(ਸਮਾਜ ਵੀਕਲੀ)
ਲੋੜ ਨਹੀਂ ਮੈਨੂੰ ਫੁੱਲਾਂ ਦੀ ਹਰ ਸਾਲ ਬਈ ।
ਗਿਣਵੇ ਦਿਨ ਮੇਰਾ ਆਵੇ ਖਿਆਲ ਬਈ ।
ਬੁੱਤਾਂ ਨਾਲ ਖੜ ਖੜ ਫੋਟੋ ਕਰਾਈ ਜਾਂਦੇ ,
ਸਾਡੇ ਵਾਲੀ ਤੁਸੀਂ ਤੁਰਦੇ ਨਾ ਚਾਲ ਬਈ ।
ਚਿਹਰੇ ਤੇ ਕਈ ਚਿਹਰੇ ਲੀਡਰ ਲਾਉਂਦੇ ਨੇ ,
ਛੱਡਦੇ ਨਹੀਂ ਕੁਰਸੀ ਦਾ ਮੋਹ ਜਾਲ ਬਈ ।
ਜਾਨ ਵਾਰ ਕੇ ਆਜ਼ਾਦੀ ਲੈ ਕੇ ਦਿੱਤੀ ਸੀ ,
ਭੁੱਲ ਗਏ ਕੀ ਬੀਤੀ ਸਾਡੇ ਨਾਲ ਬਈ ।
ਸਾਨੂੰ ਬੁੱਤਾਂ ਦੇ ਵਿੱਚੋਂ ਨਾ ਲੱਭੋ ਸੋਚ ਬਦਲੋ ,
ਦਿੱਲਾਂ ਵਿੱਚ ਜਗਾ ਲਓ ਮਿਸ਼ਾਲ ਬਈ ।
ਬਹੁਤ ਸਰਮਾਇਆ ਤੁਹਾਨੂੰ ਦੇ ਕੇ ਆਏ ,
ਸੱਤੀ ਤੁਸੀਂ ਦੇਸ਼ ਕੀਤਾ ਹੈ ਕੰਗਾਲ ਬਈ ।
ਸੱਤੀ ਉਟਾਲਾਂ ਵਾਲਾ



