ਲੜਕੀਆਂ ਨੂੰ ਕਿੱਤਾਮੁਖੀ ਸਿੱਖਿਆ ਦੇਣਾ ਸ਼ਲਾਘਾਯੋਗ ਕਾਰਜ – ਵਿਨਰਜੀਤ ਗੋਲਡੀ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)
ਸੰਤ ਲੌਂਗੋਵਾਲ ਸੋਸ਼ਲ ਵੈਲਫੇਅਰ ਸੁਸਾਇਟੀ ( ਰਜਿ .)ਸੰਗਰੂਰ ਵੱਲੋਂ ਸੋਸਵਾ ਦੀ ਮਦਦ ਨਾਲ ਪਿੰਡ ਖਡਿਆਲ ਵਿਖੇ ਗਰੀਬ ਤੇ ਲੋੜਵੰਦ ਲੜਕੀਆਂ ਨੂੰ ਸਿਲਾਈ ਕਟਾਈ ਦੀ ਟਰੇਨਿੰਗ ਦੇਣ ਲਈ ਚਲਾਏ ਜਾ ਰਹੇ ਸਿਲਾਈ ਕੇਂਦਰ ਵਿਚ ਟਰੇਨਿੰਗ ਪੂਰੀ ਹੋਣ ਉਪਰੰਤ ਸਿਲਾਈ ਮਸ਼ੀਨਾਂ ਦੀ ਵੰਡ ਸਬੰਧੀ ਸਮਾਗਮ ਪ੍ਰੋਜੈਕਟ ਕੋਆਰਡੀਨੇਟਰ ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਕਰਵਾਇਆ ਗਿਆ । ਜਿਸ ਵਿੱਚ ਸੁਸਾਇਟੀ ਦੇ ਸਰਪ੍ਰਸਤ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ । ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਮੌਕੇ ਸਵਰਗੀ ਅਨਿਲ ਕੁਮਾਰ ਗੋਇਲ ਦੀ ਨਿੱਘੀ ਯਾਦ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਬੋਲਦਿਆਂ ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕਿਹਾ ਕਿ ਸੁਸਾਇਟੀ ਵੱਲੋਂ ਸੰਤ ਲੌਂਗੋਵਾਲ ਜੀ ਸੋਚ ਤੇ ਪਹਿਰਾ ਦਿੰਦੇ ਹੋਏ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।ਉਹਨਾਂ ਸੁਸਾਇਟੀ ਵੱਲੋਂ ਲੜਕੀਆਂ ਦੀ ਕਿੱਤਾ ਮੁਖੀ ਸਿੱਖਿਆ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਨੇ ਮੌਜੂਦਾ ਸਮੇਂ ਵਿੱਚ ਔਰਤਾਂ ਵੱਲੋਂ ਸਮਾਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਸ਼ੰਘਰਸ਼ ਦੀ ਗੱਲ ਕਰਦਿਆਂ ਕਿਹਾ ਕਿ ਸਮਾਜ ਦੀ ਤਰੱਕੀ ਲਈ ਔਰਤਾਂ ਦੀ ਤਰੱਕੀ, ਸੁਰੱਖਿਆ, ਰੁਜ਼ਗਾਰ ਬਹੁਤ ਜਰੂਰੀ ਹੈ।ਸਮਾਗਮ ਦੌਰਾਨ ਸੁਸਾਇਟੀ ਦੇ ਜਨਰਲ ਸਕੱਤਰ ਸ਼ਿਸਨ ਕੁਮਾਰ,ਸਰਬਜੀਤ ਸਿੰਘ ਲਾਡੀ,ਬਾਬਾ ਕਰਨੈਲ ਸਿੰਘ ਨੇ ਲੜਕੀਆਂ ਨੂੰ ਮਿਹਨਤ ਕਰਕੇ ਸਮਾਜ ਵਿੱਚ ਆਪਣਾ ਤੇ ਆਪਣੇ ਮਾਪਿਆਂ ਦਾ ਸਤਿਕਾਰ ਵਧਾਉਣ ਦੀ ਗੱਲ ਕਹੀ।

ਸਮਾਰੋਹ ਦੌਰਾਨ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟਾਂ ਦੀ ਵੰਡ ਕਰਦਿਆਂ ਵਿਨਰਜੀਤ ਗੋਲਡੀ ਨੇ ਕਿਹਾ ਕਿ ਸੰਸਥਾ ਦੇ ਇਸ ਨਿਵੇਕਲੇ ਉੱਦਮ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ,ਓਨੀ ਘੱਟ ਹੈ।ਉਹਨਾਂ ਲੜਕੀਆਂ ਨੂੰ ਆਪਣੇ ਪੈਰਾਂ ਉੱਪਰ ਖੜੇ ਹੋਣ ਦੇ ਯੋਗ ਬਣਾਉਣ ਲਈ ਕਿੱਤਾਮੁਖੀ ਸਿੱਖਿਆ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਆਪਣੇ ਵੱਲੋਂ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਿਵਾਉਦਿਆ ਕਿਹਾ ਕਿ ਇਹ ਕਾਰਜ ਕਿਸੇ ਵੀ ਕੀਮਤ ਤੇ ਬੰਦ ਨਾ ਹੋਣ ਦਿੱਤੇ ਜਾਣ।ਇਸ ਮੌਕੇ ਰਿੰਪੀ ਰਾਣੀ, ਨੇ ਕੇਂਦਰ ਦੀ ਸਮੁੱਚੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਬਾਬੂ ਚਰਨ ਦਾਸ ਗੋਇਲ,ਮੈਡਮ ਰਜਨੀ ਬਾਲਾ, ਡਾਕਟਰ ਕਰਨਵੀਰ ਸਿੰਘ ਹੈਪੀ, ਰਣਧੀਰ ਵਸ਼ਿਸ਼ਟ,ਮੁਨੀਸ਼ ਕੁਮਾਰ,ਹਰਦੀਪ ਸਿੰਘ ਸਰਪੰਚ,ਹਸਨਦੀਪ ਸਿੰਘ,ਅਮ੍ਰਿਤ ਲਾਲ ਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸ ਹਾਜਰ ਸਨ। ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਵਿਨਰਜੀਤ ਗੋਲਡੀ,ਹਰਪਾਲ ਸਿੰਘ ਖਡਿਆਲ ,ਪਰਮਿੰਦਰ ਕੁਮਾਰ ਲੌਂਗੋਵਾਲ, ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਕਮੇਟੀ ਪ੍ਰਧਾਨ ਨਿਰਮਲ ਸਿੰਘ,ਰੋਹੀ ਸਿੰਘ ਹਲਵਾਈ ਨੇ ਸਾਝੇ ਤੌਰ ਤੇ ਕੀਤੀ।।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੜ੍ਹਬਾ ਹਲਕਾ ਕਰੇ ਪੁਕਾਰ ਆਪਣੇ ਘਰ ਦਾ ਹੋਵੇ ਉਮੀਦਵਾਰ ਤਹਿਤ ਮਾਰਚ ਕੱਢਿਆ
Next articleबोद्धि सत्व अंबेडकर पब्लिक सीनियर सेकंडरी स्कूल पहुंचे श्री अरविंद सोनटक्के जी का भव्य स्वागत किया