ਦਿੜ੍ਹਬਾ ਹਲਕਾ ਕਰੇ ਪੁਕਾਰ ਆਪਣੇ ਘਰ ਦਾ ਹੋਵੇ ਉਮੀਦਵਾਰ ਤਹਿਤ ਮਾਰਚ ਕੱਢਿਆ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)

(ਸਮਾਜ ਵੀਕਲੀ)- ਦਿੜ੍ਹਬਾ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਹਲਕੇ ਲਈ ਯੋਗ ਅਤੇ ਲੋਕਲ ਉਮੀਦਵਾਰ ਨੂੰ 2022 ਵਿੱਚ ਜੇਤੂ ਬਣਾਓ ਲਈ ਬਣੀਂ ਤਾਲਮੇਲ ਕਮੇਟੀ ਦੇ, ਪ੍ਰਧਾਨ ਸ੍ਰ ਜਗਮੇਲ ਸਿੰਘ ਰੋਗਲਾ , ਮੀਤ ਪ੍ਰਧਾਨ ਸ੍ਰ ਜੱਗਾ ਸਿੰਘ ਜਖੇਪਲ, ਸਕੱਤਰ ਸ੍ਰ ਜੱਸਾ ਸਿੰਘ ਕੜਿਆਲ ਅਤੇ ਕਨਵੀਨਰ ਸ੍ਰ ਰਣ ਸਿੰਘ ਮਹਿਲਾਂ ਨੇ ਆਪਣੀ ਸਮੁੱਚੀ ਟੀਮ ਨੂੰ ਨਾਲ ਲੈਕੇ ਦਿੜ੍ਹਬਾ ਹਲਕੇ ਦੇ 85 ਪਿੰਡਾਂ ਦਾ ਦੌਰਾ ਮੁਕੰਮਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਇਸ ਵਾਰ ਹਰ ਹਾਲਤ ਵਿੱਚ ਲੋਕ ਹਲਕੇ ਤੋਂ ਬਾਹਰਲੇ ਉਮੀਦਵਾਰਾਂ ਨੂੰ ਪਛਾੜਾਕੇ ਸਿਰਫ਼ ਲੋਕਲ ਉਮੀਦਵਾਰ ਨੂੰ ਹੀ ਜਿਤਾਉਣ ਲਈ ਉਤਾਵਲੇ ਹਨ । ਕਿਉਂਕਿ ਹਰ ਪਿੰਡ ਅਤੇ ਹਰ ਵਰਗ ਦੇ ਲੋਕ ਪਿਛਲੇ ਦਸਾਂ ਸਾਲਾਂ ਤੋਂ ਆਪਣੇ ਆਪ ਨੂੰ ਠੱਗਿਆ ਠੱਗਿਆ ਅਤੇ ਯਤੀਮ ਮਹਿਸੂਸ ਕਰ ਰਹੇ ਹਨ । ਹਲਕੇ ਦੇ ਲੋਕਾਂ ਵਲੋਂ ਤਾਲਮੇਲ ਕਮੇਟੀ ਨੂੰ ਵੱਡੀ ਪੱਧਰ ਤੇ ਮਿਲ ਰਹੇ ਸਹਿਯੋਗ ਅਤੇ ਸਲਾਹ ਮਸ਼ਵਰੇ ਨਾਲ ਤਾਲਮੇਲ ਕਮੇਟੀ ਦੀ ਸਮੁੱਚੀ ਟੀਮ ਦੇ ਹੌਸਲੇ ਬੁਲੰਦ ਹੋਏ ਹਨ । ਰਣ ਸਿੰਘ ਮਹਿਲਾਂ ਨੇ ਦੱਸਿਆ ਕਿ ਹੁਣ ਅਸੀਂ ਹਲਕੇ ਦਾ ਦੂਸਰਾ ਗੇੜਾ ਸ਼ੂਰੂ ਕਰ ਦਿੱਤਾ ਹੈ । ਜਿਸ ਵਿੱਚ ਹਰ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਤਾਲਮੇਲ ਕਮੇਟੀ ਦੇ ਮੈਂਬਰ ਬਣਾਏ ਜਾਣਗੇ ।

