ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਰਜਿ ਬਰਨਾਲਾ ਵਲੋਂ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਅਤੇ ਸੰਪਾਦਕੀ ਮੰਡਲ ਦੇ ਮੁੱਖ ਸੰਪਾਦਕ ਤੇਜਾ ਸਿੰਘ ਤਿਲਕ ਨੇ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਦੀ ਸਾਬਕਾ ਕਾਰਜਕਾਰਨੀ ਵਲੋ ਉਲੀਕੇ ਗਏ ਪ੍ਰੋਗਰਾਮ ਤਹਿਤ ਸਾਲ 2022-24 ਦੌਰਾਨ ਸਭਾ ਵਲੋ ਕਾਰਵਾਈਆਂ ਗਈਆਂ ਗੋਸ਼ਟੀਆਂ ਸਮੇਂ ਪੜ੍ਹੇ ਗਏ ਪੇਪਰਾਂ ਦੀ ਸਾਂਝੀ ਪੁਸਤਕ ” ਵਿਚਾਰ ਤੇ ਸੰਵਾਦ ” ਦੀ ਪ੍ਰਕਾਸ਼ਨਾ ਕਾਰਵਾਈ ਗਈ ਹੈ ਜਿਸ ਦੇ ਸੰਪਾਦਕੀ ਮੰਡਲ ਵਿਚ ਤੇਜਾ ਸਿੰਘ ਤਿਲਕ, ਤੇਜਿੰਦਰ ਚੰਡਿਹੋਕ ਅਤੇ ਮਾਲਵਿੰਦਰ ਸ਼ਾਇਰ ਸ਼ਾਮਲ ਹਨ। ਇਸ ਪੁਸਤਕ ਵਿਚ ਵੱਖ ਵੱਖ ਪੁਸਤਕਾਂ ਤੇ ਵਿਦਵਾਨਾਂ ਵਲੋਂ ਲਿਖੇ ਗਏ ਸਤਾਰਾਂ ਪੇਪਰ ਸ਼ਾਮਲ ਕੀਤੇ ਹਨ। ਇਸ ਸਬੰਧੀ ਬੋਲਦਿਆਂ ਸੰਪਾਦਕੀ ਮੰਡਲ ਦੇ ਮੈਂਬਰ ਮਾਲਵਿੰਦਰ ਸ਼ਾਇਰ ਨੇ ਆਖਿਆ ਕਿ ਪੰਜਾਬੀ ਸਾਹਿਤ ਸਭਾ ਦੀ ਟੀਮ ਨੇ ਇਹ ਪੁਸਤਕ ਪ੍ਰਕਾਸ਼ਿਤ ਕਰਕੇ ਸਭਾ ਦੇ ਇਤਿਹਾਸ ਵਿਚ ਵਾਧਾ ਕੀਤਾ ਹੈ। ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਆਖਿਆ ਇਹ ਪੁਸਤਕ ਖੋਜ ਕਾਰਜਾਂ ਲਈ ਲਾਹੇਵੰਦ ਸਾਬਤ ਹੋਵੇਗੀ। ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਨੇ ਇਸ ਪੁਸਤਕ ਲਈ ਖੁਸ਼ੀ ਜਾਹਰ ਕਰਦਿਆਂ ਸਭਾ ਦਾ ਧੰਨਵਾਦ ਕੀਤਾ। ਤੇਜਿੰਦਰ ਚੰਡਿਹੋਕ ਨੇ ਦੱਸਿਆ ਕਿ 1955 ਤੋਂ ਹੁਣ ਤਕ ਪ੍ਰਕਾਸ਼ਿਤ 24 ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਹ 25ਵੀਂ ਪੁਸਤਕ ਛਾਪੀ ਗਈ ਹੈ।ਇਸ ਲੋਕ ਅਰਪਣ ਸਮੇਂ ਮਨਦੀਪ ਕੁਮਾਰ, ਰਘਬੀਰ ਸਿੰਘ ਗਿੱਲ ਕੱਟੂ, ਮਹਿੰਦਰ ਸਿੰਘ ਰਾਹੀ, ਰਾਮ ਸਰੂਪ ਸ਼ਰਮਾ, ਪਵਨ ਪਰਿੰਦਾ ਅਤੇ ਮੇਜਰ ਸਿੰਘ ਗਿੱਲ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



