HOME ਭਗਵਾਨ ਵਿਸ਼ਵਕਰਮਾ ਦੇ ਅਸ਼ੀਰਵਾਦ ਤੋਂ ਬਿਨਾ ਦੁਨੀਆਂ ਦਾ ਵਿਕਾਸ ਸੰਭਵ ਨਹੀਂ :...

ਭਗਵਾਨ ਵਿਸ਼ਵਕਰਮਾ ਦੇ ਅਸ਼ੀਰਵਾਦ ਤੋਂ ਬਿਨਾ ਦੁਨੀਆਂ ਦਾ ਵਿਕਾਸ ਸੰਭਵ ਨਹੀਂ : ਵਿਧਾਇਕ ਰੰਧਾਵਾ

4
ਡੇਰਾਬਸੀ,  (ਸਮਾਜ ਵੀਕਲੀ)   ( ਸੰਜੀਵ ਸਿੰਘ ਸੈਣੀ) ਦੇਵਤਿਆਂ ‘ਚ ਸ਼ਿਲਪਕਾਰੀ ਦੇ ਗੁਰੂ ਬਾਬਾ ਵਿਸ਼ਵਕਰਮਾ ਜੀ ਜਨਮ ਦਿਹਾੜਾ ਬੁੱਧਵਾਰ ਨੂੰ ਧੂਮਧਾਮ ਨਾਲ ਮਨਾਇਆ ਗਿਆ। ਵਿਸ਼ਵਕਰਮਾ ਜੈਅੰਤੀ ਮੌਕੇ ਡੇਰਾਬੱਸੀ ‘ਚ ਜਨਤਾ ਸੇਵਾ ਸਮਿਤੀ ਵੱਲੋਂ ਰਾਮਲੀਲਾ ਗਰਾਉਂਡ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਸ਼ਵਕਰਮਾ ਸਮਾਜ ਸਮੇਤ ਪੁਰਜ਼ਿਆਂ ਅਤੇ ਨਿਰਮਾਣ ਕਾਰਜਾਂ ਨਾਲ ਜੁੜੇ ਜਨਤਾ ਸੇਵਾ ਸਮਿਤੀ ਦੇ ਅਹੁਦੇਦਾਰਾਂ ਨੇ ਵੈਦਿਕ ਰੀਤੀ ਰਿਵਾਜਾਂ ਅਨੁਸਾਰ ਭਗਵਾਨ ਵਿਸ਼ਵਕਰਮਾ ਦੀ ਪੂਜਾ ਵੀ ਕੀਤੀ। ਇਸ ਜਨਮ ਦਿਹਾੜੇ ਨੂੰ ਮਨਾਉਣ ਲਈ ਇਲਾਕੇ ਦੀ ਵੱਡੀ ਗਿਣਤੀ ਸੰਗਤ ਸ਼ਾਮਲ ਹੋਈ। ਜਿਸ ‘ਚ ਹਲਕਾ ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰ ਨਤਮਸਤਕ ਹੋ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਰੰਧਾਵਾ ਨੇ ਸੰਗਤ ਨੂੰ ਬਾਬਾ ਵਿਸ਼ਵਕਰਮਾ ਦੇ ਜਨਮ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਬਾਬਾ ਵਿਸ਼ਕਰਮਾ ਸ਼ਿਲਪਕਾਰੀ ਦੇ ਗੁਰੂ ਹਨ। ਜਿਨ੍ਹਾਂ ਦੀ ਬਦੌਲਤ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਦੇਸ਼ ਦੇ ਨਿਰਮਾਣ ‘ਚ ਵੱਡਾ ਹਿੱਸਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੇ ਦੁਨੀਆ ਨੂੰ ਕਲਾ ਅਤੇ ਕੌਸ਼ਲ ਦਾ ਜੋ ਵਰਦਾਨ ਦਿੱਤਾ ਹੈ, ਉਸ ਦੇ ਬਿਨਾਂ ਦੁਨੀਆ ਦਾ ਵਿਕਾਸ ਹੀ ਸੰਭਵ ਨਹੀਂ ਸੀ, ਜਿਸ ਸ਼ਿ੍ਸਟੀ ਨੂੰ ਅਸੀਂ ਇਸ ਆਧੁਨਿਕ ਰੂਪ ਵਿਚ ਦੇਖ ਰਹੇ ਹਾਂ, ਉਹ ਸਭ ਭਗਵਾਨ ਵਿਸ਼ਵਕਰਮਾ ਦੀ ਹੀ ਦੇਣ ਹੈ। ਰੰਧਾਵਾ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਨੇ ਕੁਦਰਤ ਅਤੇ ਮਨੁੱਖਤਾ ਦੋਨਾਂ ਨੂੰ ਹੱਥੀਂ ਕਿਰਤ ਦਾ ਵਰਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਬਾਬਾ ਜੀ ਦੀਆਂ ਸਿੱਖਿਆਵਾਂ ਦਾ ਪਾਲਣਾ ਕਰਦਿਆਂ ਹੱਥੀਂ ਕਿਰਤ ਕਰ ਮਿਹਨਤ ਅਤੇ ਈਮਾਨਦਾਰੀ ਭਰਪੂਰ ਜਿੰਦਗੀ ਬਿਤਾਉਣੀ ਚਾਹੀਦੀ ਹੈ। ਉਨ੍ਹਾਂ ਭਗਵਾਨ ਵਿਸ਼ਵਕਰਮਾ ਜੀ ਨੂੰ ਅੱਜ ਦੀ ਚਲ ਰਹੀਆਂ ਤਕਨੀਕਾਂ, ਕਾਰੀਗਰੀ, ਵਿਗਿਆਨ ਦਾ ਜਨਮਦਾਤਾ ਦੱਸਿਆ। ਇਸ ਮੌਕੇ ਨਗਰ ਕੌਂਸਲ ਡੇਰਾਬੱਸੀ ਦੇ ਪ੍ਰਧਾਨ, ਪਾਰਟੀ ਦੇ ਬਲਾਕ ਪ੍ਰਧਾਨ, ਐਮ ਸੀ ਸਾਹਿਬਾਨ,ਪੰਚ-ਸਰਪੰਚ ਸਮੇਤ ਪਾਰਟੀ ਦੀ ਸਮੁੱਚੀ ਟੀਮ ਅਤੇ ਵੱਡੀ ਗਿਣਤੀ ‘ਚ ਸੰਗਤ ਸ਼ਾਮਲ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੋੜ ਤੋਂ ਵੱਧ ਖੁਰਾਕ ਖਾਣ ਦੀ ਆਦਤ
Next articleਬੁੱਤਾਂ ਵਿੱਚੋਂ ਭਗਤ ਸਿੰਘ ਬੋਲਦਾ