ਸਹਿਜ ਧਿਆਨ

ਰੋਮੀ ਘੜਾਮੇਂ ਵਾਲਾ 

(ਸਮਾਜ ਵੀਕਲੀ)

ਚੱਲ ਲੱਭੀਏ ਕੋਈ ਵਿਸ਼ਾ ਨੀ ਕਲਮੇ।
ਹੋਵੇ ਵਿਖਾਉਂਦਾ ਦਿਸ਼ਾ ਨੀ ਕਲਮੇ।

ਰੱਟ-ਰਟਾਈ ਤੋਂ ਵੱਟ ਪਾਸਾ ?
ਨਿਰਾ-ਪੁਰਾ ਇਹ ਝੂਠ ਦਿਲਾਸਾ ?

ਤੁਰੇ ਕਰੋੜਾਂ ਲਾ ਲਾ ਰੱਟੇ।
ਦਰਸ਼ਨ ਪਰਸਨ ਕਿਸੇ ਨਾ ਖੱਟੇ।

ਆ ਫਿਰ ਇੱਕ ਉਦਾਹਰਣ ਨਾਲ।
ਅੱਜ ਦਾ ਕਰੀਏ ਸ਼ੁਰੂ ਖਿਆਲ।

ਮਾਪੇ ਬੱਸ ਸਤਿਕਾਰ ਨੇ ਚਾਹੁੰਦੇ।
ਕਦੇ ਨਾ ਆਪਣਾ ਨਾਮ ਜਪਾਉਂਦੇ।

ਬੇਬੇ ਬੇਬੇ ਦੀ ਰੱਟ ਲਾ ਕੇ।
ਜਾਂ ਫਿਰ ਬਾਪੂ ਬਾਪੂ ਧਿਆ ਕੇ।

ਦੱਸ ਦੋਹਾਂ ਨੂੰ ਫ਼ਰਕ ਕੀ ਪੈਣਾ ?
ਕੱਖ ਕੋਈ ਨਾ ਦੇਣਾ-ਲੈਣਾ ?

ਪਵੇ ਨਾ ਕੁਝ ਔਲਾਦ ਦੇ ਪੱਲੇ।
ਉਲਟਾ ਲੋਕ ਕਹਿਣਗੇ ਝੱਲੇ।

‘ਸੋ ਹੱਥ ਰੱਸਾ ਸਿਰੇ ਤੇ ਗੰਢ’।
ਕਾਰਵਾਈ ਇਹ ਨਿਰ੍ਹੀ ਪਖੰਡ।

ਪਰ ਦੋਹਾਂ ਦੀ ਗੱਲ ਜੇ ਮੰਨੋ।
ਨਾਲ ਤਸੱਲੀ ਪੱਲੇ ਬੰਨ੍ਹੋ।

ਉਹ ਵੀ ਖੁਸ਼ ਤੇ ਸਫਲ ਨਿਆਣੇ।
ਅਮਲ-ਤਜ਼ਰਬੇ ਜਦ ਰਲ਼ ਜਾਣੇ।

ਸਿਫਤ-ਸਲਾਹਾਂ ਵਾਲਾ ਜੋੜ।
ਕੱਟ ਦਿੰਦਾ ਜਿੰਦਗੀ ਦੇ ਕੋਹੜ।

ਪਿੰਡ ਘੜਾਮੇਂ ਕਰੇ ਬਿਆਨ।
ਮਾਰ ਕੇ ਰੋਮੀ ਸਹਿਜ ਧਿਆਨ।

ਦਵੇ ਯਕੀਨਨ ਅੰਤ ‘ਚ ਵਾਧਾ।
‘ਸਿਆਣੇ ਕਿਹਾ ਔਲ਼ੇ ਦਾ ਖਾਧਾ’।

ਰੋਮੀ ਘੜਾਮੇਂ ਵਾਲਾ
98552-81105

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਰਜੇ
Next articleਗੁੱਡੀਆਂ ਪਟੋਲੇ ਤੇਰੇ