(ਸਮਾਜ ਵੀਕਲੀ)
ਹਾਏ ਨੀ
ਸੁਣੋ ਨੀ
ਸਖੀਓ ਸਹੇਲੜੀਓ
ਨੀ ਮੈਂ ਕਮਲੀ ਹਾਂ ।
ਕਮਲੀ ਹਾਂ ਮੈਂ ਆਪਣੇ ਯਾਰ ਦੀ
ਕਮਲੀ ਹਾਂ ਮੈਂ ਉਸਦੇ ਇਸ਼ਕ ਦੀ
ਕਮਲੀ ਹਾਂ ਮੈਂ ਉਸਦੀ ਚਾਹਤ ਦੀ
ਕਮਲੀ ਹਾਂ ਮੈਂ ਉਸਦੀ ਪੂਜਾ ਦੀ
ਕਮਲੀ ਹਾਂ ਮੈਂ ਉਸਦੇ ਇਸ਼ਟ ਦੀ
ਕਮਲੀ ਹਾਂ ਮੈਂ ਉਸਦੀ ਇਬਾਦਤ ਦੀ
ਕਮਲੀ ਹਾਂ ਮੈਂ ਉਸਦੇ ਧਿਆਨ ਦੀ
ਕਮਲੀ ਹਾਂ ਮੈਂ ਉਸਦੀ ਯਾਦ ਦੀ
ਕਮਲੀ ਹਾਂ ਮੈਂ ਉਸਦੇ ਸੁਪਨਿਆਂ ਦੀ
ਕਮਲੀ ਹਾਂ ਮੈਂ ਉਸਦੀ ਮਹਿਕ ਦੀ
ਕਮਲੀ ਹਾਂ ਮੈਂ ਉਸਦੀ ਅਵਾਜ਼ ਦੀ
ਕਮਲੀ ਹਾਂ ਮੈਂ ਉਸਦੀ ਇਕ ਝਲਕ ਦੇਖਣ ਦੀ ।
ਹਾਏ ਨੀ
ਸੁਣੋ ਨੀ
ਸਖੀਓ ਸਹੇਲੜੀਓ
ਨੀ ਮੈਂ ਕਮਲੀ ਹਾਂ ।
ਕਮਲੀ ਹਾਂ ਮੈਂ ਆਪਣੇ ਰਾਂਝੇ ਦੀ
ਕਮਲੀ ਹਾਂ ਮੈਂ ਆਪਣੇ ਮਹੀਂਵਾਲ ਦੀ
ਕਮਲੀ ਹਾਂ ਮੈਂ ਆਪਣੇ ਮਿਰਜ਼ੇ ਦੀ
ਕਮਲੀ ਹਾਂ ਮੈਂ ਆਪਣੇ ਫਰਿਹਾਦ ਦੀ
ਕਮਲੀ ਹਾਂ ਮੈਂ ਆਪਣੇ ਪੁਨੂੰ ਦੀ
ਕਮਲੀ ਹਾਂ ਮੈਂ ਆਪਣੇ ਮਜਨੂੰ ਦੀ
ਕਮਲੀ ਹਾਂ ਮੈਂ ਆਪਣੇ ਗੁਰਦੇਵ ਦੀ
ਕਮਲੀ ਹਾਂ ਮੈਂ ਉਸਦੀ ਮੁਹੱਬਤ ਦੀ
ਕਮਲੀ ਹਾਂ ਮੈਂ ਆਪਣੇ ਕਮਲੇ ਦੇ ਇਸ਼ਕ ਦੀ
ਕਮਲੀ ਹਾਂ ਮੈਂ ਆਪਣੇ ਮਹਿਬੂਬ ਦੀ
ਕਮਲੀ ਹਾਂ ਆਪਣੇ ਮੁਰਸ਼ਦ ਦੀ ।
ਹਾਏ ਨੀ
ਸੁਣੋ ਨੀ
ਸਖੀਓ ਸਹੇਲੜੀਓ
ਨੀ ਮੈਂ ਕਮਲੀ ਹਾਂ ।
ਹਾਏ ਨੀ
ਨੀ ਮੈਂ ਕਮਲੀ ਹਾਂ
ਸੱਚੀ ਮੈਂ ਕਮਲੀ ਹਾਂ ।
ਮੈਂ ਕਮਲੀ ਹਾਂ
ਮੈਂ ਕਮਲੀ ਹਾਂ ।
( ਰਮਿੰਦਰ ਰੰਮੀ )