ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤੇ ਧੰਮਾ ਫੈਡਰੇਸ਼ਨ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਮਹਾਂ ਪਰੀ ਨਿਰਮਾਣ ਮੌਕੇ ਸ਼ਰਧਾਜਲੀਆਂ ਭੇਂਟ

*ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤੇ ਧੰਮਾ ਫੈਡਰੇਸ਼ਨ ਵਲੋਂ ਡਾ. ਭੀਮ ਰਾਓ ਅੰਬੇਡਕਰ ਦੇ ਮਹਾਂ ਪਰੀ ਨਿਰਮਾਣ ਮੌਕੇ ਸ਼ਰਧਾਜਲੀਆਂ ਭੇਂਟ*
*ਅੰਬੇਡਕਰ ਜੀ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਲਈ ਸਾਨੂੰ ਅਹਿਦ ਕਰਨ ਦੀ ਲੋੜ:- ਕਾਮਰੇਡ ਜਰਨੈਲ ਫਿਲੌਰ, ਐਡਵੋਕੇਟ ਸੰਜੀਵ ਭੌਰਾ*

(ਸਮਾਜ ਵੀਕਲੀ)

ਫਿਲੌਰ:- 7 ਦਸੰਬਰ (ਜੱਸੀ)- ਡਾ ਭੀਮ ਰਾਉ ਅੰਬੇਡਕਰ ਜੀ ਦੇ 67ਵੇ ਮਹਾਂ ਪ੍ਰੀ ਨਿਰਵਾਣ ਦਿਵਸ ਮੌਕੇ ਡਾ ਬੀ ਆਰ ਅੰਬੇਡਕਰ ਚੌਂਕ ਫਿਲੌਰ ਵਿਖੇ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਫਿਲੌਰ ਅਤੇ ਧੰਮਾ ਫੈਡਰੇਸ਼ਨ ਆਫ ਇੰਡੀਆ ਵਲੋ ਸਾਂਝੇ ਤੌਰ ਤੇ ਇੱਕ ਇਕੱਠ ਕਰ ਕੇ ਮਨਾਇਆ ਗਿਆ ਤੇ ਡਾਕਟਰ ਅੰਬੇਡਕਰ ਜੀ ਦੀ ਪ੍ਰਤੀਮਾ ਤੇ ਫੁੱਲ਼ ਮਾਲਾਵਾਂ ਭੇਟ ਕਰਕੇ ਸ਼ਰਧਾ ਸੁਮਨ ਅਰਪਿਤ ਕੀਤੇ ਗਏ। ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਰਨੈਲ ਫਿਲੌਰ, ਐਡਵੋਕੇਟ ਸੰਜੀਵ ਭੌਰਾ, ਜਸਵੰਤ ਅੱਟੀ, ਪਰਸ਼ੋਤਮ ਫਿਲੌਰ, ਐਡਵੋਕੇਟ ਨਿਰਮਲ ਰੱਤੂ, ਮਾ ਹੰਸ ਰਾਜ ਨੇ ਕਿਹਾ ਕਿ ਡਾ ਭੀਮ ਰਾਉ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਉਣ ਮੌਕੇ ਉਹਨਾ ਦੇ ਦੱਸੇ ਰਾਹਾਂ ਤੇ ਤੁਰਨ ਦੀ ਸਮੇ ਦੀ ਲੋੜ ਹੈ ਤੇ ਉਨ੍ਹਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦਾ ਅਹਿਦ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਅੱਜ ਮਨੂਵਾਦ ਜਾਤੀਵਾਦ ਵਰਗੀਆ ਵੱਡੀਆਂ ਸਮੱਸਿਆਵਾਂ ਖਿਲਾਫ ਲੜਨ ਲਈ ਇਕ ਵੱਡੇ ਜਨਤਕ ਸਾਂਝੇ ਪਰੋਗਰਾਮ ਦੀ ਬਹੁਤ ਜਰੂਰਤ ਹੈ।

ਆਗੂਆ ਨੇ ਕਿਹਾ ਕਿ ਸਮਾਜ ਦਾ ਬਹੁਤ ਵੱਡਾ ਹਿੱਸਾ ਜੋ ਵੰਡਿਆ ਹੋਇਆ ਹੈ ਉਹਨਾ ਨੂੰ ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜੋੜਨ ਦਾ ਕਾਰਜ ਜਮੀਨੀ ਪੱਧਰ ਉਪਰ ਹੋਣਾ ਚਾਹੀਦਾ ਹੈ ।ਬਰਾਬਰਤਾ ਵਾਲਾ ਸਮਾ ਜਿਸ ਦਾ ਸੁਪਨਾ ਸਾਡੇ ਮਹਾਪੁਰਸ਼ਾ ਨੇ ਲਿਆ ਸੀ ਅੱਜ ਉਸ ਬਰਾਬਰਤਾ ਦੇ ਸਮਾਜ ਨੂੰ ਲਿਆਉਣ ਲਈ ਇੱਕਠੇ ਹੋ ਕੇ ਹੰਭਲਾ ਮਾਰਨ ਦੀ ਜਰੂਰਤ ਹੈ । ਆਗੂਆ ਦੇ ਸੰਬੋਧਨ ਤੋ ਬਾਅਦ ਡਾ ਭੀਮ ਰਾਉ ਅੰਬੇਡਕਰ ਜੀ ਦੀ ਪ੍ਰਤਿਮਾ ਉਪਰ ਜਾ ਕੇ ਉਹਨਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਉਹਨਾ ਦੇ ਪੂਰਨਿਆ ਉਪਰ ਚੱਲਣ ਦਾ ਅਹਿਦ ਵੀ ਕੀਤਾ ਗਿਆ ਇਸ ਮੌਕੇ ਹਰੀਸ਼ ਕੁਮਾਰ, ਅਰਸ਼ਪ੍ਰੀਤ ਗੁਰੂ, ਆਕਾਸ਼ ਫਿਲ਼ੌਰ, ਪਰਦੀਪ ਰਾਜਾ, ਸਤਪਾਲ ਸ਼ਾਹਪੁਰ, ਚਰਨ ਗੜ੍ਹਾ, ਰਜਿੰਦਰ ਸਿੰਘ ਰਾਜੂ, ਐਡਵੋਕੇਟ ਅਮਰਜੀਤ ਮੱਲ, ਐਡਵੋਕੇਟ ਸ਼ੁਸ਼ਮਾ ਮੱਲ, ਐਡਵੋਕੇਟ ਕੁਲਵਿੰਦਰ ੳਵਾਨ, ਸੁਨੀਤਾ ਫਿਲ਼ੌਰ, ਹੰਸ ਕੌਰ, ਰਾਜਵਿੰਦਰ ਰੱਜੀ, ਰੀਟਾ ਸ਼ਾਹਪੁਰ, ਨਵਦੀਪ ਗੁਰੂ, ਹਨੀ ਫਿਲੌਰ, ਸੰਦੀਪ ਦੀਪਾ ਫਿਲੌਰ, ਡਾ ਸੰਦੀਪ ਸੰਤੋਖਪੁਰਾ ਸੰਦੀਪ ਕੌਰ, ਕਮਲਜੀਤ ਕੌਰ, ਰਾਮ ਜੀ ਗੰਨਾਪਿੰਡ ਅਤੇ ਹੋਰ ਸਖਸੀਅਤਾਂ ਹਾਜਿਰ ਸਨ

Previous articleबोधिसत्व अंबेडकर पब्लिक स्कूल में मनाया गया बाबा साहब का 67वां महापरिनिर्वाण दिवस
Next articleਸਾਹਿਤ ਦੇ ਥਾਣੇਦਾਰ !