ਗੁੱਡੀਆਂ ਪਟੋਲੇ ਤੇਰੇ

ਅੰਜੂ ਬਾਲਾ

(ਸਮਾਜ ਵੀਕਲੀ)

ਮਾਏ ਤੇਰਾ ਪਿਆਰ ਜਾਪੇ,
ਠੰਢੀਆਂ ਜਿਉਂ ਛਾਂਵਾਂ।
ਗੁੱਡੀਆਂ ਪਟੋਲੇ ਤੇਰੇ,
ਛੱਡ ਕੇ ਕਿਉਂ ਜਾਵਾਂ।

ਕੌਣ ਸੀ ਉਹ ਵੈਰੀ ਜਿਹੜਾ,
ਰੀਤ ਏ ਬਣਾ ਗਿਆ।
ਮਾਵਾਂ ਤੇ ਧੀਆਂ ਦਾ,
ਵਿਛੋੜਾ ਜੋ ਪੁਆ ਗਿਆ।
ਪੀੜ ਭਰੇ ਦਿਲਾਂ ਦੀਆਂ,
ਡੂੰਘੀਆਂ ਨੇ ਹਾਵਾਂ ।
ਗੁੱਡੀ ਗੁੱਡੀਆਂ ਪਟੋਲੇ …….।

ਗੋਦੀ ਚ ਬਿਠਾ ਕੇ ਜਦੋਂ ,
ਲੋਰੀਆਂ ਸੁਣਾਉਂਦੀ ਸੀ।
ਗੋਦੀ ਦੀ ਤਪਸ਼ ਨਾਲ ,
ਨੀਂਦ ਮਿੱਠੀ ਆਉਂਦੀ ਸੀ।
ਕਿਵੇਂ ਜਾਵਾਂ ਛੱਡ ਉਹ,
ਨਿੱਘੀਆਂ ਹਵਾਵਾਂ।
ਗੁੱਡੀਆਂ ਪਟੋਲੇ ਤੇਰੇ ……।

ਗੁੱਸੇ ਨਾਲ ਮਾਏ ਮੈਨੂੰ,
ਝਿੜਕਾਂ ਤੂੰ ਲਾਉਂਦੀ ਸੀ।
ਤੰਗ ਕਰ ਕਰ ਜਦੋਂ ਤੈਨੂੰ,
ਮੈਂ ਸਤਾਉਂਦੀ ਸੀ ।
ਤੇਰੇ ਵਾਜੋ ਮੈਨੂੰ ਹੁਣ,
ਕੌਣ ਦੇਵੇਗਾ ਸਜ਼ਾਵਾਂ।
ਗੁੱਡੀਆਂ ਪਟੋਲੇ ਤੇਰੇ…..।

ਪੜ੍ਹ ਕੇ ਸਕੂਲੋਂ ਜਦੋਂ ,
ਘਰ ਨੂੰ ਮੈਂ ਆਉਂਦੀ ਸੀ।
ਮੇਰੇ ਲਈ ਮੇਥੀ ਵਾਲੀ,
ਰੋਟੀ ਤੂੰ ਬਣਾਉਂਦੀ ਸੀ।
ਤੇਰੇ ਤੋਂ ਬਗੈਰ ਕੀਹਦੇ ,
ਹੱਥ ਦੀਆਂ ਖਾਵਾਂ।
ਗੁੱਡੀਆਂ ਪਟੋਲੇ ……।

ਅੰਜੂ ਬਾਲਾ

ਆਨੰਦਪੁਰ ਸਾਹਿਬ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਹਿਜ ਧਿਆਨ
Next articleਤਸਵੀਰ