ਪ੍ਰਵਾਸੀ ਭਾਰਤੀ ਦੁਆਰਾ ਬਿਧੀਪੁਰ ਸਕੂਲ ਨੂੰ 4 ਕੰਪਿਊਟਰ ਭੇਂਟ

ਫੋਟੋ ਕੈਪਸ਼ਨ-ਸਰਕਾਰੀ ਹਾਈ ਸਕੂਲ ਬਿਧੀਪੁਰ ਵਿਖੇ ਪ੍ਰਵਾਸੀ ਭਾਰਤੀ ਗੁਰਮੇਲ ਸਿੰਘ ਯੂ.ਐੱਸ.ਏ ਦੁਆਰਾ ਭੇਜੇ ਕੰਪਿਊਟਰ ਭੇਂਟ ਕਰਨ ਮੌਕੇ ਨੰਬਰਦਾਰ ਮਾ.ਰਣਜੀਤ ਸਿੰਘ ਦੇ ਨਾਲ ਸੇਵਾ ਮੁਕਤ ਪ੍ਰਿੰਸੀਪਲ ਬਲਬੀਰ ਸਿੰਘ ਸੈਦਪੁਰ, ਸੀ.ਐੱਚ.ਟੀ ਵੀਨੂੰ ਸੇਖੜੀ ਜਸਵਿੰਦਰ ਸਿੰਘ ਸ਼ਿਕਾਰਪੁਰ, ਤੇ ਹੋਰ

ਦੇਸ਼ ਦੀ ਤਰੱਕੀ ਲਈ ਹਰ ਨਾਗਰਿਕ ਦਾ ਪੜ੍ਹਿਆ ਲਿਖਿਆ ਹੋਣਾ ਬਹੁਤ ਜਰੂਰੀ- ਮਾਸਟਰ ਰਣਜੀਤ ਸਿੰਘ ਨੰਬਰਦਾਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਹਾਈ ਸਕੂਲ ਬਿਧੀਪੁਰ ਵਿਖੇ ਪ੍ਰਵਾਸੀ ਭਾਰਤੀ ਗੁਰਮੇਲ ਸਿੰਘ ਯੂ.ਐੱਸ.ਏ ਨੇ ਮਾ.ਰਣਜੀਤ ਸਿੰਘ ਨੰਬਰਦਾਰ ਦੀ ਪ੍ਰੇਰਨਾ ਸਦਕਾ 4 ਕੰਪਿਊਟਰ ਭੇਂਟ ਕੀਤੇ। ਇਸ ਦੌਰਾਨ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਦੌਰਾਨ ਨੰਬਰਦਾਰ ਮਾ.ਰਣਜੀਤ ਸਿੰਘ ਨੇ ਕਿਹਾ ਕਿ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਣਾ ਹੈ ਤਾਂ ਹਰ ਨਾਗਰਿਕ ਦਾ ਪੜ੍ਹਿਆ ਲਿਖਿਆ ਹੋਣਾ ਬਹੁਤ ਜਰੂਰੀ ਹੈ।ਇਸ ਕਾਰਜ਼ ਵਿਚ ਸਾਨੂੰ ਸਾਰਿਆਂ ਨੂੰ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸਰਕਾਰੀ ਹਾਈ ਸਕੂਲ ਵਿਚ ਮੈਂ ਬਤੌਰ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ ਹਨ ਤੇ ਹੁਣ ਵੀ ਮੈਂ ਇਸ ਸਕੂਲ ਵਿਚ ਵੱਖ-ਵੱਖ ਵਿਕਾਸਸ਼ੀਲ ਕਾਰਜ਼ਾਂ ਲਈ ਸਹਿਯੋਗ ਕਰਦਾ ਰਹਿੰਦਾ ਹਾਂ।ਸਕੂਲ ਦੇ ਵਿਹੜੇ ਵਿਚ ਕੁੱਝ ਨਗਰ ਦੇ ਸਮਾਜ ਸੇਵੀ ਤੇ ਸੂਝਵਾਨ ਵਿਅਕਤੀਆਂ ਦੀ ਮੱਦਦ ਨਾਲ ਇੰਟਰਲਾਕ ਟਾਈਲਾਂ ਲਗਵਾਈਆਂ।

