ਐਡੀਲੇਡ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮੇਲਾ ਐਡੀਲੇਡ ਦਾ ਐਲਿਸ ਪਾਰਕ ਵੈਸਟ ਟੈਰਸ ਚ ਇੰਡੀਅਨ ਆਸਟਰੇਲੀਅਨ ਮੀਡੀਆ ਆਫ਼ ਸਾਊਥ ਆਸਟ੍ਰੇਲੀਆ ਵੱਲੋਂ ਸਭਨਾਂ ਦੇ ਸਹਿਯੋਗ ਨਾਲ ਮਨਾਇਆ ਗਿਆ।ਦੂਰ ਦੁਰੇਡਿਓਂ ਵੱਡੀ ਗਿਣਤੀ ਚ ਸ਼ਿਰਕਤ ਕਰਨ ਲਈ ਸੰਗਤਾਂ ਪਹੁੰਚੀਆਂ, ਦਰਸ਼ਕਾਂ ਵੱਲੋਂ ਮੇਲੇ ਨੂੰ ਮਿਲਿਆ ਭਰਵਾਂ ਹੁੰਗਾਰਾ।ਉੱਘੇ ਗਾਇਕ ਗਗਨ ਕੋਕਰੀ ਤੇ ਗੈਰੀ ਧਾਲੀਵਾਲ ਨੇ ਸਟੇਜ ਤੋਂ ਧਾਰਮਿਕ ਗੀਤ ਦੀ ਆਰੰਭਤਾ ਨਾਲ ਗੀਤਾਂ ਦੀ ਨਿਰੰਤਰ ਝੜੀ ਲਾਓੁਦੇ ਹੋਏ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ,ਗਗਨ ਕੋਕਰੀ ਭਾਰਤੀ ਪੰਜਾਬੀ ਸੰਗੀਤਕ ਕਲਾਕਾਰ, ਗਾਇਕ ਅਤੇ ਅਦਾਕਾਰ ਨੇ ਪੰਜਾਬੀ ਗੀਤ ਜੱਟ ਓਡੀਆਂ ਚ ਘੁੰਮਦਾ ਫਿਰੇ ਇਕ ਬਾਪੂ ਤੇਰੇ ਫੋਰਡ ਕਰਕੇ ਸਮੇਤ ਅਨੇਕਾਂ ਚੋਟੀ ਦੇ ਗੀਤਾਂ ਨਾਲ ਸਰੋਤਿਆ ਨੂੰ ਮੰਤਰ ਮੁਗਧ ਕੀਤਾ ,ਸਰੋਤਿਆ ਨੇ ਗੀਤਾ ਤੇ ਭੰਗੜੇ ਪਾਉਂਦੇ ਹੋਏ ਮੇਲੇ ਦਾ ਭਰਭੂਰ ਅਨੰਦ ਮਾਣਿਆ ।ਉੱਘੇ ਗਾਇਕ ਗਗਨ ਕੋਕਰੀ ਤੇ ਗੈਵੀ ਧਾਲੀਵਾਲ ਨੇ ਗੀਤਾ ਰਾਹੀ ਮੇਲੇ ਸੀ ਪੁਰਾ ਰੰਗ ਬੰਨ੍ਹਿਆ ਬੰਨ੍ਹਿਆ।ਸਟੇਜ ਤੋਂ ਜਗਰੂਪ ਬੁੱਟਰ ਤੇ ਅਮਨਦੀਪ ਕੌਰ ਵਲੋਂ ਮੇਲਾ ਐਡੀਲੇਡ ਦਾ ਨੂੰ ਇੱਕ ਲੜੀ ‘ਚ ਪਰੋ ਕੇ ਦਰਸ਼ਕਾਂ ਸਨਮੁਖ ਨਿਵੇਕਲੇ ਢੰਗ ‘ਚ ਬਾਖੂਬੀ ਪੇਸ਼ਕਾਰੀ ਕੀਤੀ।ਮੇਲੇ ਚ ਵੱਖ ਵੱਖ ਵੰਨਗੀਆ ਸਮੇਤ ਵੱਖਰਾ ਹੀ ਰੰਗ ਬੰਨਿਆ ਕਰਨ ਬਰਾੜ ਵੱਲੋਂ ਕੀਤੀ ਪੇਸ਼ਕਾਰੀ ਰੰਗਲਾ ਪੰਜਾਬ ਦੀ ਝਲਕ ਚ ਸੱਭਿਆਚਾਰ ਦਾ ਖ਼ਜ਼ਾਨਾ ਵੇਖਣ ਨੂੰ ਮਿਲਿਆ, ਜਿਸ ਦੀ ਸਭਨਾਂ ਨੇ ਸਲਾਘਾ ਕੀਤੀ।ਲਜ਼ੀਜ਼ ਖਾਣੇ ਦਾ ਵੱਖ ਵੱਖ ਸਟਾਲਾਂ ਤੇ ਸਭਨਾਂ ਨੇ ਖੂਬ ਅਨੰਦ ਮਾਣਿਆ।ਮੇਲਾ ਐਡੀਲੇਡ ਦਾ ਯਾਦਗਾਰੀ ਹੋ ਨਿਬੜਿਆ ਜਿਸ ਨੂੰ ਐਡੀਲੇਡ ਵਾਸੀ ਲੰਬੇ ਸਮੇ ਤਕ ਯਾਦ ਰੱਖਣਗੇ।ਪ੍ਰਬੰਧਕਾਂਨੇ ਦਰਸ਼ਕਾ ਦਾ ਵੱਢੀ ਗਿਣਤੀ ਸੀ ਪਰੀਵਾਰਾ ਸਮੇਤ ਪਹੁੰਚਣ ਤੇ ਜ਼ੀ ਆਇਆਂ ਆਖਦੇ ਹੋਏ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।
ਉੱਘੇ ਗਾਇਕ ਗਗਨ ਕੋਕਰੀ ਤੇ ਗੈਵੀ ਧਾਲੀਵਾਲ ਨੇ ਗੀਤਾਂ ਨਾਲ ਰੌਣਕਾਂ ਲਾਉਂਦੇ ਹੋਏ ਬੰਨ੍ਹਿਆ ਵਖਰਾ ਰੰਗ -ਮੇਲਾ ਐਡੀਲੇਡ ਦਾ ਇੱਕ ਯਾਦਗਾਰ ਬਣਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



