ਪ੍ਰਭ ਆਸਰਾ ਪਡਿਆਲਾ ਵਿਖੇ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਸਮਾਗਮ ਅੱਜ 

ਫਿਲਮ ਜਗਤ ਦੀ ਪ੍ਰਸਿੱਧ ਸ਼ਖਸੀਅਤ ਗੁਰਪ੍ਰੀਤ ਘੁੱਗੀ ਕਰਨਗੇ ਸੰਗਤਾਂ ਨਾਲ਼ ਖੁੱਲੀਆਂ ਵਿਚਾਰਾਂ 
ਕੁਰਾਲ਼ੀ, 27 ਮਈ (ਗੁਰਬਿੰਦਰ ਸਿੰਘ ਰੋਮੀ): ਮਈ ਦਾ ਮਹੀਨਾ ਸੰਸਾਰ ਭਰ ਵਿੱਚ ਮਾਨਸਿਕ ਸਿਹਤ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਪਿਛਲੇ 20 ਸਾਲਾਂ ਤੋਂ ਮਾਨਸਿਕ ਸਿਹਤ ਦੇ ਸੁਧਾਰ ਲਈ ਪ੍ਰਭ ਆਸਰਾ ਪਡਿਆਲਾ (ਕੁਰਾਲ਼ੀ) ਸੰਸਥਾ ਯਤਨਸ਼ੀਲ ਹੈ। ਜਿੱਥੇ ਅੱਜ 28 ਮਈ ਮੰਗਲਵਾਰ ਨੂੰ ਸ਼ਾਮ 04:00 ਤੋਂ 07:00 ਵਜੇ ਤੱਕ ਮਾਨਸਿਕ ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਬਾਰੇ ਸੰਸਥਾ ਮੁਖੀ ਸ. ਸ਼ਮਸ਼ੇਰ ਸਿੰਘ ਜੀ ਅਤੇ ਬੀਬੀ ਰਜਿੰਦਰ ਕੌਰ ਜੀ ਨੇ ਦੱਸਿਆ ਕਿ ਸਮਾਗਮ ਵਿੱਚ ਵੱਖੋ-ਵੱਖ ਯੂਨੀਵਰਸਿਟੀਆਂ/ਕਾਲਜਾਂ/ਸੰਸਥਾਵਾਂ ਦੇ ਵਿਦਿਆਰਥੀ ਪ੍ਰੋਗਰਾਮ ਪੇਸ਼ ਕਰਨਗੇ। ਸਿਨੇਮਾ, ਟੈਲੀਵਿਜ਼ਨ ਤੇ ਰੰਗਮੰਚ ਦੀ ਪ੍ਰਸਿੱਧ ਸ਼ਖਸੀਅਤ ਸ. ਗੁਰਪ੍ਰੀਤ ਘੁੱਗੀ ਅਤੇ ਮਾਨਸਿਕ ਸਿਹਤ ਮਾਹਿਰਾਂ ਨਾਲ਼ ਪ੍ਰਭਾਵਸ਼ਾਲੀ ਸਵਾਲ-ਜਵਾਬ ਸ਼ੈਸ਼ਨ ਹੋਵੇਗਾ। ਜਿਸ ਦੌਰਾਨ ਹਾਜ਼ਰ ਸਰੋਤਿਆਂ ਵਿੱਚੋਂ ਕੋਈ ਵੀ ਮਾਨਸਿਕ ਸਿਹਤ ਸਬੰਧੀ ਖੁੱਲ੍ਹ ਕੇ ਸਵਾਲ ਕਰ ਸਕੇਗਾ ਅਤੇ ਦੇਸ਼-ਵਿਦੇਸ਼ ਵਿੱਚ ਰਹਿੰਦੇ ਸੱਜਣ ਗੂਗਲ ਮੀਟ ਰਾਹੀਂ ਵੀ ਹਿੱਸਾ ਲੈ ਸਕਣਗੇ। ਉਨ੍ਹਾਂ ਸਮੂਹ ਸੰਗਤ ਨੂੰ ਸ਼ਾਮਲ ਹੋ ਕੇ ਲਾਭ ਉਠਾਉਣ ਦਾ ਖੁੱਲ੍ਹਾ ਸੱਦਾ ਦਿੱਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article,,,ਮਿੰਨੀ ਕਹਾਣੀ ਵਿਅੰਗ,,, ,,,,,,ਜਾਹ ਓਏ ਗਧਿਆ,,,,,
Next articleਸਾਬਕਾ ਮੁੱਖ ਮੰਤਰੀ ਚੰਨੀ ਨੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਗੌਰ ਨਾਲ ਸੁਣੀਆਂ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