HOME ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਛੋਕਰਾਂ ਦੇ ਵਿਦਿਆਰਥੀਆਂ ਨੂੰ  ਕਾਪੀਆਂ-ਪੈੱਨ ਤੇ ਸਟੇਸ਼ਨਰੀ ਵੰਡੀ

ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਛੋਕਰਾਂ ਦੇ ਵਿਦਿਆਰਥੀਆਂ ਨੂੰ  ਕਾਪੀਆਂ-ਪੈੱਨ ਤੇ ਸਟੇਸ਼ਨਰੀ ਵੰਡੀ

1

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਕਰੀਬੀ ਪਿੰਡ ਛੋਕਰਾਂ ਵਿਖੇ ਸਥਿਤ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਛੋਕਰਾਂ ਦੇ ਸਮੂਹ ਵਿਦਿਆਰਥੀਆਂ ਨੂੰ  ਅਮਨਜੋਤੀ (ਯੂ.ਕੇ), ਲਖਵਿੰਦਰ ਲੋਹਟ ਤੇ ਵਿਜੈ ਦਾਦਰਾ (ਯੂ.ਕੇ) (ਸਵ. ਢੇਰੂ ਰਾਮ ਦੇ ਪਰਿਵਾਰ ) ਵਲੋਂ ਕਾਪੀਆਂ-ਪੈੱਨ ਤੇ ਹੋਰ  ਸਟੇਸ਼ਨਰੀ ਵੰਡੀ ਗਈ | ਇਸ ਮੌਕੇ ਬੋਲਦਿਆਂ ਲਖਵਿੰਦਰ ਲੋਹਟ ਤੇ ਵਿਜੈ ਦਾਦਰਾ (ਯੂ.ਕੇ) ਨੇ ਕਿਹਾ ਕਿ ਵਰਤਮਾਨ ਸਮੇਂ ‘ਚ ਸਰਕਾਰੀ ਸਕੂਲਾਂ ‘ਚ ਪੜਦੇ ਵਿਦਿਆਰਥੀਆਂ ਵੀ ਵਿੱਦਿਅਕ ਖੇਤਰ ‘ਚ ਪ੍ਰਾਈਵੇਟ ਸਕੂਲਾਂ’ਚ ਪੜਦੇ ਵਿਦਿਆਰਥੀਆਂ ਦੇ ਬਰਾਬਰ ਅੰਕ ਪ੍ਰਾਪਤ ਕਰ ਰਹੇ ਹਨ | ਇਸ ਲਈ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਆਪਣੀ ਕਿਰਤ ਕਮਾਈ ‘ਚ ਦਸਬੰਧ ਕੱਢਦੇ ਹੋਏ ਉਨਾਂ ਦੀ ਮੱਦਦ ਕਰੀਏ ਤਾਂ ਕਿ ਉਹ ਵੀ ਪੜ ਲਿਖ ਕੇ ਦੇਸ਼ ਤੇ ਸਮਾਜ ਦੀ ਸੇਵਾ ਕਰਨ | ਇਸ ਮੌਕੇ ਮਾਸਟਰ ਕੁਲਵੀਰ ਰਾਮ ਇੰਚਾਰਜ ਮਿਡਲ ਵਿੰਗ ਨੇ ਸਮੂਹ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਜਸਵਿੰਦਰ ਕੌਰ, ਲਖਵਿੰਦਰ ਲੋਹਟ, ਮੋਨਿਕਾ ਲੋਹਟ, ਮਾਸਟਰ ਗੁਰਜੰਟ ਸਿੰਘ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਪਰਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ
Next articleਕਰਤਾਰ ਕਾਨਵੈਂਟ ਸਕੂਲ ‘ਚ ਮਨਾਇਆ ਵਿਸ਼ਵ ਧਰਤੀ ਦਿਵਸ