ਲੁਧਿਆਣਾ, ਬਰਜਿੰਦਰ ਕੌਰ ਬਿਸਰਾਓ (ਸਮਾਜ ਵੀਕਲੀ) – ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਸੀ੍ਮਤੀ ਵਿੱਦਿਆ ਸਾਗਰੀ (ਆਈ.ਐਫ.ਐਸ.) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਹਿੰਮਤਾਣਾ ਵਿਖੇ ਭਾਰਤ ਸਰਕਾਰ ਦੇ ਮਿਸ਼ਨ ਲਾਈਫ ਤਹਿਤ ”ਸਿੰਗਲ ਯੂਜ ਪਲਾਸਟਿਕ ਅਤੇ ਪ੍ਰਦੂਸ਼ਣ ਦੀ ਰੋਕਥਾਮ” ਵਿਸ਼ੇ ਤੇ ਜਾਗਰੂਕਤਾ ਪੋ੍ਗਰਾਮ ਕਰਵਾਇਆ ਗਿਆ। ਇਸ ਮੌਕੇ ਵਣ ਰੇੰਜ ਵਿਸਥਾਰ ਲੁਧਿਆਣਾ ਵੱਲੋਂ ਸਕੂਲ ਸਟਾਫ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਪਲਾਸਟਿਕ ਪ੍ਦੂਸ਼ਣ ਸਬੰਧੀ ਵਾਦ -ਵਿਵਾਦ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਵਾਤਾਵਰਣ ਸੁਧਾਰ ਲਈ ਆਪਣੀ ਜੀਵਨ ਸੈ਼ਲੀ ਵਿੱਚ ਬਦਲਾਵ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ ਲਈ ਪ੍ਣ ਲਿਆ ਗਿਆ। ਵਣ ਵਿਭਾਗ ਵੱਲੋਂ ਅਧਿਆਪਕਾਂ ਨੂੰ “ਰੁਖ ਲਗਾਉਣ ਅਤੇ ਵਾਤਾਵਰਣ ਬਚਾਉਣ” ਦਾ ਸੁਨੇਹਾ ਦਿੰਦੇ ਜੂਟ ਬੈਗ ਵੀ ਵੰਡੇ ਗਏ ਅਤੇ ਪਲਾਸਟਿਕ ਥੈਲਿਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ।
ਵਣ ਬੀਟ ਇੰਚਾਰਜ ਕੁਲਦੀਪ ਸਿੰਘ ਨੇ ਮਿਸ਼ਨ ਲਾਈਫ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਾਤਾਵਰਣ ਪੱਖੀ ਸੋਚ ਅਪਣਾਉਣ ਅਤੇ ਵਾਤਾਵਰਣ ਦੀ ਸੇਵਾ ਸੰਭਾਲ ਲਈ ਨੁਕਤੇ ਸਾਂਝੇ ਕੀਤੇI ਮੁੱਖ ਅਧਿਆਪਕ ਸ਼੍ਰੀ ਮੁਹੰਮਦ ਸ਼ਬੀਰ ਜੀ ਦੀ ਸੇਧ ਸਦਕਾ ਈਕੋ ਕਲੱਬ ਇੰਚਾਰਜ ਸ੍ਰੀਮਤੀ ਸ਼ਵੇਤਾ ਸ਼ਰਮਾ ਹਾਊਸ ਇੰਚਾਰਜਾਂ ਦੇ ਸਹਿਯੋਗ ਨਾਲ ਮਿਸ਼ਨ ਲਾਈਫ ਤਹਿਤ ਸਕੂਲ ਵਿੱਚ ਵੱਖ ਵੱਖ ਐਕਟਿਵੀਟਿਜ਼ ਵਿਦਿਆਰਥੀਆਂ ਨਾਲ ਮਿਲ ਕੇ ਕਰਵਾ ਰਹੇ ਹਨI ਸਮਾਗਮ ਦੌਰਾਨ ਸਕੂਲ ਕੰਪਲੈਕਸ ਵਿੱਚ ਵਣ ਕਰਮਚਾਰੀਆਂ ਅਤੇ ਸਕੂਲ ਸਟਾਫ ਵੱਲੋਂ ਮਿਲ ਕੇ ਬੂਟਾ ਵੀ ਲਗਾਇਆ ਗਿਆ। ਇਸ ਮੌਕੇ ਸਕੂਲ ਤੇ ਮੁੱਖ ਅਧਿਆਪਕ ਸ੍ਰੀ ਮੁਹੰਮਦ ਸ਼ਬੀਰ, ਈਕੋ ਕਲੱਬ ਇੰਚਾਰਜ ਸੀ੍ਮਤੀ ਸ਼ਵੇਤਾ ਸ਼ਰਮਾ, ਸੀ੍ਮਤੀ ਰਮਨਦੀਪ ਕੌਰ, ਸੀ੍ਮਤੀ ਅੰਜੂ ਬਾਲਾ, ਸੀ੍ਮਤੀ ਰਾਜਵਿੰਦਰ ਕੌਰ,ਸ੍ਰੀਮਤੀ ਨਵਦੀਪ ਕੌਰ,ਸ੍ਰੀਮਤੀ ਕਿਰਨ ਬਾਲਾ,ਸੀ੍ਮਤੀ ਨਵਦੀਪ ਕੌਰ, ਸ੍ਰੀਮਤੀ ਫਰੀਨਾ ਫਾਤਿਮਾ,ਸ੍ਰੀ ਸੰਦੀਪ ਸੈਣੀ,ਸ੍ਰੀ ਵਿਮਲ ਕੁਮਾਰ,ਸ੍ਰੀ ਕਮਲਜੀਤ ਸਿੰਘ, ਸ੍ਰੀ ਅਵਤਾਰ ਸਿੰਘ, ਸ੍ਰੀ ਖੁਸ਼ਪਾਲ ਕੁਮਾਰ ,ਸ੍ਰੀ ਗੁਰਮੀਤ ਸਿੰਘ ਜੀ ਅਤੇ ਹੋਰ ਸਕੂਲ ਮੈਂਬਰ ਹਾਜ਼ਰ ਸਨ।ਅੰਤ ਵਿੱਚ ਮੁੱਖ ਅਧਿਆਪਕ ਜੀ ਨੇ ਸ੍ਰੀ ਕੁਲਦੀਪ ਸਿੰਘ ਜੀ ਦਾ ਸਮੂਹ ਸਟਾਫ਼ ਵੱਲੋਂ ਧੰਨਵਾਦ ਕੀਤਾ I
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly