ਸਾਬਕਾ ਮੁੱਖ ਮੰਤਰੀ ਚੰਨੀ ਨੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਗੌਰ ਨਾਲ ਸੁਣੀਆਂ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ 

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨ ਸਮੇਂ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਅਤੇ ਪੀ.ਆਰ.ਓ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਲਾਇਨ ਦਿਨਕਰ ਸੰਧੂ।
ਮੁੱਖ ਮੰਤਰੀ ਸਮੇਂ ਨੰਬਰਦਾਰਾਂ ਦੀ ਸਰਬਰਾਹੀ ਦਾ ਸਮਾਂ 5 ਸਾਲ ਤੈਅ ਕੀਤਾ ਸੀ – ਚਰਨਜੀਤ ਸਿੰਘ ਚੰਨੀ 
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਸ੍ਰ. ਚਰਨਜੀਤ ਸਿੰਘ ਚੰਨੀ ਪੀ.ਐੱਚ.ਡੀ ਨਾਲ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਪੀ.ਆਰ.ਓ ਅਤੇ ਕਲੱਬ ਡਾਇਰੈਕਟਰ ਲਾਇਨ ਦਿਨਕਰ ਸੰਧੂ ਵੀ ਉਚੇਚੇ ਤੌਰ ‘ਤੇ ਹਾਜ਼ਿਰ ਸਨ। ਜ਼ਿਲ੍ਹਾ ਪ੍ਰਧਾਨ ਨੇ ਸਾਬਕਾ ਮੁੱਖ ਮੰਤਰੀ ਨੂੰ ਦੱਸਿਆ ਕਿ ਨੰਬਰਦਾਰਾਂ ਦਾ ਮਾਣ ਭੱਤਾ ਜ਼ਿਲ੍ਹਾ ਜਲੰਧਰ ਵਿੱਚ ਨਿਯਮਤ ਰੂਪ ਵਿੱਚ ਨਹੀਂ ਮਿਲਦਾ, ਬਹੁਤ ਸਾਰੇ ਨੰਬਰਦਾਰ ਖੱਜਲ ਖੁਆਰ ਹੋ ਰਹੇ ਹਨ। ਆਦਮਪੁਰ ਤਹਿਸੀਲ ਵਿੱਚ ਤਾਂ ਇੱਕ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਮਾਣ ਭੱਤਾ ਨਹੀਂ ਮਿਲਿਆ। ਭਗਵੰਤ ਮਾਨ ਸਰਕਾਰ ਨੇ ਆਪਣੇ ਮੈਨੀਫੈਸਟੋ ਵਿੱਚ ਨੰਬਰਦਾਰ ਸਹਿਬਾਨਾਂ ਨੂੰ ਮਾਣ ਭੱਤਾ 2000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਜਦਕਿ ਨੰਬਰਦਾਰ ਮਾਣ ਭੱਤਾ 5000 ਰੁਪਏ ਕਰਨ ਦੀ ਮੰਗ ਰਹੇ ਹਨ। ਨੰਬਰਦਾਰਾਂ ਨੂੰ 2000 ਰੁਪਏ ਮਿਲਣੇ ਤਾਂ ਦੂਰ ਦੀ ਗੱਲ 1500 ਰੁਪਏ ਵੀ ਲਿਲੜੀਆਂ ਕਢਵਾਕੇ ਮਿਲਦੇ ਹਨ। ਨੰਬਰਦਾਰ ਯੂਨੀਅਨ ਦੇ ਸਿਪਾਸਿਲਾਰ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਲਈ ਲੰਬੇ ਤੋਂ ਸੰਘਰਸ਼ ਵਿੱਢ ਰਹੇ ਹਨ ਪਰ ਮੌਜੂਦਾ ਸਰਕਾਰ ਨੰਬਰਦਾਰ ਸਾਹਿਬਾਨਾਂ ਨੂੰ ਅਤੇ ਉਹਨਾਂ ਦੀਆਂ ਮੰਗਾਂ ਨੂੰ ਟਿੱਚ ਸਮਝਦੀ ਹੈ। ਜੇਕਰ ਨੰਬਰਦਾਰ ਸੰਘਰਸ਼ ਵਿੱਢ ਦੇ ਹਨ ਤਾਂ ਉਹਨਾਂ ‘ਤੇ ਮੁਕੱਦਮੇ ਦਰਜ ਕਰ ਦਿੱਤੇ ਜਾਂਦੇ ਹਨ, ਬੀਤੇ ਸਮੇਂ ਭਗਵੰਤ ਮਾਨ ਸਰਕਾਰ ਨੇ ਲਗਭਗ 300 ਨੰਬਰਦਾਰ ਸਾਹਿਬਾਨਾਂ ‘ਤੇ ਮੁਕੱਦਮੇ ਦਰਜ ਕਰ ਕਰਕੇ ਇਹ ਪ੍ਰਮਾਣ ਦੇ ਦਿੱਤਾ ਕਿ ਉਹ ਨੰਬਰਦਾਰਾਂ ਦੇ ਕੱਟੜ ਵਿਰੋਧੀ ਹਨ।ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਦੀ ਗੱਲਬਾਤ ਸੁਣਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਨੰਬਰਦਾਰਾਂ ਦੀ ਸਰਬਰਾਹੀ ਦਾ ਸਮਾਂ 5 ਸਾਲ ਤੈਅ ਕਰ ਦਿੱਤਾ ਸੀ ਜੇਕਰ ਉਹਨਾਂ ਦੀ ਸਰਕਾਰ ਮੁੜ ਬਣ ਜਾਂਦੀ ਤਾਂ ਨੰਬਰਦਾਰੀ ਜੱਦੀ ਪੁਸ਼ਤੀ ਦੀ ਕਰਨ ਪ੍ਰਬਲ ਮੰਗ ਵੀ ਪਹਿਲ ਦੇ ਆਧਾਰ ‘ਤੇ ਹੱਲ ਕਰ ਦੇਣੀ ਸੀ ਕਿਉੰਕਿ ਨੰਬਰਦਾਰ ਪੰਜਾਬ ਦੀ ਇੱਕ ਵੱਡਮੁੱਲੀ ਹਸਤੀ ਹਨ। ਉਹਨਾਂ ਕਿਹਾ ਕਿ ਜੇਕਰ 35000 ਨੰਬਰਦਾਰ ਕਾਂਗਰਸ ਪਾਰਟੀ ਦੀ ਠੋਕ ਵਜਾ ਕੇ ਮਦਦ ਕਰਦੇ ਹਨ ਤਾਂ ਉਹ ਇਲੈਕਸ਼ਨ ਜਿੱਤ ਕੇ ਹਰ ਹੀਲੇ ਵਸੀਲੇ ਨੰਬਰਦਾਰ ਸਾਹਿਬਾਨਾਂ ਦੀਆਂ ਦਰਵੇਸ਼ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ। ਜ਼ਿਲ੍ਹਾ ਜਲੰਧਰ ਦੇ ਹਰ ਨੰਬਰਦਾਰ ਦੀ ਗੱਲ ਨੂੰ ਉਹ ਖਿੜੇ ਮੱਥੇ ਪ੍ਰਵਾਨ ਕਰਨਗੇ। ਉਹਨਾਂ ਮੁਸਕਰਾਉਂਦੇ ਹੋਏ ਕਿਹਾ ਕਿ ਇੱਕ ਚੰਨੀ ਹੀ ਹੈ ਜੋ ਕਰਦਾ ਹੈ ਮਸਲੇ ਹੱਲ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਭ ਆਸਰਾ ਪਡਿਆਲਾ ਵਿਖੇ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਸਮਾਗਮ ਅੱਜ 
Next articleਧੰਨ ਧੰਨ ਪੀਰ ਬਾਬਾ ਖਾਖੀ ਸ਼ਾਹ ਮਲੰਗ ਪਿੰਡ ਭੀਖਾ ਨੰਗਲ ਤੇ ਮੱਲੀਆਂ ਪਹੁੰਚੇ ਹਾਜ਼ਰੀ ਲਗਵਾਉਣ ਵਾਸਤੇ ਅਮਰੀਕ ਮਾਇਕਲ ਤੇ ਰਿੰਪੀ ਭੱਟੀ ਅਤੇ ਜਸ਼ਨਦੀਪ ਸਵੀਟੀ