ਖੇਡ ਪ੍ਰਮੋਟਰ ਬਿੱਟੀ ਘੱਗਾ ਆਸਟਰੇਲੀਆ ਵੱਲੋ ਅੰਤਰਰਾਸ਼ਟਰੀ ਕਬੱਡੀ ਖਿਡਾਰਨ ਦੀਪਕ ਨਾੜਾ ਦਾ ਸਕੂਟਰੀ ਨਾਲ ਸਨਮਾਨ ਕੀਤਾ ਜਾਵੇਗਾ

ਆਸਟਰੇਲੀਆ ਨਕੋਦਰ ਮਹਿਤਪੁਰ ,08 ਮਈ (ਹਰਜਿੰਦਰ ਪਾਲ ਛਾਬੜਾ) –ਹਰਿਆਣਾ ਦੇ ਨਾੜਾ ਪਿੰਡ ਦੀ ਜੰਮਪਲ ਅੰਤਰਰਾਸਟਰੀ ਕਬੱਡੀ ਖਿਡਾਰਨ ਦੀਪਕ ਨਾੜਾ ਦਾ 12 ਮਈ ਨੂੰ ਪਿੰਡ ਬਣਾਂਵਾਲੀ ਜਿਲ੍ਹਾ ਫਤਿਹਆਬਾਦ ਵਿੱਖੇ ਹੋਣ ਵਾਲੀ ਰਾਜ ਪੱਧਰੀ ਕਬੱਡੀ ਚੈਂਪੀਅਨਸ਼ਿਪ ਦੌਰਾਨ ਕਬੱਡੀ ਪ੍ਰਮੋਟਰ ਗੁਰਦੀਪ ਸਿੰਘ ਬਿੱਟੀ ਘੱਗਾ ਆਸਟਰੇਲੀਆ, ਸੰਦੀਪ ਆਸਟਰੇਲੀਆ ਵੱਲੋ ਸਕੂਟਰੀ ਨਾਲ ਸਨਮਾਨ ਕੀਤਾ ਜਾਵੇਗਾ।ਦੀਪਕ ਨਾੜਾ ਇਸ ਸਮੇਂ ਹਰਿਆਣਾ ਦੀ ਬਹੁਤ ਹੀ ਚਰਚਿਤ ਕਬੱਡੀ ਖਿਡਾਰਨ ਹੈ। ਜੋ ਪਿਛਲੇ ਮਹੀਨੇ ਮਲੇਸੀਆ ਵਿਖੇ ਹੋਏ ਕਬੱਡੀ ਕੱਪ ਦੀ ਵੀ ਬੈਸਟ ਜਾਫੀ ਰਹੀ ਹੈ। ਉਹ ਕਬੱਡੀ ਕੋਚ ਦਾਨੂੰ  ਮੱਟਲੋਡਾ ਅਤੇ ਮਨਜੀਤ ਚਾਹਲ ਮਨੂੰ ਬੱਬੁਆ ਦੀ ਟੀਮ ਲਈ ਖੇਡਦੀ ਹੈ। ਅਜੋਕੇ ਦੌਰ ਦੀਆਂ ਕੁੜੀਆਂ ਦੀ ਕਬੱਡੀ ਵਿੱਚ ਦੀਪਕ ਨਾੜਾ ਦਾ ਕਾਫੀ ਨਾਮ ਹੈ। ਉਹ ਪੰਜਾਬ ਹਰਿਆਣਾ ਦਿੱਲੀ ਅਤੇ ਉੱਤਰੀ ਭਾਰਤ ਵਿਚ ਹੋਣ ਵਾਲੇ ਟੂਰਨਾਂਮੈਂਟ ਦੀ ਨਾਮੀ ਜਾਫੀ ਹੈ।ਉਸਨੇ ਕਬੱਡੀ ਜਗਤ ਵਿਚ ਬਹੁਤ ਸਾਰੇ ਟੂਰਨਾਂਮੈਂਟ ਜਿੱਤੇ ਹਨ। ਕਬੱਡੀ ਮੈਦਾਨਾਂ ਵਿੱਚ ਉਸਦੇ ਨਾਂ ਦੀ ਅੱਜਕਲ੍ਹ ਦਹਿਸ਼ਤ ਹੈ।ਇਹ ਕਬੱਡੀ ਚੈਂਪੀਅਨਸ਼ਿਪ ਏ ਕੇ ਐੱਫ ਆਈ ਦੇ ਅੰਤਰਗਤ ਹੋਵੇਗੀ।
ਇਸ ਮੌਕੇ ਗੁਰਦੀਪ ਸਿੰਘ ਬਿੱਟੀ ਘੱਗਾ ਦੀ ਦੇ ਸਾਥੀ ਹਰਵਿੰਦਰ ਬੱਬੂ ਪਾਤੜਾਂ, ਅਮਨ ਘੱਗਾ, ਜੱਸਾ ਘੱਗਾ, ਜਤਿੰਦਰ ਪੰਨੂ, ਵਿੱਕੀ ਘੱਗਾ, ਲਾਡੀ ਕਲਰਭੈਨੀ ਆਦਿ ਨੇ ਉਹਨਾਂ ਦੀ ਸ਼ਲਾਘਾ ਕਰਦਿਆਂ ਦੀਪਕ ਨਾੜਾ ਨੂੰ ਵਧਾਈ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਦਲ ਵੱਲੋਂ ਸਕੂਲਾਂ ਦਾ ਸਮਾਂ 8 ਤੋਂ 12 ਕਰਨ ਦੀ ਮੰਗ 
Next articleਇਹ ਕਿਹੋ ਜਿਹਾ ਮੀਟਰ ਹੈ