(ਸਮਾਜ ਵੀਕਲੀ)
ਕਣਕਾਂ ਪੱਕੀਆਂ ਮੌਸਮ ਖਰਾਬ
ਹੋਇਆ,
ਅਸਮਾਨੀਂ ਚੜ੍ਹਿਆ ਹਨੇਰ
ਗ਼ੁਬਾਰ ਮੀਆਂ।
ਸਾਰੀ ਮਿਹਨਤ ਖੜੀ ਹੁਣ ਵਿੱਚ
ਖੇਤਾਂ,
ਪੈਸਾ ਲਾਇਆ ਫੜ ਉਧਾਰ
ਮੀਆਂ।
ਕਦੇ ਸੋਕਾ ਮਾਰੇ ਡੋਬਾ ਕਿਸਾਨ
ਤਾਂਈ,
ਨਾਲੇ ਕਾਮਾਂ ਹੋਇਆ ਲਾਚਾਰ
ਮੀਆਂ।
ਸਾਰੇ ਸੁਫ਼ਨੇ ਨੇ ਚਕਨਾਚੂਰ
ਹੋਏ,
ਗਈ ਸਿਰੇ ਤੇ ਕਿਸਮਤ ਹਾਰ
ਮੀਆਂ।
ਕਰਜ਼ਾ ਪਿਛਲਾ ਕਰਜ਼ਾ ਅਗਾਂਹ
ਵਾਲਾ,
ਸਿਰ ਵੱਧ ਗਿਆ ਕਿੰਨਾ ਭਾਰ
ਮੀਆਂ।
ਝਾੜ ਵਧੀਆ ਐਤਕੀਂ ਸਾਰੇ
ਆਖਦੇ ਸੀ,
ਲੈਣੇ ਸੀ ਕਿੰਨੇ ਕੰਮ ਸਵਾਰ
ਮੀਆਂ।
ਰੱਬਾ ਮੇਹਰ ਕਰੀ ਪਾਈਂ ਬਰਕਤਾਂ
ਤੂੰ,
“ਪੱਤੋ” ਚੱਲ ਆਇਆ ਦਰਬਾਰ
ਮੀਆਂ।
ਹਰਪ੍ਰੀਤ ਪੱਤੋ (ਮੋਗਾ)
94658-21417