ਏਕਮ ਪਬਲਿਕ ਸਕੂਲ ਮਹਿਤਪੁਰ ਦੇ ਚਾਰ ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਵਿੱਚੋ 100 ਵਿੱਚੋ 100 ਅੰਕ ਹਾਸਿਲ ਕਰਕੇ ਮਾਂ ਬੋਲੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ : ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ

ਬੱਚਿਆਂ ਦੇ ਨਾਲ ਨਾਲ ਅਧਿਆਪਕਾ ਦਲਵੀਰ ਕੌਰ ਅਤੇ ਦੀਪਤੀ ਕਵਾਤਰਾ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ :- ਪ੍ਰਿੰਸੀਪਲ ਅਮਨਦੀਪ ਕੌਰ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਿਦਿਆਰਥੀਆਂ ਨੇ ਜਿੱਥੇ ਦਸਵੀਂ ਅਤੇ ਬਾਰਵੀਂ ਦੇ ਸੀ. ਬੀ. ਐਸ. ਈ ਦੇ ਨਤੀਜਿਆਂ ਵਿੱਚ ਵੱਧ ਚੜ ਕੇ ਮੱਲ੍ਹਾਂ ਮਾਰੀਆਂ ਅਤੇ ਸਕੂਲ ਦਾ ਨਤੀਜਾ 100 ਪ੍ਰਤੀਸਤ ਦਿੱਤਾ, ਉੱਥੇ ਹੀ ਸਕੂਲ ਦੇ ਚਾਰ ਅਨਮੋਲ ਹੀਰਿਆਂ ਆਂਚਲਪ੍ਰੀਤ ਕੌਰ, ਸ਼ਰੇਆ, ਅਮਨਦੀਪ ਕੌਰ ਅਤੇ ਸੁਕੰਨਿਆ ਨੇ ਪੰਜਾਬੀ ਭਾਸ਼ਾ ਦੇ ਵਿਸ਼ੇ ਵਿੱਚੋ 100 ਵਿੱਚੋ 100 ਅੰਕ ਹਾਸਿਲ ਕਰਕੇ ਮਾਂ ਬੋਲੀ ਨੂੰ ਆਪਣੀ ਸ਼ਰਧਾਮਈ ਭੇਂਟ ਅਰਪਣ ਕੀਤੀ ਹੈ। ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਗੱਲਬਾਤ ਕਰਦੇ ਹੋਇਆ ਉਨ੍ਹਾਂ ਅੱਗੇ ਕਿਹਾ ਹੈ ਕਿ ਪੰਜਾਬੀ ਭਾਸ਼ਾ ਵਿੱਚੋ ਹੀ ਜਸ਼ਨਪ੍ਰੀਤ ਸਿੰਘ, ਸੋਨਪ੍ਰੀਤ ਕੌਰ ਅਤੇ ਗੁਰਕੀਰਤ ਸਿੰਘ ਨੇ 100 ਵਿੱਚੋ 99 ਅੰਕ ਹਾਸਿਲ ਕੀਤੇ ਅਤੇ ਇਸ ਦੇ ਨਾਲ ਚੰਨਪ੍ਰੀਤ ਸਿੰਘ ਨੇ ਸਮਾਜਿਕ ਸਿੱਖਿਆ ਵਿਸ਼ੇ ਵਿੱਚੋ 100 ਵਿੱਚੋ 99 ਅੰਕ ਹਾਸਿਲ ਕਰਕੇ ਖ਼ੂਬ ਵਾਹ ਵਾਹ ਖੱਟੀ ਹੈ। ਇਸ ਮੌਕੇ ਸਕੂਲ ਮੈਨਜਮੈਂਟ ਵਲੋਂ ਬੱਚਿਆਂ ਦੇ ਨਾਲ ਨਾਲ ਪੰਜਾਬੀ ਅਧਿਆਪਕਾ ਦਲਵੀਰ ਕੌਰ ਅਤੇ ਸਮਾਜਿਕ ਸਿੱਖੀਆਂ ਅਧਿਆਪਕਾ ਦੀਪਤੀ ਕਵਾਤਰਾ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ । ਏਥੇ ਇਹ ਵੀ ਜਿਕਰਯੋਗ ਹੈ ਕਿ ਪੰਜਾਬੀ ਵਿਸ਼ੇ ਵਿੱਚੋ 43 ਬੱਚਿਆਂ ਵਲੋਂ 90 ਪ੍ਰਤੀਸਤ ਤੋਂ ਵੱਧ ਅੰਕ ਹਾਸਿਲ ਕੀਤੇ ਹਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਮਨਾਇਆ ਮਦਰ ਡੇ
Next articleਭਾਰਤ ਸਰਕਾਰ ਦੇ ‘ਮਿਸ਼ਨ ਲਾਈਫ’ ਤੇ ਅਧਾਰਿਤ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਕਰਵਾਇਆ।