ਕਾਂਗਰਸ ਦੇ ਸੀਨੀਅਰ ਆਗੂ ਬਸਪਾ ’ਚ ਸ਼ਾਮਲ, ਐਡਵੋਕੇਟ ਬਲਵਿੰਦਰ ਕੁਮਾਰ ਨੂੰ ਸਮਰਥਨ ਦਿੱਤਾ

(Samajweekly)

ਜਲੰਧਰ। ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੀ ਸਥਿਤੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਪਿਛਲੇ ਕੁਝ ਦਿਨਾਂ ’ਚ ਹੀ ਦੂਜੀਆਂ ਪਾਰਟੀਆਂ ਦੇ ਸੈਂਕੜੇ ਆਗੂ-ਵਰਕਰ ਉਨ੍ਹਾਂ ਦੇ ਨਾਲ ਆ ਚੁੱਕੇ ਹਨ। ਇਸੇ ਲੜੀ ਤਹਿਤ ਅੱਜ ਸ਼ੁੱਕਰਵਾਰ ਨੂੰ ਕਾਂਗਰਸ ਦੇ ਕਰਤਾਰਪੁਰ ਹਲਕੇ ਦੇ ਸੀਨੀਅਰ ਆਗੂ ਮਾਸਟਰ ਚਮਨ ਲਾਲ ਹੀਰਾਪੁਰ ਪਾਰਟੀ ਨੂੰ ਛੱਡ ਕੇ ਸਾਥੀਆਂ ਸਮੇਤ ਬਸਪਾ ’ਚ ਸ਼ਾਮਲ ਹੋ ਗਏ। ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਮਾਸਟਰ ਚਮਨ ਲਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਿਤ ਕਰਕੇ ਪਾਰਟੀ ’ਚ ਸ਼ਾਮਲ ਕਰਾਇਆ।
ਮਾਸਟਰ ਚਮਨ ਲਾਲ ਉੱਘੇ ਸਮਾਜ ਸੇਵਕ ਹਨ ਤੇ ਜਲੰਧਰ ਲੋਕਸਭਾ ’ਚ ਉਨ੍ਹਾਂ ਦਾ ਕਾਫੀ ਪ੍ਰਭਾਵ ਹੈ। ਬਸਪਾ ’ਚ ਸ਼ਾਮਲ ਹੋਣ ਸਮੇਂ ਉਨ੍ਹਾਂ ਕਿਹਾ ਕਿ ਲੋਕਾਂ ਦਾ ਭਾਜਪਾ, ਆਪ ਦੇ ਨਾਲ-ਨਾਲ ਕਾਂਗਰਸ ਤੋਂ ਵੀ ਮੋਹ ਭੰਗ ਹੋ ਗਿਆ ਹੈ। ਲੋਕ ਬਸਪਾ ਨੂੰ ਬਦਲ ਦੇ ਰੂਪ ’ਚ ਦੇਖ ਰਹੇ ਹਨ। ਬਸਪਾ ਨੇ ਉਤਰ ਪ੍ਰਦੇਸ਼ ’ਚ ਆਪਣੀ ਸਰਕਾਰ ਦੌਰਾਨ ਲੋਕਾਂ ਦੀ ਬੇਹਤਰੀ, ਤਰੱਕੀ ਲਈ ਰਿਕਾਰਡ ਤੋੜ ਕੰਮ ਕੀਤੇ। ਜਲੰਧਰ ਸੀਟ ਤੋਂ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਵੀ ਸਮਰਪਿਤ ਹੋ ਕੇ ਇਮਾਨਦਾਰੀ ਨਾਲ ਲੋਕਾਂ ਲਈ ਲਗਾਤਾਰ ਕੰਮ ਕਰਦੇ ਆ ਰਹੇ ਹਨ। ਉਹ ਲੋਕਾਂ ਲਈ ਹਮੇਸ਼ਾ ਉਪਲਬਧ ਰਹਿੰਦੇ ਹਨ। ਇਸ ਮੌਕੇ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਦਾ ਰੁਝਾਨ ਇਸ ਵਾਰ ਬਸਪਾ ਵੱਲ ਹੈ, ਜਿਸ ਕਰਕੇ ਉਹ ਇਹ ਸੀਟ ਜ਼ਰੂਰ ਜਿੱਤਣਗੇ।

Previous article‘पंडित होई सो हाट न चढ़ा’
Next articleकांग्रेस के सीनियर नेता बसपा में शामिल, एडवोकेट बलविंदर कुमार को समर्थन दिया