ਭਾਰਤ ਮਹਾਨ

(ਸਮਾਜ ਵੀਕਲੀ)

ਜਿਥੇ ਚੋਰਾਂ ਨਾਲ ਕੁੱਤੀਆਂ ਦਾ ਗੂੜ੍ਹਾ ਪਿਆਰ ਏ।
ਜਿਥੇ ਭੇਤੀ ਭੇਤ ਦੇ ਕੇ ਵੀ ਇਮਾਨਦਾਰ ਏ।
ਜਿਥੇ ਮਿਲਦੀ ਏ ਮੌਤ ਮਸ਼ਹੂਰ ਹੋਣ ਤੇ ।
ਦੀਪ ਸੈਪਲੇ ਸਲਾਮ ਹੁੰਦੀ ਗਰੂਰ ਹੋਣ ਤੇ।
ਜਿਥੇ ਚਿੱਟੇ ਤੇ ਸਮੈਕ ਨੇ ਮੁਕਾਈਆਂ ਨਸਲਾਂ।
ਜਿਥੇ ਪੱਕਦੀਆਂ ਹੋਈਆਂ ਜੱਟ ਵਾਹੁੰਦਾ ਫਸਲਾਂ।
ਇੱਕ ਟਾਲ੍ਹੀ ਉੱਤੇ ਝੂਲਦਾ ਕਿਸਾਨ ਵੇਖਿਆ।
ਰਾਤੀ ਸੁਪਨੇ ਭਾਰਤ ਮਹਾਨ ਵੇਖਿਆ।

ਜਿਥੇ ਗੋਲਕਾਂ ਦੇ ਲਈ ਮਰਯਾਦਾ ਉਜੜੇ।
ਜਿਥੇ ਰੁਲਦੀਆਂ ਪੱਗਾਂ ਤੇ ਲਿਹਾਜਾ ਉਜੜੇ।
ਜਿਥੇ ਜੰਮਦੀਆਂ ਧੀਆਂ ਦਾ ਹੈ ਤਨ ਵਿਕਦਾ।
ਜਿੱਥੇ ਹਰ ਇਕ ਮਸਲਾ ਪੈਸੇ ਤੇ ਟਿਕਦਾ।
ਜਿੱਥੇ ਹੱਕ ਮੰਗਣ ਦੇ ਉੱਤੇ ਡਾਂਗਾਂ ਪੈਂਦੀਆਂ।
ਜਿਥੇ ਬੇਰੁਜ਼ਗਾਰਾਂ ਦੀਆਂ ਪੱਤਾਂ ਲਹਿਦੀਆਂ।
ਉਏਮੈ ਸੜਕਾਂ ਤੇ ਪੈਂਦਾ ਘਸਮਾਨ ਵੇਖਿਆ।
ਰਾਤੀ ਸੁਪਨੇ ਚ ਭਾਰਤ‌ ਮਹਾਨ ਵੇਖਿਆ।

ਜਿੱਥੇ ਨਿੱਤ ਹੀ‌ ਪਾਖੰਡੀਆਂ ਦੇ ਡੇਰੇ ਖੁੱਲਦੇ।
ਜਿੱਥੇ ਅੰਧਵਿਸ਼ਵਾਸੀ ਧਰਮਾਂ ਚ ਤੁੱਲਦੇ।
ਜਿੱਥੇ ਦਿਨੋਂ ਦਿਨ ਕਾਤਲਾਂ ਦੀ ਵਧੇ ਗਿਣਤੀ।
ਜਿੱਥੇ ਹੁੰਦੀ ਨਹੀ‌ ਕਤਲਾਂ ਦੀ ਕਦੇ ਮਿਣਤੀ।
ਜਿੱਥੇ ਮੰਦਰਾਂ ਚ ਹੁੰਦੇ ਨੇ ਬਲਾਤਕਾਰ ਜੀ।
ਜਿੱਥੇ ਸਰਕਾਰ ਜਨਤਾਂ ਦੀ ਨਾਂ ਲੈਦੀ ਸਾਰ ਜੀ ।
ਇਹ ਮੈ ਚੰਗ਼ਾ ਭਲਾ ਹੁੰਦਾ ਸਮਸਾਨ ਵੇਖਿਆ।
ਰਾਤੀ ਸੁਪਨੇ ਚ ਭਾਰਤ ਮਹਾਨ ਵੇਖਿਆ

ਲੇਖਕ ਦੀਪ ਸੈਪਲਾ
6283087924

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleHyderabad wins World Green City Award
Next articleਵਿਨੀਪੈਗ ਦਾ ਯਾਦਗਾਰੀ ਦੌਰਾ / ਮਿੱਠਾ ਤੇ ਭਰਪੂਰ !