ਸਿਮੀਰਨ-ਕੌਰ-ਧੜਲੀ-ਅੰਡ-ਕਾਕਾ
ਐਡੀਲੇਡ, (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬੀ ਸੱਭਿਆਚਾਰ ਨੂੰ ਉਜਾਗਰ ਕਰਦਿਆਂ, ਲੋਕ ਰੰਗ ਐਡੀਲੇਡ, ਅਰਬਨ ਪੇਂਡੂ ਪ੍ਰੋਡਕਸ਼ਨ, ਏ ਵਨ ਫਰੂਟ ਐਂਡ ਵੈਜ ਅਤੇ ਹੋਰ ਸਹਿਯੋਗੀਆਂ ਦੀ ਸਾਂਝ ਨਾਲ ਇੱਕ ਸ਼ਾਨਦਾਰ ਲਾਈਵ ਸ਼ੋਅ 25 ਅਕਤੂਬਰ, ਸ਼ਨਿਚਰਵਾਰ ਨੂੰ ਐਡੀਲੇਡ ਸਥਿਤ ਫਿਊਰੀਅਸ ਚਰਚ , ਪੈਰਾਡਾਇਜ਼ ਵਿੱਚ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਕਰਵਾਇਆ ਜਾ ਰਿਹਾ ਹੈ।ਇਸ ਰੰਗਾਰੰਗ ਸਮਾਰੋਹ ਵਿੱਚ ਪੰਜਾਬ ਦੀਆਂ ਉੱਘੇ ਤੇ ਪ੍ਰਸਿੱਧ ਗਾਇਕ ਕਾਕਾ ਅਤੇ ਸਿਮੀਰਨ ਕੌਰ ਧਾੜਲੀ ਆਪਣੀ ਜਾਦੂਈ ਆਵਾਜ਼ ਨਾਲ ਦਰਸ਼ਕਾਂ ਨੂੰ ਮੋਹ ਭਰੇ ਗੀਤਾਂ ਨਾਲ ਰੌਣਕਾ ਲਾਉਣ ਲਈ ਪੁੱਜਨਗੇ । ਇਹ ਲਾਈਵ ਸ਼ੋਅ ਪੰਜਾਬੀ ਸੱਭਿਆਚਾਰ, ਰੰਗ ਅਤੇ ਭੰਗੜੇ-ਗਿੱਧੇ ਨਾਲ ਭਰਪੂਰ ਹੋਵੇਗਾ।ਪ੍ਰਬੰਧਕ ਜਸਵੀਰ ਸਿੱਧੂ, ਅਮਨਿੰਦਰ ਸਿੰਘ ਗੋਸਲ, ਪ੍ਰੀਤਿ ਅਤੇ ਪਰਵ ਸਰਾਧ ਵੱਲੋਂ ਦੱਸਿਆ ਗਿਆ ਕਿ ਇਹ ਲਾਈਵ ਸ਼ੋਅ ਇੱਕ ਪਰਿਵਾਰਕ ਸਮਾਰੋਹ ਹੋਵੇਗਾ, ਜਿੱਥੇ ਅਲਕੋਹਲ ਦੀ ਪੂਰੀ ਮਨਾਹੀ ਹੋਵੇਗੀ। ਇਸ ਮੌਕੇ ’ਤੇ ਭੰਗੜਾ-ਗਿੱਧਾ, ਲਾਈਵ ਸੰਗੀਤ, ਅਨੇਕਾਂ ਰਸਪਦ ਮੁਕਾਬਲੇ ਕਈ ਰੋਮਾਂਚਕ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਸਮਾਗਮ ਵਿੱਚ ਪੰਜਾਬੀ ਖਾਣਿਆਂ ਦੇ ਸਟਾਲ, ਗਹਿਣਿਆਂ, ਕੱਪੜਿਆਂ ਅਤੇ ਰਵਾਇਤੀ ਪਹਿਰਾਵਿਆਂ ਦੀਆਂ ਦੁਕਾਨਾਂ ਵੀ ਲਗਾਈਆ ਜਾਣਗੀਆਂ, ਜੋ ਸੱਭਿਆਚਾਰਕ ਮੇਲੇ ਨੂੰ ਹੋਰ ਵੀ ਰੌਣਕਮਈ ਬਣਾਉਣਗੀਆਂ।ਪ੍ਰਬੰਧਕਾਂ ਨੇ ਦੱਸਿਆ ਕਿ ਟਿਕਟਾਂ ਦੀ ਵਿਕਰੀ ਵਡੇ ਪੱਧਰ ਤੇ ਹੋ ਰਹੀ ਹੈ ਅਤੇ ਲੋਕ ਇਸ ਸਮਾਰੋਹ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪ੍ਰਬੰਧਕਾ ਨੇ ਸਭਨਾ ਨੂੰ ਬੇਨਤੀ ਕੀਤੀ ਹੈ ਕਿ ਪਰਿਵਾਰਾ ਸਮੇਤ ਸ਼ੋਅ ਚ ਪਹੁੰਚੋ ਤੇ ਟਿਕਟਾਂ ਪਹਿਲਾਂ ਹੀ ਬੁੱਕ ਕਰਵਾ ਲੈਣ, ਤਾਂ ਜੋ ਸਮੇਂ ਸਿਰ ਐਂਟਰੀ ਯਕੀਨੀ ਬਣਾਈ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



