HOME ਤੰਦਰੁਸਤ ਤੇ ਚੜ੍ਹਦੀ ਕਲਾ ਵਿਚ ਹਨ ਗਾਇਕਾ ਗੁਰਜੀਤ ਮੱਲ੍ਹੀ

ਤੰਦਰੁਸਤ ਤੇ ਚੜ੍ਹਦੀ ਕਲਾ ਵਿਚ ਹਨ ਗਾਇਕਾ ਗੁਰਜੀਤ ਮੱਲ੍ਹੀ

1
ਗਾਇਕਾ ਗੁਰਜੀਤ ਮੱਲ੍ਹੀ
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਮੌਤ ਦੀ ਝੂਠੀ ਖ਼ਬਰ
   (ਸਮਾਜ ਵੀਕਲੀ)    ਭਲੂਰ/ਬੇਅੰਤ ਗਿੱਲ :- ਸੋਸ਼ਲ ਮੀਡੀਆ ਉੱਪਰ ਸੱਚ ਨਾਲੋਂ ਵਧੇਰੇ ਝੂਠ ਫਲਾਇਆ ਜਾ ਰਿਹਾ ਹੈ। ਇਹ ਝੂਠ ਸਮਾਜ ਲਈ ਨੁਕਸਾਨਦਾਇਕ ਹੈ।ਸੋਸ਼ਲ ਮੀਡੀਆ ਜਿੱਥੇ ਸਾਡੇ ਲਈ ਸੁਖਾਵੇਂ ਰਾਹ ਖੋਲ੍ਹਣ ਦੇ ਕੰਮ ਕਰ ਰਿਹਾ ਹੈ, ਉੱਥੇ ਹੀ ਸਾਡੇ ਲਈ ਪ੍ਰੇਸ਼ਾਨੀ ਦਾ ਸਬੱਬ ਵੀ ਬਣਦਾ ਜਾ ਰਿਹਾ ਹੈ। ਬੀਤੀ ਰਾਤ 1 ਵਜੇ ਕਿਸੇ ਨੇ ਗਾਇਕਾ ਗੁਰਜੀਤ ਮੱਲ੍ਹੀ ਦੇ ਨਾਂਅ ਹੇਠ ਫੇਕ ਅਕਾਊਂਟ ਬਣਾ ਕੇ ਉਨ੍ਹਾਂ ਦੀ ਮੌਤ ਦੀ ਖ਼ਬਰ ਵਾਇਰਲ ਕੀਤੀ ਤਾਂ  ਉਨ੍ਹਾਂ ਦੇ ਰਿਸ਼ਤੇਦਾਰਾਂ, ਸਕੇ ਸਬੰਧੀਆਂ ਅਤੇ ਉਨ੍ਹਾਂ ਦੀ ਕਲਾ ਨੂੰ ਮੁਹੱਬਤ ਕਰਨ ਵਾਲਿਆਂ ਵਿੱਚ ਉਦਾਸੀ ਤੇ ਪ੍ਰੇਸ਼ਾਨੀ ਦਾ ਆਲਮ ਪੈਦਾ ਹੋਇਆ। ਝੂਠੀ ਖ਼ਬਰ ਨੇ ਸਭ ਨੂੰ ਦੁਖੀ ਤੇ ਨਿਰਾਸ਼ ਕੀਤਾ। ਇਹਨਾਂ ਸਤਰਾਂ ਦੇ ਪੱਤਰਕਾਰ ਨੇ ਜਦੋਂ ਗਾਇਕਾ ਗੁਰਜੀਤ ਮੱਲ੍ਹੀ ਨਾਲ ਫੋਨ ‘ਤੇ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਬਿਲਕੁਲ ਚੜ੍ਹਦੀ ਕਲਾ ਵਿਚ ਹਨ। ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਰਾਤ 2 ਵਜੇ ਤੋਂ ਹੀ ਉਹਨਾਂ ਦਾ ਫੋਨ ਖੜਕ ਰਿਹਾ ਹੈ ਅਤੇ ਲੋਕ ਵਾਰ ਵਾਰ ਫੋਨ ਕਰਕੇ ਤਸੱਲੀ ਕਰ ਰਹੇ ਹਨ ਕਿ ਮੈਂ ਠੀਕ ਹਾਂ ? ਗਾਇਕਾ ਗੁਰਜੀਤ ਮੱਲ੍ਹੀ ਨੇ ਕਿਹਾ ਕਿ ਲੋਕਾਂ ਦੀਆਂ ਦੁਆਵਾਂ ਉਨ੍ਹਾਂ ਦੇ ਨਾਲ ਹਨ। ਉਹ ਬਿਲਕੁਲ ਤੰਦਰੁਸਤ, ਠੀਕ- ਠਾਕ ਤੇ ਚੜ੍ਹਦੀ ਕਲਾ ਵਿਚ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਵੀ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਹੈ ਕਿ ਉਹ ਸਹੀ ਸਲਾਮਤ ਤੇ ਤੰਦਰੁਸਤ ਹਨ। ਸੋ ਸਮਾਜ ਵਿਚ ਗ਼ਲਤ ਅਨਸਰਾਂ ਦੀ ਗਿਣਤੀ ਦਾ ਲਗਾਤਾਰ ਵੱਧਣਾ ਚਿੰਤਾ ਦਾ ਵਿਸ਼ਾ ਹੈ।  ਅਜਿਹੇ ਲੋਕਾਂ ਦੀ ਬੇਵਕੂਫੀ ਚੰਗੇ ਲੋਕਾਂ ਲਈ ਮੁਸੀਬਤ ਹੋ ਨਿੱਬੜਦੀ ਹੈ। ਸੋਸ਼ਲ ਮੀਡੀਆ ਚਲਾਉਣ ਵਾਲੇ ਲੋਕਾਂ ਨੂੰ ਅਪੀਲ ਹੈ ਕਿ ਸਾਨੂੰ ਮਾੜੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਮਰੀਕਾ ਦੇ ਕੋਲੋਰਾਡੋ ਵਿੱਚ ਯਹੂਦੀਆਂ ‘ਤੇ ਫਾਇਰ ਬੰਬਾਂ ਨਾਲ ਹਮਲਾ, ‘ਫ੍ਰੀ ਫਲਸਤੀਨ’ ਦੇ ਨਾਅਰੇ ਲੱਗੇ, ਕਈ ਜ਼ਖਮੀ
Next articleਸ਼੍ਰੇਅਸ ਅਈਅਰ ਦਾ ਵੱਡਾ ਰਿਕਾਰਡ ਹੈ, ਤਿੰਨ ਵੱਖ-ਵੱਖ ਆਈਪੀਐਲ ਟੀਮਾਂ ਨੂੰ ਫਾਈਨਲ ਵਿੱਚ ਪਹੁੰਚਾਉਣ ਵਾਲਾ ਇਕਲੌਤਾ ਕਪਤਾਨ