ਕੰਟਰੈਕਟ 2211 ਹੈੱਡ ਮਲਟੀਪਰਪਜ ਹੈਲਥ ਵਰਕਰ ਫੀਮੇਲ ਐਸੋਸੀਏਸ਼ਨ ਦੀ ਸਿਹਤ ਮੰਤਰੀ ਨਾਲ ਹੋਈ ਮੀਟਿੰਗ

ਮਾਨਸਾ, ਚਾਨਣ ਦੀਪ ਸਿੰਘ ਔਲਖ (ਸਮਾਜ ਵੀਕਲੀ): ਕੰਟਰੈਕਟ 2211ਹੈੱਡ ਮਲਟੀਪਰਪਜ ਹੈਲਥ ਵਰਕਰ ਫੀਮੇਲ ਐਸੋਸੀਏਸ਼ਨ ਮਾਨਸਾ ਦੀ ਪ੍ਰਧਾਨ ਚਰਨਜੀਤ ਕੌਰ ਅਤੇ ਖਜਾਨਚੀ ਸੀਮਾ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਮਿਤੀ 15/5/23 ਨੂੰ ਪੰਜਾਬ ਭਵਨ ਵਿਖੇ ਕੰਟਰੈਕਟ 2211 ਹੈੱਡ ਮਲਟੀਪਰਪਜ ਹੈਲਥ ਵਰਕਰ ਫੀ ਐਸੋਸੀਏਸ਼ਨ ਦੀ ਪੈਨਲ ਮੀਟਿੰਗ ਮਾਣਯੋਗ ਸਿਹਤ ਮੰਤਰੀ ਸ਼੍ਰੀ ਬਲਬੀਰ ਸਿੰਘ ਜੀ ਦੀ ਰਹਿਨੁਮਾਈ ਵਿੱਚ ਬੁਹਤ ਹੀ ਵਧੀਆ ਤੇ ਖੁਸ਼ਹਾਲ ਮਾਹੋਲ ਵਿੱਚ ਹੋਈ,।ਇਸ ਮੀਟਿੰਗ ਵਿੱਚ ਉਨ੍ਹਾਂ ਤੋਂ ਇਲਾਵਾ , ਹੈਲਥ ਸੈਕਟਰੀ ਪੰਜਾਬ,ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ, ਐਮ ਡੀ ਐਨ ਐਚ ਐਮ,ਡਾਇਰੈਕਟਰ ਐਨ ਐਚ ਐਮ ਪੰਜਾਬ ਆਦਿ ਸ਼ਾਮਿਲ ਹੋਏ। ਮੀਟਿੰਗ ਵਿੱਚ ਸਿਹਤ ਮੰਤਰੀ ਜੀ ਨੇ ਕੰਟਰੈਕਟ 2211 ਹੈੱਡ ਏ ਐਨ ਐਮ ਦੀਆਂ ਮੁਸ਼ਕਿਲਾਂ ਨੁੰ ਬੁਹਤ ਗੋਰ ਨਾਲ ਸੁਣਿਆ , 2211 ਹੈੱਡ ਐਸੋਸੀਏਸ਼ਨ ਵੱਲੋ ਆਪਣੇ ਰੈਗੂਲਰ ਹੋਣ ਸਬੰਧੀ ਦੱਸਿਆ ਗਿਆ ਕਿ ਅਸੀ ਪਿਛਲੇ 15 ਸਾਲਾਂ ਤੋਂ ਪ੍ਰਮਾਣਿਤ ਪੋਸਟਾਂ ਤੇ ਖ਼ਜਾਨੇ ਵਿੱਚੋ ਤਨਖਾਹ ਲੈ ਰਹੇ ਹਾਂ ਜੀ,ਵਿਭਾਗ ਦੀਆਂ ਪੱਕੀਆਂ ਸੀਟਾਂ ਤੇ ਸੇਵਾਵਾਂ 727Anms ਨੂੰ ਪਹਿਲ ਦੇ ਅਧਾਰ ਤੇ ਪੱਕਾ ਕੀਤਾ ਜਾਵੇ ਜੀ।

