HOME ਸੁੱਚਾ ਸਿੰਘ ਸੜੋਆ ਨੂੰ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਸ਼੍ਰੋਮਣੀ ਅਕਾਲੀ ਦਲ...

ਸੁੱਚਾ ਸਿੰਘ ਸੜੋਆ ਨੂੰ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਐਸਸੀ ਵਿੰਗ ਦਾ ਪ੍ਰਧਾਨ ਲਗਾਏ ਜਾਣ ਤੇ ਲੋਕਾਂ ‘ਚ ਖੁਸ਼ੀ ਦੀ ਲਹਿਰ

5
ਫੋਟੋ : ਵਿਧਾਨ ਸਭਾ ਹਲਕਾ ਬਲਾਚੌਰ ਤੋ ਐਸਸੀ ਵਿੰਗ ਦੇ ਪ੍ਰਧਾਨ ਸੁੱਚਾ ਸਿੰਘ ਸੜੋਆ
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ,  ਸਾਬਕਾ ਕੈਬਨਿਟ ਮੰਤਰੀ ਸ. ਗੁਲਜ਼ਰ ਸਿੰਘ ਰਾਣੀਕੇ, ਸੀਨੀਅਰ ਮੀਤ ਪ੍ਰਧਾਨ, ਸਕੱਤਰ ਡਾ. ਦਲਜੀਤ ਸਿੰਘ ਚੀਮਾ ਅਤੇ ਵਿਧਾਨ ਸਭਾ ਦੇ ਹਲਕਾ ਬਲਾਚੌਰ ਦੇ ਪ੍ਰਧਾਨ  ਸੰਦੀਪ ਚੋਧਰੀ (ਹਨੀ) ਟੌੰਸਾ ਦੀ ਦੂਰਅੰਦੇਸ਼ੀ ਸੋਚ ਸਦਕਾ ਪਿਛਲੇ ਲੰਮੇ ਸਮੇਂ ਤੋਂ ਲੋਕ ਸੇਵਾ ਅਤੇ  ਪਾਰਟੀ ਹਿੱਤ ਸੇਵਾਵਾਂ ਨੂੰ ਸਮਰਪਿਤ ਰਹੇ ਸੁੱਚਾ ਸਿੰਘ ਸੜੋਆ ਨੂੰ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਐਸਸੀ ਵਿੰਗ ਦਾ ਪ੍ਰਧਾਨ ਲਗਾਏ ਜਾਣ ‘ਚ ਪਾਰਟੀ, ਭਾਈਚਾਰੇ ਅਤੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ l ਇਸ ਮੌਕੇ ਪਾਰਟੀ ਹਾਈ ਹਾਈਕਮਾਂਡ ਅਤੇ ਪਾਰਟੀ ਦੇ ਦਰਜਾ ਬ ਦਰਜਾ ਆਗੂਆਂ ਦਾ ਧੰਨਵਾਦ ਕਰਦਿਆਂ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਐਸਸੀ ਵਿੰਗ ਦੇ ਨਵ- ਨਿਯੁੱਕਤ ਪ੍ਰਧਾਨ ਸੁੱਚਾ ਸਿੰਘ ਸੜੋਆ ਵੱਲੋਂ ਆਖਿਆ ਕੇ ਉਹ ਆਪ ਅਤੇ ਉਨਾਂ ਦਾ ਸਮੁੱਚਾ ਪਰਿਵਾਰ ਪਾਰਟੀ ਪ੍ਰਤੀ ਪਹਿਲਾਂ ਤੋਂ ਹੀ ਇੱਕ ਵਫਾਦਾਰ ਸਿਪਾਹੀ ਵਜੋਂ  ਸੇਵਾਵਾਂ ਨਿਭਾ ਰਿਹਾ ਹੈ ਅਤੇ  ਸਮਾਜ ਵਿੱਚ ਹਰ ਇੱਕ ਵਿਅਕਤੀ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨਾਲ ਵਿਚਰਦਾ ਆ ਰਿਹਾ ਹੈ  l  ਉਨਾਂ ਦੇ ਦਾਦਾ ਜੀ ਮਰਹੂਮ ਚੈਨ ਸਿੰਘ  ਸਾਬਕਾ ਸਰਪੰਚ ਪਿੰਡ ਸੜੋਆ ਮੁੱਢ ਕਦੀਮ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ ਅਤੇ ਉਹ ਪੀੜੀ ਦਰ ਪੀੜੀ ਪਾਰਟੀ ਪ੍ਰਤੀ ਵਫਾਦਾਰੀ ਸੋਚਨਾ ਚੱਲਿਆ ਰਹੇ ਹਨ।  