HOME  ਚਿੰਤਾ

 ਚਿੰਤਾ

2
  (ਸਮਾਜ ਵੀਕਲੀ)
ਇੰਜ ਨਾਹਰ ਸਿੰਘ

ਲਗਦੇ ਰੱਬ ਨੂੰ ਢਾਹ ਕੇ ਦੁਨੀਆਂ,

ਫਿਰ ਬਣਾਉਣੀ ਪੈਂਣੀ ਏਂ।
ਸੀਨਾ ਧਰਤੀ ਦਾ ਛਲਣੀ ਕੀਤਾ,
ਨਾਲ ਬੋਰਾਂ ਕਾਸ਼ਤਕਾਰਾਂ ਨੇ।
ਪਹਾੜਾਂ ਦੀਆਂ ਨੀਹਾਂ ਪੁੱਟੀਆਂ,
ਸੜਕਾਂ ਲਈ ਸਰਕਾਰਾਂ ਨੇ।
ਕੁਦਰਤ ਦੀ ਪ੍ਰਵਾਹ ਨੀ ਕਿਸੇ ਨੂੰ,
ਕਰਨ ਲਈ ਐਸ਼ ਬਹਾਰਾਂ ਨੇ।
ਖੋਦ ਪਹਾੜ ਸੁਰੰਗਾਂ ਕੱਢੀਆਂ,
ਚੱਲਣ ਦੇ ਲਈ ਕਾਰਾਂ ਨੇ।
ਕਾਦਰ ਨੇ ਜਦੋਂ ਦਿੱਤਾ ਹਲੂਣਾ,
ਫਿਰ ਹੱਥਾਂ ਪੈਰਾਂ ਦੀ ਪੈਣੀ ਏਂ।
ਲਗਦੇ ਰੱਬ ਨੂੰ ਢਾਹ ਕੇ ਦੁਨੀਆਂ,
ਫਿਰ ਬਣਾਉਣੀ ਪੈਂਣੀ ਏ।
ਜੰਗਲ ਬੇਲੇ ਰਹਿਣ ਨੀ ਦਿੱਤੇ,
ਹਾਈਵੇਆਂ ਦੀ ਭੇਟ ਚੜੇ।
ਬੋਹੜ ਪਿੱਪਲ ਨਾ ਨਿੰਮਾਂ ਕਿੱਕਰਾਂ,
ਦਿਸਦੇ ਨਹੀਂ ਕਿਤੇ ਖੜ੍ਹੇ।
ਅੰਬ ਜਾਮਣ ਨਾ ਬੇਰ ਫਲਾਹੀਆਂ,
ਸਭ ਸੁਪਨੇ ਹੋ ਗਏ ਨੇ।
ਸਰੀਹ, ਤੂਤ, ਨਸੂੜੇ, ਕੈਮਰੀ,
ਸਾਰੇ ਕਿਧਰੇ ਖੋ ਗਏ ਨੇ।
ਨਵੀਂ ਬਣੀ ਤੇ ਦੁਨੀਆਂ ਉਪਰ,
ਇਹ ਸਭ ਲਾਉਣੀ ਪੈਂਣੀ ਏਂ।
ਲਗਦੇ ਰੱਬ ਨੂੰ ਢਾਹ ਕੇ ਦੁਨੀਆਂ,
ਫਿਰ ਬਣਾਉਣੀ ਪੈਂਣੀ ਏਂ।
ਲਗਦੇ ਰੱਬ ਨੂੰ…….
 ਇੰਜ: ਨਾਹਰ ਸਿੰਘ
 ਲੁਧਿਆਣਾ  98729-24299
Previous articleਫੋਰਟਿਸ ਲੁਧਿਆਣਾ ਨੇ ਸ਼ਹਿਰ ਦੀ ਪਹਿਲੀ ਸਫਲ HIPEC ਸਰਜਰੀ ਕਰ 69 ਸਾਲਾ ਮਰੀਜ਼ ਦੀ ਦੁਰਲੱਭ ਪੇਟ ਦੇ ਕੈਂਸਰ ਤੋਂ ਜਾਨ ਬਚਾਈ
Next articleਬਚੋ ਭਾਈ !!  ਬੋਰੀਆਂ ਵਾਲੇ ਬਾਬੇ ਆ ਰਹੇ ਹਨ