ਇਸ ਮੁਹਿੰਮ ਦੀ ਸ਼ੂਰੂਆਤ ਪਿੰਡ ਬਘਰੌਲ ਵਿਖੇ ਭਰਵਾਂ ਇਕੱਠ ਕਰਕੇ ਤਾਲਮੇਲ ਕਮੇਟੀ ਦੇ 21 ਮੈਂਬਰਾਂ ਦੀ ਮੈਂਬਰਸ਼ਿਪ ਕੱਟ ਕੇ ਕਮੇਟੀ ਦੀ ਚੋਣ ਕੀਤੀ ਗਈ ਹੈ ਜਿਸ ਵਿਚ ਵਿੱਚ ਹਲਕੇ ਨਾਲ ਸਬੰਧਤ ਲੋਕਾਂ ਨੇ ਵਧ ਚੜ ਕੇ ਸਹਿਯੋਗ ਦੇਣ ਲਈ ਭਰੋਸਾ ਦਿੱਤਾ ਹੈ। ਰਣ ਸਿੰਘ ਨੇ ਦੱਸਿਆ ਕਿ ਪਿਛਲੇ ਦਸ ਸਾਲ ਤੋਂ ਵੱਖ ਵੱਖ ਪਾਰਟੀਆਂ ਬਾਹਰੀ ਉਮੀਦਵਾਰ ਲਿਆ ਕੇ ਦਿੜ੍ਹਬਾ ਦੇ ਕਰੀਬ ਦੋ ਲੱਖ ਵੋਟਰਾਂ ਦੇ ਜਜਬਾਤਾਂ ਨਾਲ ਖੇਡ ਰਹੇ ਹਨ। ਪਿਛਲੇ ਸਮੇਂ ਵਿੱਚ ਅਕਾਲੀ ਦਲ ਬਾਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਅਗਲੀ ਚੋਣ ਵਿੱਚ ਸਥਾਨਕ ਉਮੀਦਵਾਰ ਹੀ ਸਾਡੇ ਵਲੋਂ ਮੈਦਾਨ ਵਿੱਚ ਉਤਾਰਿਆ ਜਾਵੇਗਾ ਪਰ ਉਹ ਵੀ ਆਪਣੇ ਵਾਅਦੇ ਤੋਂ ਭੱਜ ਗਏ ਹਨ। ਇਸ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਹੋਰਨਾਂ ਨੇ ਵੀ ਬਾਹਰੀ ਉਮੀਦਵਾਰ ਲਿਆ ਕੇ ਦਿੜ੍ਹਬਾ ਹਲਕੇ ਦੇ ਲੱਖਾ ਵੋਟਰਾਂ ਨੂੰ ਮੂਰਖ ਬਣਾਉਣ ਦੀ ਕੋਝੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਲਕਾ ਰਾਖਵਾਂ ਹੋਣ ਕਾਰਣ ਕੁਝ ਵੱਡੇ ਘਰਾਣੇ ਇੱਥੇ ਲੁੱਟਣ ਦੀ ਨੀਅਤ ਨਾਲ ਆਪਣਾ ਉਮੀਦਵਾਰ ਲਿਆ ਕੇ ਉਸਨੂੰ ਆਪਣਾ ਹੱਥ ਸੋਟਾ ਬਣਾ ਕੇ ਹਲਕੇ ਨੂੰ ਲੁੱਟ ਰਹੇ ਹਨ। ਜਦਕਿ ਅਜੋਕੇ ਸਮੇਂ ਵਿੱਚ ਇਸ ਵਰਤਾਰੇ ਨੂੰ ਨਿਕਾਰਦਿਆ ਸਭ ਨੂੰ ਸੁਚੇਤ ਹੋਣ ਦੀ ਲੋੜ ਹੈ। ਸਾਨੂੰ ਆਪਣੇ ਘਰ ਵਿਚੋਂ ਹੀ ਉਮੀਦਵਾਰ ਲੱਭ ਕੇ ਕਿਸੇ ਯੋਗ ਵਿਆਕਤੀ ਨੂੰ ਵਿਧਾਨ ਸਭਾ ਭੇਜਣਾ ਚਾਹੀਦਾ ਹੈ। ਦਿੜ੍ਹਬਾ ਹਲਕਾ ਅੱਜ ਲੀਡਰਾਂ ਦੀ ਸਿਆਸੀ ਚਾਲ ਦਾ ਸ਼ਿਕਾਰ ਹੋ ਕੇ ਬੁਰੀ ਤਰ੍ਹਾਂ ਪਛੜ ਗਿਆ ਹੈ।

