HOME ਪੰਜਾਬ ਦੇ ਲੋਕਾਂ ਨੂੰ ਬਸਪਾ ਹੀ ਚੰਗਾ ਪ੍ਰਬੰਧ ਦੇ ਸਕਦੀ ਹੈ: ਵਿਪੁਲ...

ਪੰਜਾਬ ਦੇ ਲੋਕਾਂ ਨੂੰ ਬਸਪਾ ਹੀ ਚੰਗਾ ਪ੍ਰਬੰਧ ਦੇ ਸਕਦੀ ਹੈ: ਵਿਪੁਲ ਕੁਮਾਰ

1
ਬਸਪਾ ਦੇ ਕੇਂਦਰੀ ਸੂਬਾ ਇੰਚਾਰਜ ਵਿਪੁਲ ਕੁਮਾਰ ਨੇ ਹਲਕਾ ਕਰਤਾਰਪੁਰ ਵਿੱਚ ਕੀਤੀਆਂ ਮੀਟਿੰਗਾਂ

ਜਲੰਧਰ   (ਸਮਾਜ ਵੀਕਲੀ)   ਮਾੜੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਤੋਂ ਪੀੜਤ ਸੂਬੇ ਦੇ ਲੋਕਾਂ ਨੂੰ ਸਿਰਫ ਬਸਪਾ ਹੀ ਚੰਗਾ ਪ੍ਰਬੰਧ ਦੇ ਸਕਦੀ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਸੱਤਾ ਪ੍ਰੀਵਰਤਨ ਲਈ ਬਸਪਾ ਦੇ ਝੰਡੇ ਹੇਠ ਇਕੱਠੇ ਹੋਣ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਸਪਾ ਦੇ ਕੇਂਦਰੀ ਸੂਬਾ ਇੰਚਾਰਜ ਵਿਪੁਲ ਕੁਮਾਰ ਨੇ ਹਲਕਾ ਕਰਤਾਰਪੁਰ ਵਿੱਚ ਵੱਖ-ਵੱਖ ਮੀਟਿੰਗਾਂ ਦੌਰਾਨ ਕੀਤਾ। ਇਸ ਦੌਰਾਨ ਬਸਪਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਐਡਵੋਕੇਟ ਵੀ ਉਨ੍ਹਾਂ ਨਾਲ ਮੌਜ਼ੂਦ ਸਨ। ਵਿਪੁਲ ਕੁਮਾਰ ਨੇ ਹਲਕਾ ਕਰਤਾਰਪੁਰ ਵਿੱਚ ਬਸਪਾ ਆਗੂਆਂ-ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਇਨ੍ਹਾਂ ਵੱਡੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਬਸਪਾ ਵਰਕਰਾਂ ਨੂੰ ਘਰ ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਪਹੁੰਚਾਉਣ ਦਾ ਸੁਨੇਹਾ ਦਿੱਤਾ। ਵਿਪੁਲ ਕੁਮਾਰ ਨੇ ਕਿਹਾ ਕਿ ਕਰਤਾਰਪੁਰ ਦੇ ਬਸਪਾ ਵਰਕਰ ਪੂਰੇ ਜੋਸ਼ ਵਿੱਚ ਹਨ ਤੇ 2027 ਵਿੱਚ ਬਸਪਾ ਇਸ ਸੀਟ ਤੋਂ ਹਰ ਹਾਲ ਵਿੱਚ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਮੌਜ਼ੂਦਾ ਆਪ ਸਰਕਾਰ ਤੇ ਪਿਛਲੀਆਂ ਸਰਕਾਰਾਂ ਤੋਂ ਸਤਾਏ ਹੋਏ ਲੋਕ ਇਸ ਵਾਰ ਬਸਪਾ ਨੂੰ ਚੰਗੇ ਬਦਲ ਦੇ ਰੂਪ ਵਿੱਚ ਦੇਖ ਰਹੇ ਹਨ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਐਡਵੋਕੇਟ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਸਪਾ ਦਾ ਉਦੇਸ਼ ਸਾਰੇ ਵਰਗਾਂ ਦੇ ਭਲੇ ਵਾਲੇ ਲੋਕ ਪੱਖੀ ਪ੍ਰਬੰਧ ਦੀ ਸਥਾਪਨਾ ਕਰਨਾ ਹੈ। ਇਸ ਲਈ ਲੋਕ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਦਾ ਹਿੱਸਾ ਬਣਨ। ਇਸ ਮੌਕੇ ਬਸਪਾ ਦੇ ਸੂਬਾ ਦਫਤਰ ਸਕੱਤਰ ਇੰਜ ਜਸਵੰਤ ਰਾਏ, ਜਲੰਧਰ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਬਾਬੂ ਮੁਨੀ ਲਾਲ, ਨਗਰ ਕੌਂਸਲ ਭੋਗਪੁਰ ਦੇ ਉਪਪ੍ਰਧਾਨ ਰਾਕੇਸ਼ ਬੱਗਾ, ਸ਼ਾਦੀ ਲਾਲ, ਪ੍ਰਭਜਿੰਦਰ ਸਿੰਘ ਪੱਤੜ, ਗਿਆਨ ਚੰਦ ਕਰਤਾਰਪੁਰ, ਕਮਲ ਬਾਦਸ਼ਾਹਪੁਰ, ਸੁੱਚਾ ਸਿੰਘ ਬਿਨਪਾਲਕੇ, ਅਮਰਜੀਤ ਜੀਤੀ, ਪਰਮਜੀਤ ਮੰਨਣ, ਜਗਜੀਤ ਸਿੰਘ ਜੱਗਾ, ਜਗਦੀਸ਼ ਗੱਦੋਵਾਲੀ, ਪਾਲੀ ਹੁਸੈਨਪੁਰ, ਸਾਹਿਲ ਬਿਨਪਾਲਕੇ, ਤੇਜਰਾਮ ਵਰਿਆਣਾ ਆਦਿ ਆਗੂ ਵੀ ਮੌਜ਼ੂਦ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸੰਗਰੂਰ ਰੇਲਵੇ ਸਟੇਸ਼ਨ ’ਤੇ ਜੀ.ਆਰ.ਪੀ. ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ, ਯਾਤਰੀਆਂ ਦੇ ਸਮਾਨ ਦੀ ਕੀਤੀ ਤਲਾਸ਼ੀ
Next articleਡਿਪਟੀ ਸਪੀਕਰ ਰੌੜੀ ਵੱਲੋਂ ਪਿੰਡ ਕੋਕੋਵਾਲ ਵਿਖੇ ਲੋਕ ਮਿਲਣੀ ਦੌਰਾਨ ਵਿਕਾਸ ਕਾਰਜਾਂ ਲਈ 6 ਲੱਖ ਰੁਪਏ ਦਾ ਚੈੱਕ ਭੇਟ