14 ਦੀ ਮਹਾਂ ਰੈਲੀ ਸਬੰਧੀ ਇਲਾਕੇ ਦੇ ਸੰਤ ਸਮਾਜ ਨਾਲ ਵਿਸ਼ੇਸ਼ ਮੁਲਾਕਾਤ

ਕੈਪਸ਼ਨ- ਸੰਤ ਸਮਾਜ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਦੀ ਵਿਸ਼ੇਸ਼ ਮੁਲਾਕਾਤ ਦਾ ਦ੍ਰਿਸ਼
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਇਲਾਕੇ ਅੰਦਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਸੰਤ ਸਮਾਜ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਜਿਸ ਵਿਚ ਮੁੱਖ ਤੌਰ ਤੇ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ,ਬਾਬਾ ਅਮਰੀਕ ਸਿੰਘ ਖੁਖਰੈਣ,ਬਾਬਾ ਮਹਾਤਮਾ ਮੁਨੀ ਜੀ ਖੈੜਾ ਬੈਟ ਵਾਲਿਆਂ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ ਗਈ ਤੇ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੀ ਮਹਾਂ ਰੈਲੀ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਇਸ ਸਮੇਂ ਇਲਾਕੇ ਦੇ ਸੰਤ ਸਮਾਜ ਵੱਲੋਂ ਇਸ ਮਹਾਂ ਰੈਲੀ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ। ਕਿਸਾਨ ਆਗੂਆਂ ਨੇ ਉਚੇਚੇ ਤੌਰ ਤੇ ਸੰਤ ਸਮਾਜ ਦਾ ਧੰਨਵਾਦ ਕੀਤਾ ਇਸ ਸਮੇਂ ਜੋਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ,ਦਿੱਲਪੀ੍ਤ ਸਿੰਘ ਟੋਡਰਵਾਲ, ਮਨਜੀਤ ਸਿੰਘ ਖੀਰਾਂਵਾਲ,ਕੇਵਲ ਸਿੰਘ ਉੱਚਾ, ਹਰਪ੍ਰੀਤ ਸਿੰਘ ਪੀਤਾ ਮਿੱਠਾ, ਅਵਤਾਰ ਸਿੰਘ ਦੂਲੋਵਾਲ, ਹਰਵਿੰਦਰ ਸਿੰਘ ਉੱਚਾ, ਗੁਰਤੇਜ ਸਿੰਘ ਉੱਚਾ, ਪਰਮਿੰਦਰ ਸਿੰਘ ਉੱਚਾ ਆਦਿ ਆਗੂ ਹਾਜਰ ਸਨ
Previous articleएस.सी एस.टी एसोसिएशन आर.सी.एफ द्वारा हासरस कांड के आरोपियों को फांसी देने की मांग
Next articleਕੋਲਕਾਤਾ ਵਿੱਚ ਵੱਡਾ ਹਾਦਸਾ: ਰੇਲਵੇ ਦੀ ਇਮਾਰਤ ਨੂੰ ਅੱਗ ਲੱਗੀ, ਫਾਇਰ ਬ੍ਰਿਗੇਡ ਦੇ ਚਾਰ ਮੁਲਾਜ਼ਮਾਂ ਸਣੇ 7 ਮੌਤਾਂ