ਬੇਟੀ ਦਾ ਪਿਆਰ

ਸੁਰਜੀਤ ਸਿਂਘ ਫਲੋਰਾ

ਸੁਰਜੀਤ ਸਿੰਘ ਫਲੋਰਾ

(ਸਮਾਜ ਵੀਕਲੀ) ਇੱਕ ਪਿਤਾ ਨੇ ਆਪਣੀ 3 ਸਾਲ ਦੀ ਧੀ ਨੂੰ ਸੌਨਹਿਰੀ ਰੈਪਿੰਗ ਪੇਪਰ ਦਾ ਰੋਲ ਬਰਬਾਦ ਕਰਨ ਦੀ ਸਜ਼ਾ ਦਿੱਤੀ। ਪੈਸੇ ਤੰਗ ਸਨ ਅਤੇ ਜਦੋਂ ਬੱਚੇ ਨੇ ਕ੍ਰਿਸਮਸ ਟ੍ਰੀ ਦੇ ਹੇਠਾਂ ਰੱਖਣ ਲਈ ਇੱਕ ਡੱਬੇ ਨੂੰ ਸਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁੱਸੇ ਵਿੱਚ ਆ ਗਿਆ। ਫਿਰ ਵੀ, ਛੋਟੀ ਕੁੜੀ ਅਗਲੀ ਸਵੇਰ ਆਪਣੇ ਪਿਤਾ ਨੂੰ ਤੋਹਫ਼ਾ ਲੈ ਕੇ ਆਈ ਅਤੇ ਕਿਹਾ, “ਇਹ ਤੁਹਾਡੇ ਲਈ ਹੈ, ਡੈਡੀ।”

ਉਹ ਆਦਮੀ ਆਪਣੀ ਪਹਿਲਾਂ ਦੀ ਵਧੀਕੀ ਤੋਂ ਸ਼ਰਮਿੰਦਾ ਸੀ, ਪਰ ਜਦੋਂ ਉਸ ਨੇ ਡੱਬੇ ਤੋਂ ਰੈਪਿੰਗ ਉਤਾਰੀ ਤਾਂ ਉਹ ਡੱਬਾ ਖ਼ਾਲੀ ਸੀ ਤਾਂ ਉਸਦਾ ਗੁੱਸਾ ਫਿਰ ਭੜਕ ਉੱਠਿਆ। ਉਸਨੇ ਉਸ ‘ਤੇ ਚੀਕਦੇ- ਚਲਾਉਂਦੇ ਹੋਏ ਕਿਹਾ, “ਕੀ ਤੂੰ ਨਹੀਂ ਜਾਣਦੀ , ਜਦੋਂ ਤੁਸੀਂ ਕਿਸੇ ਨੂੰ ਤੋਹਫ਼ਾ ਦਿੰਦੇ ਹੋ, ਤਾਂ ਅੰਦਰ ਕੁਝ ਹੋਣਾ ਚਾਹੀਦਾ ਹੈ? ਛੋਟੀ ਕੁੜੀ ਨੇ ਬਹੁਤ ਪਿਆਰ, ਹਲੀਮੀ ਨਾਲ ਅੱਖਾਂ ਵਿੱਚ ਹੰਝੂ ਭਰਦੇ ਹੋਏ ਪਿਤਾ ਵੱਲ ਵੇਖਿਆ  ਅਤੇ ਬਹੁਤ ਹੀ ਮਿੱਠੀ ਤੇ ਪਿਆਰੀ ਅਵਾਜ਼ ਵਿਚ ਕਿਹਾ, “ਓ, ਡੈਡੀ, ਇਹ ਬਿਲਕੁਲ ਵੀ ਖ਼ਾਲੀ ਨਹੀਂ ਹੈ। ਮੈਂ ਡੱਬੇ ਵਿੱਚ ਬਹੁਤ ਸਾਰੀਆਂ ਕਿਸਸ ਪਾ ਕੇ ਦਿੱਤਾ ਹੈ। ਉਹ ਸਭ ਤੁਹਾਡੇ ਲਈ ਹਨ, ਡੈਡੀ।”

ਬੱਚੀ ਦਾ ਪਿਆਰ ਅਤੇ ਭੋ਼ਲਾ ਪਨ ਦੇਖ ਕੇ ਬਾਪ ਦੀਆਂ ਅੱਖਾਂ ਭਰ ਆਇਆਂ,ਉਸਨੇ ਆਪਣੀ ਛੋਟੀ ਜਿਹੀ ਬੱਚੀ ਨੂੰ ਆਪਣੀਆਂ ਬਾਹਾਂ ਵਿਚ ਘੁੱਟ ਕੇ ਗਲਵਕੜੀ ਵਿਚ ਲੈ ਲਿਆ ਅਤੇ ਉਸ ਦਾ ਵਾਰ – ਵਾਰ ਮੱਥਾ ਚੁੰਮਦੇ ਹੋਏ ਕਿਹਾ ਬੇਟਾ ਮੈਨੂੰ ਮੁਆਫ਼ ਕਰਨਾ ਮੈਂ ਤੇਰੇ ਇਸ ਭੋਲੇਪਨ ਵਾਲੇ ਪਿਆਰ ਨੂੰ ਦੇਖ ਹੀ ਨਹੀਂ ਸਕਿਆ।

ਆਪਣੀ ਗਲਤੀ ਦਾ ਅਹਿਸਾਸ ਕਰਦੇ ਹੋਏ ਉਹ ਉਸ ਨੂੰ ਮਾਲ ਵਿਚ ਇਕ ਤੋਹਫ਼ਾ ਲੈ ਕੇ ਦੇਣ ਦਾ ਬਾਅਦਾ ਕਰਕੇ ਘਰੋਂ ਨਿਕਲੇ , ਪਰ ਕੁਝ ਹੀ ਦੂਰੀ ਤੇ ਇਕ ਸ਼ਰਾਬੀ ਟਰੱਕ ਡਰਾਇਵਰ ਨੇ ਉਹਨਾਂ ਦੀ ਗੱਡੀ ਤੇ ਟਰੱਕ ਚੜ੍ਹਾ ਦਿੱਤਾ, ਜਿਸ ਵਿਚ ਬੱਚੀ ਦੀ ਮੌਤ ਹੋ ਗਈ ਤੇ ਬਾਪ ਦੇ ਕਈ ਸੱਟਾਂ ਲੱਗਿਆ। ਇਸ ਉਪਰੰਤ ਉਸ ਦੇ ਪਿਤਾ ਨੇ ਉਸ ਸੋਨੇ ਦੇ ਡੱਬੇ ਨੂੰ ਕਈ ਸਾਲਾਂ ਤੱਕ ਆਪਣੇ ਬਿਸਤਰੇ ਕੋਲ ਰੱਖਿਆ ਅਤੇ, ਜਦੋਂ ਵੀ ਉਹ ਨਿਰਾਸ਼ ਹੋ ਜਾਂਦਾ, ਤਾਂ ਉਹ ਇੱਕ ਕਾਲਪਨਿਕ ਚੁੰਮਣ ਕੱਢ ਲੈਂਦਾ ਅਤੇ ਉਸ ਬੱਚੀ ਦੇ ਪਿਆਰ ਨੂੰ ਯਾਦ ਕਰਦਾ ਤੇ ਮਨ ਹੀ ਮਨ ਉਦਾਸ ਹੋ ਹੰਝੂਆਂ ਦੀ ਝੜ੍ਹੀ ਲਗਾ ਦਿੱਦਾ ਕੁਝ ਸਮੇਂ ਬਾਅਦ ਉਸ ਦੀ ਵੀ ਮੌਂਤ ਹੋ ਗਈ , ਉਸ ਦੀ ਆਖ਼ਰੀ ਖ਼ਵਾਇਸ਼ ਇਹ ਹੀ ਸੀ ਕਿ ਇਸ ਡੱਬੇ ਨੂੰ ਮੇਰੀ ਅਰਥੀ ਸਜਾਉਣ ਲੱਗੇ ਮੇਰੇ ਦਿਲ ਦੇ ਕੋਲ ਮੇਰੇ ਹੱਥ ਵਿਚ ਰੱਖਣਾ ਜੋ ੳੇਸ ਦੀ ਆਰਜੂ ਪੂਰੀ ਕੀਤੀ ਗਈ।

ਕਹਿੰਦੇ ਹਨ ਉਹਨਾਂ ਦੇ ਇਸ ਤਰ੍ਹਾ ਦੇ ਪਿਆਰ ਮੁਹੱਬਤ ਨੂੰ ਦੇਖਦੇ ਹੋਏ ਅੱਜ ਵੀ ਉਹਨਾਂ ਦੀਆਂ ਕਬਰਾਂ ਤੇ ਬਾਪ- ਬੇਟੀ ਰਲ -ਮਿਲ ਕੇ ਜਾਂਦੇ ਹਨ ਤੇ ਉਹਨਾਂ ਨੂੰ ਸੱਚੀ ਸ਼ਰਦਾ ਦੇ ਫੁੱਲ ਭੇਂਟ ਕਰਦੇ ਹਨ।

 

Previous articleਸੱਚਾ ਅਤੇ ਸੁੱਚਾ ਲੇਖਕ ਮਹਿੰਦਰ ਸੂਦ ਵਿਰਕ
Next articleਔਰਤਾਂ ਦੇ ਸੰਘਰਸ਼ ਦੇ ਬਾਵਜੂਦ ਔਰਤਾਂ ਦੇ ਹੱਕ ਅਤੇ ਅਧਿਕਾਰ ਸਦੀਆਂ ਬਾਅਦ ਵੀ ਕਿਉਂ ਅਧੂਰੇ ਹਨ?