਾਉਣਾ ਕਿਉਂ ਜ਼ਰੂਰੀ ਹੈ, ਵਿਸੇ਼ ਉੱਤੇ ਦੇਸ਼ ਭਗਤ ਯਾਦਗਾਰ ਹਾਲ ਚ ਇਕ ਵਿਚਾਰ ਗੋਸ਼ਟੀ ਕਰਵਾਈ ਗਈ, ਜਿਸ ਵਿਚ ਅਨੇਕਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਪ੍ਰਸਿੱਧ ਸਾਹਿਤਕਾਰ ਸ੍ਰੀ ਦਵਾਰਕਾ ਭਾਰਤੀ, ਬੁੱਧ ਧਰਮ ਪ੍ਰਚਾਰਕ ਦੇ ਸੰਪਾਦਕ ਸ੍ਰੀ ਰਮੇਸ਼ ਸਿੱਧੂ ਅਤੇ ਐਡਵੋਕੇਟ ਚਰਨਜੀਤ ਪੁਆਰੀ ਮੁੱਖ ਬੁਲਾਰਿਆਂ ਵਜੋਂ ਸ਼ਾਮਲ ਹੋਏ।ਇਸ ਸਮਾਗਮ ਵਿੱਚ ” ਪੰਜਾਬ ਦਾ ਬੋਧੀ ਇਤਿਹਾਸ” ਪੁਸਤਕ ਦੇ ਲੇਖਕ ਹਰਮੇਸ਼ ਜੱਸਲ ਵੀ ਸ਼ਾਮਲ ਹੋਏ ਅਤੇ ਆਪਣੀ ਪੁਸਤਕ ” ਪੰਜਾਬ ਦਾ ਬੋਧੀ ਇਤਿਹਾਸ” ਸਤਿਕਾਰਯੋਗ ਸ੍ਰੀ ਦੁਆਰਕਾ ਭਾਰਤੀ ਅਤੇ ਸੰਪਾਦਕ ਸ੍ਰੀ ਰਮੇਸ਼ ਸਿੱਧੂ ਜੀ ਨੂੰ ਭੇਟ ਕੀਤੀ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਅਗਵਾ ਤੇ ਜਬਰ-ਜ਼ਿਨਾਹ ਮਾਮਲੇ ‘ਚ ਪੰਜਾਬੀ ਨੂੰ 34 ਸਾਲ ਦੀ ਕੈਦ
Next articleਟਰੰਪ ਦਾ ਦਾਅਵਾ: ਈਰਾਨ-ਅਮਰੀਕਾ ਸ਼ਾਂਤੀ ਸਮਝੌਤੇ ‘ਤੇ ਅੱਜ ਦਸਤਖਤ ਕੀਤੇ ਜਾਣਗੇ, ਹੋਰਮੁਜ਼ ਜਲਡਮਰੂ ਤੁਰੰਤ ਖੁੱਲ੍ਹੇਗਾ