ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਟੋਲ ਪਲਾਜ਼ਾ ਬੱਛੂਆਂ ਦੇ ਨੇੜੇ ਕਾਰ ਅਤੇ ਟਰੱਕ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਨੇ ਤਰੁੰਤ ਜਾ ਕੇ ਦੇਖਿਆ ਕਿ ਇੱਕ ਸਵੀਫਟ ਡਜਾਇਰ ਕਾਰ ਪੀ ਬੀ 01ਈ 3965 ਜਿਸ ਨੂੰ ਸੰਦੀਪ ਕੁਮਾਰ ਪੁੱਤਰ ਕਮਲਜੀਤ ਵਾਸੀ ਜਲਾਲਪੁਰ ਚਲਾ ਰਿਹਾ ਸੀ। ਜੋ ਕਿ ਰੋਪੜ੍ਹ ਤੋਂ ਬਲਾਚੌਰ ਸਾਈਡ ਆਪਣੇ ਪਿੰਡ ਜਲਾਲਪੁਰ ਸਾਈਡ ਵੱਲ ਜਾ ਰਿਹਾ ਸੀ।ਕਾਰ ਡਰਾਈਵਰ ਦੇ ਦੱਸਣ ਮੁਤਾਬਿਕ ਜਦੋਂ ਉਹ ਉਪਰੋਕਤ ਸਥਾਨ ਤੇ ਪਹੁੰਚੀਆਂ ਤਾਂ ਨੈਸ਼ਨਲ ਹਾਈਵੇ ਤੇ ਖੜੇ ਅਣਪਛਾਤੇ ਟਰੱਕ ਨਾਲ ਕਾਰ ਪਿਛਲੇ ਪਾਸੇ ਤੋਂ ਜਾ ਟਕਰਾਈ ਅਤੇ ਕਾਰ ਚਾਲਕ ਜਖਮੀ ਹੋ ਵਰਨਣਯੋਗ ਹੈ ਕਿ ਹਾਦਸਾ ਇਹਨਾਂ ਭਿਆਨਕ ਸੀ ਕਿ ਕਾਰ ਦੇ ਏਅਰ ਬੈਗ ਖੁਲ ਗਏ ਅਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਟਰੱਕ ਚਾਲਕ ਆਪਣਾ ਟਰੱਕ ਭਜਾ ਕੇ ਮੋਕੇ ਤੇ ਫਰਾਰ ਹੋ ਗਿਆ। ਐਸ ਐਸ ਐਫ ਦੀ ਟੀਮ ਵਲੋਂ ਕਾਰ ਨੂੰ ਸਾਇਡ ਕਰਵਾ ਕੇ ਆਵਾਜਾਈ ਨੂੰ ਸੰਚਾਰੂ ਢੰਗ ਨਾਲ ਬਹਾਲ ਕਰਵਾਈਆਂ ।ਇਸ ਹਾਦਸੇ ਸਬੰਧੀ ਸਬੰਧਿਤ ਥਾਣਾ ਕਾਠਗੜ੍ਹ ਅਤੇ ਕੰਟਰੋਲ ਰੂਮ ਨਵਾਂਸ਼ਹਿਰ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



