ਪੰਜਾਬੀ ਗ਼ਜ਼ਲ

ਮੁਹੰਮਦ ਮੁਸਤਫ਼ਾ ਰਾਜ ਆਰਾਈਂ

(ਸਮਾਜ ਵੀਕਲੀ)

ਪਾ ਨਾ ਰੰਗ ਵਿੱਚ ਭੰਗ ਵੇ ਮਾਹੀਆ
ਕਰ ਨਾ ਇੰਨਾ ਤੰਗ ਵੇ ਮਾਹੀਆ

ਇਹ ਵੀ ਦੱਸ ਕਿਉਂ ਅੱਜਕੱਲ ਤੇਰਾ
ਫਿੱਕਾ ਪਿਆ ਏ ਰੰਗ ਵੇ ਮਾਹੀਆ

ਤੇਰੇ ਨਾਵੀਂ ਲੱਗ ਚੁੱਕਿਆ ਵਾਂ
ਹੁਣ ਨਾ ਮੈਥੋਂ ਸੰਗ ਵੇ ਮਾਹੀਆ

ਸੱਚ ਪੁੱਛੇਂ ਤੇ ਤੇਰੇ ਬਾਝੋਂ
ਔਖੇ ਟੱਪਦੇ ਡੰਗ ਵੇ ਮਾਹੀਆ

ਅੱਜ ਵੀ ਸਾਂਭ ਕੇ ਰੱਖੀ ਮੈਂ ਤੇ
ਤੇਰੀ ਟੁੱਟੀ ਵੰਗ ਵੇ ਮਾਹੀਆ

ਮੇਰੇ ਸ਼ਹਿਰ ਇਚ ਨਫ਼ਰਤ ਵੱਧ ਗਈ
ਮੈਂ ਟੁਰ ਚੱਲਿਆਂ ਝੰਗ ਵੇ ਮਾਹੀਆ

ਤੇਰੇ ਹੱਥ ਦੀ ਰਾਜ ਭੁੱਲੀ ਨਾ
ਮੱਕੀ ਸਾਗ ਤੇ ਕੰਗ ਵੇ ਮਾਹੀਆ

 

  • ਟੱਪਦੇ ਦਾ ਅਰਥ ਹੈ ਲੰਘਦੇ
  • ਕੰਗ ਤੋਂ ਬਾਵ ਹੈ ਲੱਸੀ

ਮੁਸਤਫ਼ਾ ਰਾਜ
ਲਹਿੰਦਾ ਪੰਜਾਬ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲੀ ਦਲ ਨੇ ਡੁੱਬਦੀ ਬੇੜੀ ਵਿੱਚ ਹਾਥੀ ਕੀਤਾ ਸਵਾਰ
Next articleਅਕਾਲੀ ਦਲ ਤੇ ਬੀ ਐਸ ਪੀ ਦੇ ਗੱਠਜੋੜ ਦੀ ਖੁਸ਼ੀ ’ਚ ਵਰਕਰਾਂ ਪਾਏ ਭੰਗੜੇ