(ਸਮਾਜ ਵੀਕਲੀ)- ਜਨਮਦਿਨ ਉਹ ਮੌਕਾ ਹੁੰਦਾ ਹੈ ਜਦੋਂ ਹਰ ਇੱਕ ਵਿਅਕਤੀ ਖੁਸ਼ੀ ਮਨਾਉਣਾ ਚਾਹੁੰਦਾ ਹੈ। ਇਹ ਇੱਕ ਵਿਅਕਤੀ ਲਈ ਸਭ ਤੋਂ ਮਹੱਤਵਪੂਰਨ ਦਿਨਾਂ ਵਿੱਚ ਇੱਕ ਮੰਨਿਆ ਜਾਂਦਾ ਹੈ। ਇਹ ਉਹ ਦਿਨ ਹੁੰਦਾ ਹੈ,ਜਿਸ ਦਿਨ ਅਸੀਂ ਪੈਦਾ ਹੁੰਦੇ ਹਾਂ। ਹਰ ਇੱਕ ਵਿਅਕਤੀ ਦੇ ਜੀਵਨ ਵਿੱਚ ਇਹ ਇੱਕ ਯਾਦਗਾਰ ਤੇ ਖਾਸ ਦਿਨ ਹੁੰਦਾ ਹੈ ਇਹ ਨਾ ਸਿਰਫ ਇੱਕ ਵਿਅਕਤੀ ਦੀ ਉਮਰ ਨੂੰ ਦਰਸਾਉਂਦਾ ਹੈ, ਬਲਕਿ ਇਹ ਇੱਕ ਵਿਅਕਤੀ ਦੇ ਪਰਿਪੱਕਤਾ ਅਤੇ ਅਨੁਭਵਾਂ ਦਾ ਪ੍ਰਤੀਕ ਹੁੰਦਾ ਹੈ। ਹਾਲਾਂਕਿ ਹਰ ਜਨਮ ਦਿਨ ਸਾਨੂੰ ਸਾਡੀ ਜ਼ਿੰਦਗੀ ਵਿੱਚੋਂ ਇੱਕ ਸਾਲ ਘੱਟ ਹੋਣ ਦੀ ਯਾਦ ਦਿਵਾਉਂਦਾ ਹੈ। ਫਿਰ ਵੀ ਅਸੀਂ ਇਸਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਾਂ।ਇਹ ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਸੁੰਦਰ ਸ਼ੁਭਕਾਮਨਾਵਾਂ ਤੇ ਅਸੀਸਾਂ ਲੈ ਕੇ ਆਉਂਦਾ ਹੈ। ਅਜਿਹੇ ਹੀ ਇੱਕ ਖਾਸ ਦਿਨ ਮਿਤੀ 8 ਫਰਵਰੀ 2024 ਨੂੰ ਮੈਂ ‘ਨੀਲਮ’ ਆਪਣੇ ਬੇਹਦ ਅਜੀਜ਼,ਪਿਆਰੇ ਅਤੇ ਖਾਸ ਦੋਸਤ ਨੂੰ ਉਹਨਾਂ ਦੇ ਜਨਮ ਦਿਨ ਦੇ ਵਿਸ਼ੇਸ਼ ਮੌਕੇ ਤੇ ਇੱਕ ਸ਼ਾਨਦਾਰ ਸਾਲ ਦੀ ਕਾਮਨਾ ਕਰਕੇ ਨਿੱਘੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ।ਪਰਮਾਤਮਾ ਤੁਹਾਡੇ ਜਨਮ ਦਿਨ ਨੂੰ ਉਹਨਾਂ ਸਾਰੀਆਂ ਚੀਜ਼ਾਂ ਨਾਲ ਭਰਪੂਰ ਕਰੇ, ਜੋ ਤੁਹਾਨੂੰ ਖੁਸ਼ੀਆਂ ਦੇਣ ਅਤੇ ਨਵੇਂ ਸਾਹਸ, ਦਿਲਚਸਪ ਮੌਕਿਆਂ ਅਤੇ ਤੰਦਰੁਸਤ ਸਿਹਤ ਨਾਲ ਤੁਹਾਨੂੰ ਖੁਸ਼ ਰੱਖੇ। ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਅਤੇ ਸਾਰੇ ਸੁਪਨੇ ਸਾਕਾਰ ਕਰੋ।ਇਸੇ ਸ਼ੁਭਕਾਮਨਾ ਅਤੇ ਇੱਛਾ ਨਾਲ ਮੈਂ ਤੁਹਾਨੂੰ ਤੁਹਾਡੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦੀ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly