HOME ਕਰਤਾਰ ਕਾਨਵੈਂਟ ਸਕੂਲ ‘ਚ ਮਨਾਇਆ ਵਿਸ਼ਵ ਧਰਤੀ ਦਿਵਸ 

ਕਰਤਾਰ ਕਾਨਵੈਂਟ ਸਕੂਲ ‘ਚ ਮਨਾਇਆ ਵਿਸ਼ਵ ਧਰਤੀ ਦਿਵਸ 

1
ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਕਰਤਾਰ ਕਾਨਵੈਂਟ ਸਕੂਲ, ਪ੍ਰਿੰਸ ਕਲੋਨੀ, ਗਲੀ ਨੰਬਰ 1, 33 ਫੁੱਟ ਰੋਡ, ਮੁੰਡੀਆਂ ਕਲਾਂ, ਲੁਧਿਆਣਾ ਵਿਖੇ ਵਿਸ਼ਵ ਧਰਤੀ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ । ਸਕੂਲ ਵਿਖੇ ਧਰਤੀ ਦਿਵਸ ਮਨਾਉਣ ਦੀ ਸ਼ੁਰੂਆਤ ਵਿਦਿਆਰਥੀਆਂ ਤੇ ਸਟਾਫ ਨੇ ਧਰਤੀ ਦਿਵਸ ਅਸੈਂਬਲੀ ਨਾਲ ਕੀਤੀ। ਇਸ ਅਸੈਂਬਲੀ ਵਿੱਚ ਬੱਚਿਆਂ ਤੇ ਸਟਾਫ ਨੇ ਆਪਣੀ ਧਰਤੀ ਦੀ ਸਾਂਭ ਸੰਭਾਲ ਰੱਖਣ ਦਾ ਪ੍ਰਣ ਲਿਆ । ਸਕੂਲ ਦੇ ਬੱਚਿਆਂ ਵੱਲੋਂ ਰੁੱਖਾਂ, ਪਾਣੀ, ਹਵਾ ਤੇ ਧਰਤੀ ਮਾਤਾ ਦੇ ਰੂਪ ਵਿੱਚ ਸਜ ਕੇ ਇੱਕ ਸਰਲ ਪਰ ਪ੍ਰਭਾਵਸ਼ਾਲੀ ਢੰਗ ਨਾਲ ਕੁਦਰਤ ਨੂੰ  ਬਚਾਉਣ ਦੀ ਮਹੱਤਤਾ ਬਾਰੇ ਇੱਕ ਸ਼ਕਤੀਸ਼ਾਲੀ ਸੰਦੇਸ਼ ਵੀ ਦਿੱਤਾ । ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਸ਼ਵ ਧਰਤੀ ਦਿਵਸ ਹਰ ਸਾਲ 23 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਹ ਇੱਕ ਅਜਿਹਾ ਦਿਵਸ ਹੈ ਜਿਸ ਨੂੰ ਧਰਤੀ ਤੇ ਕੁਦਰਤੀ ਵਾਤਾਵਰਨ ਬਾਰੇ ਵਿੱਚ ਪ੍ਰਸੰਸਾ ਤੇ ਜਾਗਰੂਕਤਾ ਨੂੰ ਪ੍ਰੇਰਿਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ।  ਉਹਨਾਂ ਦੱਸਿਆ ਕਿ ਇਸ ਸਾਲ 2025 ਦਾ ਥੀਮ ਹੈ “ਸਾਡੀ ਧਰਤੀ ਸਾਡੇ ਦਰਖਤ”  ਨੂੰ ਸਮਰਪਿਤ ਹੈ । ਸਾਨੂੰ ਸਾਰਿਆਂ ਨੂੰ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਰਲ਼ ਮਿਲ਼ ਕੇ ਹੰਭਲਾ ਮਾਰਨਾ ਚਾਹੀਦਾ ਹੈ । ਅੱਜ ਦੇ ਦਿਨ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸਾਰੇ ਜੀਵਨ ‘ਚ ਘੱਟੋ-ਘੱਟ  ਇੱਕ ਰੁੱਖ ਜ਼ਰੂਰ ਲਾਈਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਛੋਕਰਾਂ ਦੇ ਵਿਦਿਆਰਥੀਆਂ ਨੂੰ  ਕਾਪੀਆਂ-ਪੈੱਨ ਤੇ ਸਟੇਸ਼ਨਰੀ ਵੰਡੀ
Next articleਫੋਰਟਿਸ ਲੁਧਿਆਣਾ ਨੇ ਸ਼ਹਿਰ ਦੀ ਪਹਿਲੀ ਸਫਲ HIPEC ਸਰਜਰੀ ਕਰ 69 ਸਾਲਾ ਮਰੀਜ਼ ਦੀ ਦੁਰਲੱਭ ਪੇਟ ਦੇ ਕੈਂਸਰ ਤੋਂ ਜਾਨ ਬਚਾਈ