ਵੈਨਕੂਵਰ (ਸਮਾਜ ਵੀਕਲੀ) (ਮਲਕੀਤ ਸਿੰਘ)- ਕੰਸਰਵੇਟਿਵ ਪਾਰਟੀ ਵੱਲੋਂ ਸਰੀ ਸਿਟੀ ਦੇ ਮੇਅਰ ਦੇ ਉਮੀਦਵਾਰ ਵਜੋਂ ਚੋਣ ਪਿੜ ਚ ਨਿਤਰੇ ਨੌਜਵਾਨ ਆਗੂ ਹੋਨਵੀਰ ਰੰਧਾਵਾ ਨੇ ਦੁਹਰਾਇਆ ਹੈ ਕਿ ਜੇਕਰ ਉਹ ਸਰੀ ਸਿਟੀ ਕੌਂਸਲ ਦੇ ਮੇਅਰ ਬਣਨ ‘ਚ ਸਫਲ ਹੁੰਦੇ ਹਨ ਤਾਂ ਉਹ ਸਰੀ ਦੀਆਂ ਜਨਤਕ ਥਾਵਾਂ, ਬੱਸ ਸਟੈਂਡਾਂ, ਮੈਟਰੋ ਸਟੇਸ਼ਨਾ ਨੇੜੇ ਲੁੜੀਂਦੇ ਪਬਲਿਕ ਵਾਸ਼ਰੂਮ ਬਣਵਾਉਣ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾਉਣਗੇ ਇੱਥੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨਾਂ ਕਿਹਾ ਕਿ ਮੇਅਰ ਬਣਨ ਮਗਰੋਂ ਉਹ ਸਰੀ ਸ਼ਹਿਰ ਵਿੱਚ ਆਏ ਦਿਨ ਵਾਪਰਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਲੋੜੀਂਦੇ ਕਦਮ ਚੁੱਕਣ ਦੇ ਨਾਲ ਨਾਲ ਸ਼ਹਿਰ ਵਾਸੀਆਂ ਦੀਆਂ ਮੁਢਲੀਆਂ ਔਂਕੜਾਂ ਨੂੰ ਹੱਲ ਕਰਵਾਉਣ ਦਾ ਯਤਨ ਵੀ ਕਰਨਗੇ ਉਨਾਂ ਇਹ ਵੀ ਕਿਹਾ ਕਿ ਉਹ ਅਕਸਰ ਹੀ ਪਾਰਕਾਂ ਚ ਜਾਂ ਹੋਰ ਜਨਤਕ ਥਾਵਾਂ ਤੇ ਬਜ਼ੁਰਗਾਂ ਅਤੇ ਆਮ ਲੋਕਾਂ ਨੂੰ ਵਾਸ਼ਰੂਮਾਂ ਦੀ ਘਾਟ ਕਾਰਨ ਪੇਸ਼ ਆਉਂਦੀਆਂ ਦਿੱਕਤਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਇਸ ਸਮੱਸਿਆ ਦੇ ਹੱਲ ਲਈ ਉਨਾਂ ਨੇ ਆਪਣੇ ਸਾਥੀ ਆਗੂਆਂ ਨਾਲ ਵੀ ਵਿਚਾਰ ਚਰਚਾ ਕੀਤੀ ਹੈ ਉਹਨਾਂ ਅੱਗੇ ਕਿਹਾ ਕਿ ਵਾਸ਼ਰੂਮਾਂ ਦੀ ਘਾਟ ਕਾਰਨ ਬਹੁਗਿਣਤੀ ਬਜ਼ੁਰਗ ਪਬਲਿਕ ਥਾਵਾਂ ਤੇ ਜਾਣ ਜਾਂ ਸਫਰ ਕਰਨ ਤੋਂ ਮਜਬੂਰੀਵਸ ਝਿਜਕਦੇ ਹਨ ਪ੍ਰੰਤੂ ਮੌਜੂਦਾ ਸਰੀ ਸਿਟੀ ਕੌਂਸਲ ਵੱਲੋਂ ਉਹਨਾਂ ਦੀ ਇਸ ਮੁਸ਼ਕਿਲ ਨੂੰ ਹੱਲ ਕਰਵਾਉਣ ਦਾ ਕੋਈ ਧਿਆਨ ਨਹੀਂ ਦਿੱਤਾ ਗਿਆ ਜਦੋਂ ਕਿ ਕੰਸਰਵੇਟਿਵ ਪਾਰਟੀ ਇਸ ਸਾਂਝੀ ਜਨਤਕ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰੇਗੀ ਇਸ ਮੌਕੇ ਤੇ ਕੌਂਸਲਰ ਉਮੀਦਵਾਰ ਰਿਕੀ ਬਾਜਵਾ ਸਮੇਤ ਹੋਰ ਸਮਰਥਕ ਵੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



