ਤਸਵੀਰ

(ਸਮਾਜ ਵੀਕਲੀ)

ਚੁੰਮ- ਚੁੰਮ ਰੱਖਾਂ ਮਾਏ,
ਤੇਰੀ ਤਸਵੀਰ ਨੂੰ

ਚੁੰਮ- ਚੁੰਮ ਚੁੰਮ ਰੱਖਾਂ ਮਾਏ ,
ਤੇਰੀ ਤਸਵੀਰ ਨੂੰ।
ਛੱਡ ਕੇ ਇਕੱਲਾ ਤੁਰ ਗਈ, ਬਦਨਸੀਬ ਨੂੰ।

ਤੇਰੇ ਬਾਝੋਂ ਕੌਣ ਮਾੲੇ ?
ਲਾਡ ਹੁਣ ਲਡਾਏਗਾ।
ਕੁੱਟ-ਕੁੱਟ ਚੂਰੀਆਂ,
ਮੂੰਹ ਚ ਸਾਡੇ ਪਾਏਗਾ ।
ਕੋਈ ਵੀ ਨਾ ਪੁੱਛੇ ਮਾਏ,
ਤੇਰੇ ਬੱਚੜੇ ਅਨਾਥ ਨੂੰ।
ਕਿਵੇਂ ਸਹਿਣ ਕਰਾਂ ਮਾਏ?
ਵਿਗਡ਼ੇ ਹਾਲਾਤ ਨੂੰ।
ਵੇਖ ਤਸਵੀਰ ਤੇਰੀ,
ਰੋਵਾਂ ਤਕਦੀਰ ਨੂੰ।
ਚੁੰਮ ਚੁੰਮ ਰੱਖਾਂ ਮਾਏ ………।

ਨਿੱਕੀ ਤੇਰੀ ਲਾਡੋ,
ਫ਼ੋਟੋ ਕੋਲ ਜਦੋਂ ਖੜ੍ਹਦੀ ਏ।
ਵੇਖ ਕੇ ਉਹ ਫੋਟੋ ਤੇਰੀ,
ਹਟਕੋਰੇ ਲੈ-ਲੈ ਅੜਦੀ ਏ।
ਬੁਝਿਆ ਉਹ ਚਿਹਰਾ ਉਹਦਾ,
ਪੁੱਛਦਾ ਸਵਾਲ ਮੈਨੂੰ ।
ਵੀਰਿਆ ਮਿਲਾ ਦੇ ਮੇਰੀ,
ਸੁੱਖਾਂ ਲੱਦੀ ਮਾਂ ਮੈਨੂੰ।
ਕਰੇ ਮਾਏਂ ਤਰਲੇ ਉਹ,
ਨੀਝ ਨਾਲ ਵੀਰ ਨੂੰ।
ਚੁੰਮ-ਚੁੰਮ ਰੱਖਾਂ ਮਾਏ…………।

ਯਾਦ ਤੇਰੀ ਚ ਬਾਪੂ,
ਗੁੰਮ ਹੋਇਆ ਰਹਿੰਦਾ ਏ।
ਚੁੱਕ ਤਸਵੀਰ ਤੇਰੀ,
ਕੋਨੇ ਜਾ-ਜਾ ਬਹਿੰਦਾ ਏ।
ਕੁਝ ਵੀ ਨਾ ਬੋਲ ਕੇ ,
ਵਿਛੋੜਾ ਤੇਰਾ ਸਹਿੰਦਾ ਏ।
ਵੇਖ ਕੇ ਬਾਪੂ ਦੀ ਹਾਲਤ,
ਮਨ ਬੜਾ ਢਹਿੰਦਾ ਏ।
ਦੱਸ ਮਾਏ ਭੁੱਲੇ ਕਿਵੇਂ?
ਆਪਣੀ ਉਹ ਹੀਰ ਨੂੰ।
ਚੁੰਮ-ਚੁੰਮ ਰੱਖਾਂ ਮਾਏ ………..।

ਤਸਵੀਰ ਤੇਰੀ ਨੂੰ ਮਾਏ,
ਵੱਡਾ ਹੁਣ ਕਰਾ ਲਿਆ।
ਗਲ ਪਾ ਕੇ ਹਾਰ,
ਵੱਡੀ ਕੰਧ ਤੇ ਲਗਾ ਲਿਆ।
ਰਾਤ ਨੂੰ ਤੂੰ ਮਾਏ,
ਖ਼ੁਆਬਾਂ ਵਿੱਚ ਜਦੋਂ ਆਉਂਦੀ ਹੈ।
ਪਲੋਸ ਕੇ ਤੂੰ ਸਿਰ ਨੂੰ,
ਤਸੱਲੀ ਦੇ ਜਾਂਦੀ ਹੈ।
ਪਰ ਦੱਸ ਕਿਵੇਂ ਰੋਕੀਏ?
ਇਹ ਅੱਖਾਂ ਵਾਲੇ ਨੀਰ ਨੂੰ।
ਚੁੰਮ-ਚੁੰਮ ਰੱਖਾਂ ਮਾਏ……….।

ਅੰਜੂ ਬਾਲਾ,
ਆਨੰਦਪੁਰ ਸਾਹਿਬ।
9417238999

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁੱਡੀਆਂ ਪਟੋਲੇ ਤੇਰੇ
Next articleਡੇਟਨ ਦੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ 245ਵੇਂ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਵਿੱਚ ਕੀਤੀ ਸ਼ਮੂਲੀਅਤ