ਜਿਸ ਨੂੰ ਮੁੜ ਵਿਕਸਿਤ ਕਰਨ ਲਈ ਆਪਣੇ ਹਲਕੇ ਦੇ ਕਿਸੇ ਜੁੰਮੇਵਾਰ ਆਗੂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਤਾਲਮੇਲ ਕਮੇਟੀ ਨੂੰ ਲੋਕਾ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਸਥਾਨਕ ਉਮੀਦਵਾਰ ਦਿੜ੍ਹਬਾ ਦੇ ਵੋਟਰਾਂ ਅੱਗੇ ਪੇਸ਼ ਕਰੀਏ ਜਿਸ ਨੂੰ ਹਲਕੇ ਦੇ ਲੋਕਾਂ ਵਲੋਂ ਭਰਪੂਰ ਸਹਿਯੋਗ ਮਿਲੇ। ਇਸ ਮੌਕੇ ਵਾਬਾ ਸਿੰਘ ,ਲਾਭ ਸਿੰਘ ਸੂਲਰ, ਜੱਗਾ ਸਿੰਘ ਜਖੇਪਲ,ਗੁਰਜੰਟ ਸਿੰਘ ਸਰਪੰਚ ਅਤੇ ਜਗਦੀਸ਼ ਸਿੰਘ ਨੰਬਰਦਾਰ ਖਾਨਪੁਰ,ਰਾਮ ਸਿੰਘ, ਹਰੀਚੰਦਰ, ਕਸ਼ਮੀਰ ਸਿੰਘ,ਕਾਕਾ ਸਿੰਘ, ਹਰਮੇਸ਼ ਸਿੰਘ ਅਤੇ ਇੱਕਵਾਲ ਖਾਨ ਦਿੜ੍ਹਬਾ, ਜਗਤਾਰ ਸਿੰਘ,ਗਗਨ ਧਾਲੀਵਾਲ ਅਤੇ ਖੁਸ਼ੀ ਸਿੰਘ ਬਘਰੌਲ, ਰੱਤੀ ਸਿੰਘ ਖੇੜੀ ਨਾਗਾਂ ਰਾਜ ਸਿੰਘ ਕਾਹਨਗੜ੍ਹ, ਗੁਰਮੇਲ ਸਿੰਘ ਡਸਕਾ, ਧਰਮਾਂ ਸਿੰਘ ਅਤੇ ਭੋਲ਼ਾ ਸਿੰਘ ਮਹਿਲਾਂ, ਗੁਰਜੀਤ ਸਿੰਘ, ਸ਼ਰਨਜੀਤ ਸਿੰਘ, ਸੁਖਜੀਤ ਸਿੰਘ, ਧਨੀ ਸਿੰਘ ਅਤੇ ਹਰਦਿਆਲ ਸਿੰਘ ਹਰੀਗੜ੍ਹ, ਗੁਰਮੇਲ ਸਿੰਘ, ਨਛੱਤਰ ਸਿੰਘ, ਜੱਗਾ ਸਿੰਘ, ਅਤੇ ਭੂਰਾ ਸਿੰਘ ਛਾਹੜ, ਪੰਚ ਮੇਜ਼ਰ ਸਿੰਘ, ਕਰਮਜੀਤ ਸਿੰਘ ਅਤੇ ਜਰਨੈਲ ਸਿੰਘ ਰੋਗਲਾ ਆਦਿ ਹਾਜ਼ਰ ਸਨ।।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article16 ਦਸੰਬਰ ਨੂੰ ਮਹਿਤਪੁਰ ਵਿੱਚ ਹੋਵੇਗੀ ਕੁੱਲ ਹਿੰਦ ਕਿਸਾਨ ਸਭਾ ਦੀ ਜੇਤੂ ਰੈਲੀ,ਚੰਦੀ,ਅਰੋੜਾ
Next articleਲੜਕੀਆਂ ਨੂੰ ਕਿੱਤਾਮੁਖੀ ਸਿੱਖਿਆ ਦੇਣਾ ਸ਼ਲਾਘਾਯੋਗ ਕਾਰਜ – ਵਿਨਰਜੀਤ ਗੋਲਡੀ