ਪਾਰਟੀ ਵੱਲੋਂ ਜੋ ਸੇਵਾਵਾਂ ਉਨਾਂ ਦੇ ਸਿਰ ਮੱਥੇ ਲਵਾਈਆਂ ਹਨ  ਉਹ ਪਹਿਲਾਂ ਨਾਲੋਂ ਵੀ ਦਿਨ ਰਾਤ ਕਰੜੀ ਮਿਹਨਤ ਕਰਕੇ  ਪਾਰਟੀ ਦੀਆਂ ਸੇਵਾਵਾਂ ਨੂੰ ਨਿਭਾਉਣਗੇ ਅਤੇ ਪਾਰਟੀ ਦਾਇਰੇ  ਨੂੰ ਵਿਧਾਨ ਸਭਾ ਹਲਕਾ ਬਲਾਚੌਰ ਵਿੱਚ ਹੋਰ ਵੀ ਵਿਸ਼ਾਲ ਬਣਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ l ਉਹਨਾਂ ਲੋਕਾਂ ਨੂੰ ਅਪੀਲ ਕਰਦਿਆ ਆਖਿਆ ਕਿ ਅਕਾਲੀ ਦਲ ਬਾਦਲ ਦੇ ਰਾਜ ਭਾਗ ਦੌਰਾਨ ਜੋ ਪੰਜਾਬ ਨੇ ਤਰੱਕੀਆਂ ਨੂੰ ਛੂਹਿਆ ਹੈ ਉਸ ਦੀ ਮਿਸਾਲ ਆਪ ਮੁਹਾਰੇ ਹੀ ਦਿਖਾਈ ਦਿੰਦੀ ਹੈ  l ਕਿਉਂਕਿ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਰਾਜ ਭਾਗ ਦੌਰਾਨ ਪੰਜਾਬ ਦਾ ਵਿਕਾਸ ਜਿੱਥੇ ਪਛੜ ਕੇ ਰਹਿ ਗਿਆ ਹੈ ਉੱਥੇ ਹੀ ਮੌਜੂਦਾ ਸਮੇਂ ਦੌਰਾਨ ਪੰਜਾਬ ਦੇ  ਹਲਾਤ ਬਹੁਤ ਹੀ ਮੰਦਭਾਗੀ ਹਾਲਾਤਾਂ ਵਿੱਚ ਚੱਲ ਰਹੇ ਹਨ। ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਆਪਣੇ ਦਿੱਲੀ ਬੈਠੇ ਆਗੂਆਂ ਦੇ ਇਸ਼ਾਰੇ ਉੱਪਰ ਚੱਲ ਰਹੀ ਹੈ। ਜਿਨਾਂ ਦਾ ਪੰਜਾਬ ਪੰਜਾਬੀਅਤ ਨਾਲ ਕੋਈ ਵੀ ਮੋਹ ਨਹੀਂ ਹੈ l ਅਖੀਰ ਵਿੱਚ ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ, ਪੰਜਾਬੀਅਤ ਦੀ ਪਹਿਰੇਦਾਰ ਅਤੇ ਉਨਾਂ ਦੇ ਹੱਕਾਂ ਦੀ ਰੱਖਿਆ ਕਰਨ ਵਾਲੀ ਇੱਕੋ ਇੱਕ ਲੋਕ ਹਤੇਸ਼ੀ ਪਾਰਟੀ ਹੈ  ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਭਰਮਾ ਹੁੰਗਾਰਾ ਦੇ ਕੇ ਸੱਤਾ ਵਿੱਚ ਲਿਆਉਣ ਲਈ ਉਤਾਵਲੇ ਹਨ  l
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੂਬੇ ਵਿੱਚ ਅਜਿਹੀ ਸਰਕਾਰ ਬਣੇ ਜੋ ਨਿੱਜੀ ਫਾਇਦੇ ਤੋਂ ਉੱਪਰ ਉੱਠ ਕੇ ਪੰਜਾਬ ਬਾਰੇ ਸੋਚੇ – ਮਨੀਸ਼ ਤਿਵਾੜੀ
Next articleਅਗਵਾ ਤੇ ਜਬਰ-ਜ਼ਿਨਾਹ ਮਾਮਲੇ ‘ਚ ਪੰਜਾਬੀ ਨੂੰ 34 ਸਾਲ ਦੀ ਕੈਦ