ਖੇਡਾਂ ਵਤਨ ਪੰਜਾਬ ਦੀਆਂ ਵਿੱਚੋਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਨੇ ਡੀ.ਪੀ ਅਧਿਆਪਕ ਸਮੇਤ ਹਾਸਿਲ ਕੀਤੇ ਪੰਜ ਮੈਡਲ।

ਸੰਦੀਪ ਸਿੰਘ ਭਵਾਨੀਗੜ੍ਹ (ਸੰਗਰੂਰ)ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ -ਪ੍ਰਿੰਸੀਪਲ ਮੈਡਮ ਡਾ: ਯੋਗਿਤਾ ਸ਼ਰਮਾ ਜੀ‌ ਦੀ ਯੋਗ ਅਗਵਾਈ ਵਿੱਚ  ਸਪੋਟਸ ਕੋਚ ਹਰਦੀਪ ਸਿੰਘ ਜੀ ਨੇ ਵਿਦਿਆਰਥੀਆਂ ਦੇ‌ ਨਾਲ ਸੰਗਰੂਰ ਵਿਖੇ ਹੋ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਭਾਗ ਲਿਆ ਜਿਸ ਵਿੱਚ ਖੇਡਦੇ ਹੋਏ ,ਸਕੂਲ ਵਿਦਿਆਰਥੀ ਮਾਨਵਜੀਤ ਸਿੰਘ ਨੇ ਸੌਟ ਪੁੱਟ ਵਿੱਚੋਂ ਬਰਾਊਨਜ਼ ਮੈਡਲ ਅਤੇ ਡਿਸਕਸ ਥ੍ਰਹੋ ਵਿੱਚੋਂ ਗੋਲਡ ਮੈਡਲ ਹਾਸਲ ਕੀਤਾ। ਹਰਜੀਤ ਸਿੰਘ ਨੇ ਹੈਮਰ ਥ੍ਰਹੋ ਵਿੱਚੋਂ ਸਿਲਵਰ ਮੈਡਲ ਹਾਸਲ ਕੀਤਾ ਨਾਲ਼ ਹੀ ਕੋਚ ਹਰਦੀਪ ਸਰ ਨੇ ਵੀ ਜੈਵਲਿਨ ਥ੍ਰਹੋ ਵਿੱਚੋਂ ਸਿਲਵਰ ਮੈਡਲ ਅਤੇ ਸੌਟ ਪੁੱਟ ਵਿੱਚੋਂ ਗੋਲਡ ਮੈਡਲ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ, ਸਕੂਲ ਪਹੁੰਚਣ ਤੇ ਜੇਤੂਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ ਅਤੇ ਮਨੇਂਜਰ ਸਰਦਾਰ ਸਰਬਜੀਤ ਸਿੰਘ ਜੀ ਅਤੇ ਕਮਲਦੀਪ ਸਿੰਘ ‌ਜੀ ਵੱਲੋਂ ਜੇਤੂਆਂ ਨੂੰ ਵਧਾਈ ਦਿੰਦੇ ਇਸ ਜੇਤੂ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸੰਦੀਪ ਸਿੰਘ, ਸਨਮੀਤ ਸਿੰਘ, ਗੁਰਜੰਟ ਸਿੰਘ, ਮੈਡਮ ਜਤਿੰਦਰਜੀਤ ਕੌਰ, ਮੈਡਮ ਬਲਜੀਤ ਕੌਰ, ਮੈਡਮ ਹਰਗਿੰਦਰ ਕੌਰ ਜੀ ਵੀ ਮੌਜੂਦ ਸਨ।
ਰਿਪੋਰਟ:-ਸੰਦੀਪ ਸਿੰਘ ਬਖੋਪੀਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article1 अक्टूबर 2023 को जालंधर पंजाब में बच्चों का मार्गदर्शन व पुस्तक वितरण ऐतिहासिक कार्यक्रम किया गया
Next articleA historic program of guidance and book distribution for children was organized in Jalandhar Punjab on 1st of October 2023