ਜਲੰਧਰ, (ਸਮਾਜ ਵੀਕਲੀ) (ਪੱਤਰ ਪ੍ਰੇਰਕ)-ਪੂਰੀ ਦੁਨੀਆਂ ਵਿੱਚ ਖੁਸ਼ੀਆਂ ਖੇੜਿਆਂ ਨਾਲ ਆ ਰਹੇ ਨਵੇਂ ਸਾਲ ਦੇ ਆਗਮਨ ਤੇ 1 ਜਨਵਰੀ 2025 ਦਿਨ ਬੁੱਧਵਾਰ ਰਾਤ 10 ਵਜੇ ਡੀ ਡੀ ਪੰਜਾਬੀ ਚੈਨਲ ਤੇ ਪ੍ਰਸਾਰਿਤ ਹੋ ਰਹੇ ਰੰਗਾਰੰਗ ਪ੍ਰੋਗਰਾਮ *ਠੁਮਕੇ ਤੇ ਠੁਮਕਾ* ਵਿੱਚ ਵੱਖ ਵੱਖ ਸਟਾਰ ਕਲਾਕਾਰ ਆਪ ਸੱਭ ਦੇ ਰੂਬਰੂ ਹੋ ਰਹੇ ਹਨ।ਇਸ ਸਬੰਧੀ ਮਨੋਹਰ ਧਾਰੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੰਗਾਰੰਗ ਪ੍ਰੋਗਰਾਮ ਵਿੱਚ ਪੰਜਾਬ ਦੇ ਸਟਾਰ ਕਲਾਕਾਰਾਂ ਤੋ ਇਲਾਵਾ ਸਟਾਰ ਕਮੇਡੀਅਨ ਵੀ ਹਾਜਰੀ ਭਰਨਗੇ।ਇਸ ਰੰਗਾਰੰਗ ਪ੍ਰੋਗਰਾਮ ਵਿੱਚ ਸਾਮਿਲ ਹੋਣ ਲਈ ਕਲਾਕਾਰ,ਗੀਤਕਾਰ, ਭੰਗੜਾ ਗਰੁੱਪ,ਮਾਡਲ ਲੜਕੇ ਲੜਕੀਆਂ ਫੋਨ ਨੰਬਰ 9872925951 ਤੇ ਸੰਪਰਕ ਕਰ ਸਕਦੇ ਹਨ।ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਮਨੋਹਰ ਧਾਰੀਵਾਲ ਹਨ ਅਤੇ ਇਸ ਪ੍ਰੋਗਰਾਮ ਨੂੰ ਤਿਆਰ ਕਰਨ ਵਿੱਚ ਵਿਸ਼ੇਸ਼ ਸਹਿਯੋਗ ਇੰਟਰਨੈਸ਼ਨਲ ਗੀਤਕਾਰ ਮਦਨ ਜਲੰਧਰੀ ,ਮਲਕੀਤ ਧੀਰਪੁਰ ਇੰਗਲੈਂਡ,ਪੀਟਰ ਸਫ਼ਰੀ ਕੈਨੇਡਾ,ਡਾਕਟਰ ਦੀਦਾਰ ਸਿੰਘ ਯੂ ਐਸ ਏ,ਮਿਊਜਕ ਡਾਇਰੈਕਟਰ ਹਰੀ ਅਮਿਤ,ਪ੍ਰੈਸ ਮੀਡੀਆ ਤੋ ਗੁਰਬਾਜ ਗਿੱਲ,ਗੋਬਿੰਦ ਸੁਖੀਜਾ,ਦਵਿੰਦਰ ਸਿੰਘ ਖਾਲਸਾ, ਨਿੰਦਰ ਕੋਟਲੀ, ਜਗਰਾਜ ਖਾਨ ਅਮਰਗੜ ,ਅੰਮ੍ਰਿਤ ਪਵਾਰ,ਸਮਾਜ ਸੇਵਕ ਸੰਤੋਖ ਸੰਧੂ,ਸਰਪੰਚ ਸੁਰਜੀਤ ਸਿਆਣ,ਪ੍ਰਮੋਟਰ ਸੰਨੀ ਸਹੋਤਾ,ਸਾਬਕਾ ਸਰਪੰਚ ਰਾਜ ਕੁਮਾਰ,ਰਾਜੇਸ਼ ਕੁਮਾਰ ਸਰਮਸਤਪੁਰ ਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly