ਪੁਸਤਕ ” ਭਵਿੱਖ ਤੇ ਚੁਣੌਤੀਆਂ” ਲੋਕ ਅਰਪਣ

ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਐਸ ਡੀ ਐਮ ਰਣਜੀਤ ਸਿੰਘ ਭੁੱਲਰ ਨੇ ਕੀਤੀ ਸਮਾਗਮ ਦੀ ਪ੍ਰਧਾਨਗੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਮਾਂ ਬੋਲੀ ਨੂੰ ਸਮਰਪਿਤ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ, ਸਾਹਿਤ ਸਭਾ ਅਤੇ ਪ੍ਰੈੱਸ ਕਲੱਬ ਸੁਲਤਾਨਪੁਰ ਵੱਲੋਂ ਪਦਮਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਐਸ ਡੀ ਐਮ ਰਣਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਭਰ ਦੇ ਸਾਹਿਤਕਾਰਾਂ ਅਤੇ ਇਲਾਕੇ ਦੇ ਨਾਮੀ ਸੱਜਣਾ ਨੇ ਹਾਜ਼ਰੀ ਭਰੀ। ਇਸ ਮੌਕੇ ਨਰਿੰਦਰ ਸਿੰਘ ਜ਼ੀਰਾ ਸੇਵਾ ਮੁਕਤ ਲੈਕਚਰਾਰ ਦੀ ਕਿਤਾਬ ‘ਭਵਿੱਖ ਅਤੇ ਚੁਣੌਤੀਆਂ ਦੀ ਘੁੰਡ ਚੁਕਾਈ ਕੀਤੀ ਗਈ।

ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਤਾਬ ਬਾਰੇ ਬੋਲਿਆ ਕਿਹਾ ਕਿ ਜਿਸ ਕਮਰੇ ਵਿੱਚ ਕਿਤਾਬ ਨਹੀਂ ਹੁੰਦੀ, ਉਸ ਕਮਰੇ ਵਿੱਚ ਆਤਮਾ ਹੀ ਨਹੀਂ ਹੁੰਦੀ। ਕਿਤਾਬ ਅਸਲ ਵਿੱਚ ਇਨਸਾਨ ਤੇ ਸਮਾਜ ਦੀ ਰੂਹ ਹੁੰਦੀ ਹੈ। ਉਹਨਾਂ ਪੁਸਤਕ ਰਿਲੀਜ਼ ਦੀ ਨਰਿੰਦਰ ਸਿੰਘ ਜ਼ੀਰਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਵਾਂ ਸਾਹਿਤ ਕਾਫ਼ੀ ਰਚਿਆ ਜਾ ਰਿਹਾ ਹੈ ਜਿਸਤੋਂ ਤਸੱਲੀ ਪ੍ਰਗਟ ਹੁੰਦੀ ਹੈ। ਉਹਨਾਂ ਕਿਹਾ ਕਿ ਸੰਸਾਰ ਵਿਚ ਵੱਡੇ ਦੇਸ਼ਾਂ ਦੀਆਂ ਸਰਕਾਰਾਂ ਦੀ ਭਾਰੂ ਸੋਚ ਮਾਰੂ ਹਥਿਆਰਾਂ ਬਣਾ ਰਹੀਆਂ ਹਨ ਜੋਕਿ ਦੁਨੀਆਂ ਨੂੰ ਜ਼ੰਗੀ ਸਮਾਨ ਨਾਲ ਲੈਸ ਕਰ ਰਹੀਆਂ ਹਨ ਜੇ ਵਿਗਿਆਨ ਅਤੇ ਤਕਨੀਕ ਦੀ ਵਰਤੋਂ ਸੰਸਾਰ ਦੇ ਭਲੇ ਵਾਸਤੇ ਕੀਤੀ ਜਾਵੇ ਤਾਂ ਇਸ ਸੰਸਾਰ ਨੂੰ ਅਸੀ ਸਵਰਗ ਬਣਾ ਸਕਦੇ ਹਾਂ। ਸਾਹਿਤ ਲੋਕਾ ਦੇ ਦੁੱਖ ਸੁੱਖ ਦਾ ਭਾਈਵਾਲ ਬਣਦਾ ਹੈ ਅਤੇ ਭਵਿੱਖ ਨੂੰ ਸੰਵਾਰਨ ਲਈ ਸਾਨੂੰ ਪ੍ਰਰਿਤ ਕਰਦਾ ਹੈ। ਉਹਨਾਂ ਕਿਹਾ ਕਿ ਆਧੁਨਿਕ ਯੁੱਗ ਤਕਨੀਕ ਦਾ ਯੁੱਗ ਹੈ।

ਅੱਜ ਅਸੀਂ ਕਿਸੇ ਵੀ ਖੇਤਰ ‘ਚ ਕੰਮ ਕਰ ਹਾਂ ਪਰ ਬਿਨਾ ਕਿਸੇ ਤਕਨੀਕੀ ਉਪਕਰਨ ਦੇ ਕੋਈ ਵੀ ਕੰਮ ਸਹੀ ਤੇ ਸਮੇਂ ਸਿਰ ਮੁਕੰਮਲ ਨਹੀਂ ਕਰ ਸਕਦੇ। ਕਿਸੇ ਵੀ ਇਲਾਕੇ ਜਾਂ ਕਿਸੇ ਵੀ ਵਿਸ਼ੇ ਦੀ ਜਾਣਕਾਰੀ ਲਈ ਸਾਡੇ ਕੋਲ ਇੰਟਰਨੈੱਟ ਦੀ ਸੁਵਿਧਾ ਉਪਲਬਧ ਹੈ। ਅੱਜ ਦੀ ਨਵੀਂ ਪੀੜ੍ਹੀ ਤਾਂ ਆਪਣਾ ਜ਼ਿਆਦਾ ਸਮਾਂ ਫੇਸਬੁੱਕ, ਵ੍ਹਟਸਐਪ, ਇੰਸਟਾਗ੍ਰਾਮ ਆਦਿ ਸੋਸ਼ਲ ਸਾਈਟਾਂ ‘ਤੇ ਹੀ ਬਤੀਤ ਕਰਦੀ ਹੈ। ਉਹ ਸਮਾਂ ਹੁਣ ਖ਼ਤਮ ਹੁੰਦਾ ਜਾ ਰਿਹਾ ਹੈ, ਜਦੋਂ ਹਰ ਪੜ੍ਹਿਆ-ਲਿਖਿਆ ਮਨੁੱਖ ਘਰ ‘ਚ ਕਿਤਾਬਾਂ ਲਈ ਵੱਖਰੇ ਤੌਰ ‘ਤੇ ਲਾਇਬ੍ਰੇਰੀ ਬਣਾ ਕੇ ਰੱਖਦਾ ਸੀ। ਕਿਤਾਬਾਂ ਗਿਆਨ ਨੂੰ ਸੰਜੋਅ ਕੇ ਰੱਖਣ ਦਾ ਬਹੁਤ ਵਧੀਆ ਸਾਧਨ ਹਨ। ਜਿਹੜੀ ਗੱਲ ਕਿਸੇ ਕਿਤਾਬ ‘ਚੋਂ ਅਸੀਂ ਪੜ੍ਹ ਲਈ, ਉਹ ਜ਼ਿੰਦਗੀ ਭਰ ਸਾਨੂੰ ਯਾਦ ਰਹਿੰਦੀ ਹੈ। ਜੇ ਕਿਤੇ ਭੁੱਲ ਵੀ ਜਾਈਏ ਤਾਂ ਝੱਟ ਉਹ ਕਿਤਾਬ ਖੋਲ੍ਹੀ ਤੇ ਦੁਬਾਰਾ ਪੜ੍ਹ ਕੇ ਫਿਰ ਯਾਦ ਕਰ ਲਿਆ।

ਇਸ ਮੌਕੇ ਐਸ ਡੀ ਐਮ ਸੁਲਤਾਨਪੁਰ ਲੋਧੀ ਰਣਜੀਤ ਸਿੰਘ ਭੁੱਲਰ ਸਾਹਿਤ ਪ੍ਰੇਮੀ ਨੇ ਕਿਹਾ ਕਿ ਨਰਿੰਦਰ ਸਿੰਘ ਥਿੰਦ ਨੂੰ ਨਵੀਂ ਪੁਸਤਕ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪੁਸਤਕ ਅੱਜ ਦੇ ਸਮੇਂ ਦਰਪੇਸ਼ ਚਣੌਤੀਆਂ ਨੂੰ ਬਹੁਤ ਬਖ਼ੂਬੀ ਅਤੇ ਸਰਲ ਤਰੀਕੇ ਨਾਲ ਲਿਖਕਤ ਕੀਤਾ ਹੈ। ਪੁਸਤਕ ਨੂੰ ਪੜ੍ਹਕੇ ਪਤਾ ਲੱਗਦਾ ਹੈ ਕਿ ਲੇਖਕ ਨਰਿੰਦਰ ਸਿੰਘ ਲੋਕ ਮਾਸਲਿਆ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਐਸ ਡੀ ਐਮ ਨੇ ਆਪਣੀ ਲਿਖੀ ਹੋਈ ਕਾਵਿਤਾ “ਘਰ ਜਦੋਂ ਕੱਚੇ ਸੀ ਰਿਸ਼ਤੇ ਪੱਕੇ ਸੀ” ਪੜਕੇ ਸਮੇਂ ਦੀ ਚਾਲ ਦੀ ਪੁੱਠੇ ਗੇੜ ਬਾਰੇ ਗੱਲ ਕੀਤੀ।

ਇਸ ਮੌਕੇ ਕੁਲਵਿੰਦਰ ਕੌਰ ਕੰਵਲ, ਅਮਰਜੀਤ ਸਿੰਘ ਟਿੱਬਾ, ਮਾਸਟਰ ਸੁੱਚਾ ਸਿੰਘ ਲੱਖਪਤ ਰਾਏ, ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਪ੍ਰਧਾਨ ਸਵਰਨ ਸਿੰਘ, ਸਕੱਤਰ ਮੁਖਤਿਆਰ ਸਿੰਘ ਚੰਦੀ ਵੱਲੋਂ ਐਸ ਡੀ ਐਮ ਰਣਜੀਤ ਸਿੰਘ ਭੁੱਲਰ ਅਤੇ ਲੇਖਕ ਨਰਿੰਦਰ ਸਿੰਘ ਜ਼ੀਰਾ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸਵੀਰ ਕੌਰ ਦਿਓਲ, ਰਜਿੰਦਰ ਸਿੰਘ ਰਾਣਾ ਐਡਵੋਕੇਟ, ਦੇਸ ਰਾਜ, ਸੁਖਵਿੰਦਰ ਸਿੰਘ ਸ਼ਹਿਰੀ, ਸਤਨਾਮ ਸਿੰਘ ਸਾਬੀ ਤਲਵੰਡੀ ਚੌਧਰੀਆਂ, ਮਾਸਟਰ ਚਰਨ ਸਿੰਘ ਹੈਬਤਪੁਰ ਆਦਿ ਹਾਜ਼ਰ ਸਨ। ਸਟੇਜ ਦੀ ਸੇਵਾ ਮੁਖਤਿਆਰ ਸਿੰਘ ਚੰਦੀ ਨੇ ਬਖੂਬੀ ਨਿਭਾਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲੀ ਦਲ ਦੇ ਉਮੀਦਵਾਰ ਵਜੋਂ ਸ਼ੁਕਰਾਨੇ ਦੇ ਤੌਰ ਤੇ ਗੁਰਦੁਆਰਾ ਬੇਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ
Next articleਖੁਦ ਨੂੰ ਸਾਬਿਤ ਕਰੋ ਥੋਪੋ ਨਾ…