ਇੰਟਰਨੈੱਟ ਦਾ ਯੁੱਗ ਹੋਣ ਕਰਕੇ ਸਕੂਲ ਵਿਚ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਕੰਪਿਊਟਰ ਹੋਣੇ ਲਾਜ਼ਮੀ ਸਨ।ਪਿੰਡ ਬਿਧੀਪੁਰ ਦੇ ਵਸਨੀਕ ਗੁਰਮੇਜ ਸਿੰਘ ਜੋ ਅੱਜ ਅਮਰੀਕਾ ਦੀ ਧਰਤੀ ਤੇ ਪਿੰਡ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਣ ਕਰ ਰਿਹਾ ਹੈ।ਮੈਂ ਉਸ ਨੂੰ ਸਕੂਲ ਦੀ ਪੜ੍ਹਾਈ ਦੇ ਹਾਲਤਾਂ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਸਰਕਾਰੀ ਹਾਈ ਸਕੂਲ ਵਿਚ ਕੰਪਿਊਟਰ ਬਹੁਤ ਜਰੂਰੀ ਹਨ।ਜੋ ਉਹਨਾਂ ਨੇ ਆਪਣੀ ਨੇਕ ਕਮਾਈ ਵਿਚੋਂ 4 ਕੰਪਿਊਟਰ ਭੇਂਟ ਕੀਤੇ। ਇਸ ਦੌਰਾਨ ਮਾ.ਰਣਜੀਤ ਸਿੰਘ ਨੰਬਰਦਾਰ ਨੇ 5000 ਰੁਪਏ, ਚਰਨ ਸਿੰਘ 5000 ਰੁਪਏ, ਹੁਸ਼ਿਆਰ ਸਿੰਘ 5000 ਰੁਪਏ, ਹਰਨੇਕ ਸਿੰਘ ਆਦਿ ਨੇ 2000 ਰੁਪਏ ਸਕੂਲ ਮੈਨੇਜਮੈਂਟ ਕਮੇਟੀ ਨੂੰ ਸਕੂਲ ਦੇ ਵਿਕਾਸ ਕਾਰਜਾਂ ਲਈ ਦਿੱਤੇ।ਹੈੱਡ ਟੀਚਰ ਮੈਡਮ ਬਲਜੀਤ ਕੌਰ ਨੇ ਗੁਰਮੇਲ ਸਿੰਘ ਯੂ.ਐੱਸ.ਏ ਤੇ ਸਕੂਲ ਦੇ ਵਿਹੜੇ ਵਿਚ ਆਏ ਨਗਰ ਦੇ ਪਤਵੰਤਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਸੇਵਾ ਮੁਕਤ ਪ੍ਰਿੰਸੀਪਲ ਬਲਬੀਰ ਸਿੰਘ ਸੈਦਪੁਰ, ਸੀ.ਐੱਚ.ਟੀ ਵੀਨੂੰ ਸੇਖੜੀ, ਜਸਵਿੰਦਰ ਸਿੰਘ ਸ਼ਿਕਾਰਪੁਰ, ਪਰਮਿੰਦਰ ਕੌਰ, ਬਲਜੀਤ ਕੌਰ ਕੰਪਿਊਟਰ ਫੈਕਲਿਟੀ, ਰੁਪਿੰਦਰ ਕੌਰ,ਰਵਨੀਤ ਕੌਰ, ਦਲਜੀਤ ਕੌਰ, ਸੁਖਵਿੰਦਰ ਕੌਰ, ਚੇਤਨਾ ਅਤੇ ਸਮੂਹ ਸਟਾਫ ਹਾਜ਼ਰ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਕਾਲਾ ਸੰਘਿਆ ਡਰੇਨ ਨੂੰ ਪੱਕਾ ਕਰਨ ਦੀ ਕੀਤਾ ਜਾਵੇ – ਸਰਪੰਚ ਤਰਲੋਚਨ ਸਿੰਘ ਗੋਸ਼ੀ
Next articleਈ. ਟੀ.ਟੀ.ਅਧਿਆਪਕ ਯੂਨੀਅਨ ਕਪੂਰਥਲਾ ਦਾ ਹੋਇਆ ਪੁਨਰਗਠਨ