ਰਿਟਾਇਰਮੈਂਟ ਦੀ ਉਮਰ ਵਿੱਚ ਵਾਧੇ ਦੀ ਮੰਗ ਨੂੰ ਵੀ ਰੱਖਿਆ ਗਿਆ। ਜਿਸ ਦੇ ਲਈ ਚੰਡੀਗੜ੍ਹ ਦੇ ਰੁੱਲਾਂ ਮੁਤਾਬਿਕ ਕਰਵਾਈ ਕਰਨ ਦਾ ਭਰੋਸਾ ਮਿਲਿਆ। ਉਨ੍ਹਾਂ ਦੱਸਿਆ ਕਿ ਕੰਟਰੈਕਟ 2211 ਹੈੱਡ Anms ਰਿਟਾਇਰ ਹੋ ਕੇ ਆਪਣੇ ਘਰ ਬਿਲਕੁਲ ਖਾਲੀ ਹੱਥ ਜਾ ਰਹੀਆਂ ਹਨ,ਇਹਨਾਂ ਵਰਕਰਾਂ ਨੂੰ ਰਿਟਾਇਰਮੈਂਟ ਤੇ ਸਰਕਾਰ ਵੱਲੋ ਫੰਡ ਦੀ ਮੰਗ ਕੀਤੀ ਗਈ, ਕਿਉਂਕਿ 2211 ਹੈੱਡ ਵਰਕਰਾਂ ਦਾ epf ਵੀ ਨਹੀਂ ਲਾਗੂ ਹੋਇਆ। ਸਿਹਤ ਮੰਤਰੀ ਜੀ ਵੱਲੋਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਜਲਦੀ ਹੀ ਕਰਨ ਦਾ ਭਰੋਸਾ ਦਿੱਤਾ ਗਿਆ। ਮੰਤਰੀ ਵੱਲੋ ਬਿਆਨ ਦਿੱਤਾ ਗਿਆ ਕੇ ਜਲਦੀ ਹੀ ਸਿਹਤ ਮਹਿਕਮੇ ਦੇ ਸਾਰੇ ਮੁਲਾਜ਼ਮਾਂ, ਆਸ਼ਾ ਸਮੇਤ ਅਯੂਸ਼ਮਾਨ ਸਿਹਤ ਬੀਮਾ ਯੋਜਨਾ ਦੀ ਸਕੀਮ ਦੇ ਅੰਦਰ ਕਵਰ ਕਰਨ ਜਾ ਰਹੀ ਹੈ। ਜਿਸ ਦੀ ਕਿਸ਼ਤ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ। 2211 ਹੈੱਡ ਐਸੋਸ਼ੀਏਸ਼ਨ ਦੇ ਆਗੂਆ ਨੂੰ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਬਣਾਈ ਪਾਲਿਸੀ ਬਾਰੇ ਵਿਚਾਰ ਕਰਨ ਲਈ ਕਿਹਾ ਗਿਆ।ਸਿਹਤ ਮੰਤਰੀ ਸਾਹਿਬ ਨੇ ਸਾਰੀ ਗੱਲ ਬਾਤ ਕਰਨ ਤੋਂ ਬਾਦ ਜਲਦੀ ਹੀ 2211 ਹੈੱਡ anms ਨੂੰ ਪੱਕਾ ਕਰਨ ਦਾ ਭਰੋਸਾ ਦੇ ਕਿ ਮੀਟਿੰਗ ਨੂੰ ਬੁਹਤ ਹੀ ਸੁਖਾਵੀਂ ਮਾਹੌਲ ਵਿੱਚ ਖਤਮ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਮਾਨ ਸਰਕਾਰ ਦਾ ਸਾਡੀ 2211 ਹੈੱਡ ਮਲਟੀਪਰਪਜ ਹੈਲਥ ਵਰਕਰ ਫੀ ਐਸੋਸੀਏਸ਼ਨ ਵਲੋਂ ਬੁਹਤ ਬੁਹਤ ਧੰਨਵਾਦ,ਜਿਹਨਾਂ ਨੇ ਸਾਡੀ ਵਰਕਰਾਂ ਦੀ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਸਾਡੀ ਮੁੱਖ ਮੰਗ ਰੈਗੂਲਰ ਕਰਨ ਦੀ ਮੰਗ ਨੂੰ ਪੂਰਾ ਕਰਨ ਲਈ ਸ਼ੁਰੂਆਤ ਕਰ ਦਿੱਤੀ ਹੈ ਜੀ।

ਮੀਟਿੰਗ ਵਿੱਚ ਕੰਟਰੈਕਟ 2211 ਹੈੱਡ
ਯੂਨੀਅਨ ਆਗੂ ਪ੍ਰਧਾਨ ਮੁਨੱਵਰ ਜਹਾਂ ਮਲੇਰਕੋਟਲਾ,ਤੋਂ ਇਲਾਵਾ ਦਲਬੀਰ ਕੌਰ ਜਨਰਲ ਸਕੱਤਰ, ਚਰਨਜੀਤ ਕੌਰ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਕੌਰ ਖਜਾਨਚੀ, ਗੁਰਪ੍ਰੀਤ ਕੌਰ,ਸੁਰਜੀਤ ਕੌਰ ਲੁਧਿਆਣਾ,ਬਲਵਿੰਦਰ ਕੌਰ ਮੁਕਤਸਰ,ਸਰਬਜੀਤ ਕੌਰ,ਗੁਰਦੀਪ ਕੌਰ, ਨਵਾਂ ਸ਼ਹਿਰ ,ਰੀਟਾ ਫਾਜ਼ਿਲਕਾ,ਰਾਜਰਾਣੀ, ਰੀਟਾ ਰਾਣੀ ਕਪੁਰਥਲਾ, ਹਰਜਿੰਦਰਕੌਰ,ਬਲਜੀਤ ਕੌਰ ਜਲੰਧਰ,ਰਾਣੀ ਮੋਹਾਲੀ , ਆਦਿ ਮੈਂਬਰ ਮੋਜ਼ੂਦ ਸੀ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਭਾਰਤ ਸਰਕਾਰ ਦੇ ‘ਮਿਸ਼ਨ ਲਾਈਫ’ ਤੇ ਅਧਾਰਿਤ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਕਰਵਾਇਆ।
Next articleਏਹੁ ਹਮਾਰਾ ਜੀਵਣਾ ਹੈ -289