HOME ਟਰੱਕ ਅਤੇ ਬੇਸਹਾਰਾ ਪੂਸ਼ ਦੀ ਟੱਕਰ ‘ਚ ਟਰੱਕ ਡਿਵਾਈਡਰ ਦੇ ਨਾਲ ਟਕਰਾ...

ਟਰੱਕ ਅਤੇ ਬੇਸਹਾਰਾ ਪੂਸ਼ ਦੀ ਟੱਕਰ ‘ਚ ਟਰੱਕ ਡਿਵਾਈਡਰ ਦੇ ਨਾਲ ਟਕਰਾ ਕੇ ਪਲਟਿਆ, ਬੇਸਹਾਰਾ ਪਸ਼ੂ ਦੀ ਮੌਤ ਜਾਨੀ ਨੁਕਸਾਨ ਦਾ ਬਚਾਅ

1
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )  ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਲੈਮਰਿਨ ਟੈਕ ਯੂਨੀਵਰਸਿਟੀ,ਰੈਲਮਾਜਰਾ ਦੇ ਨਜ਼ਦੀਕ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਜਾਣਕਾਰੀ ਦਿੰਦੇ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਐਮ ਡੀ ਟੀ ਐਪ ਰਾਹੀ ਸੂਚਨਾ ਪ੍ਰਾਪਤ ਹੋਈ ਤਾਂ ਉਨਾਂ ਨੇ ਤੁਰੰਤ ਆਪਣੀ ਟੀਮ ਨਾਲ ਜਾ ਕੇ ਦੇਖਿਆ ਮੌਕੇ ਤੇ ਦੇਖਿਆ ਕਿ ਇੱਕ ਟਰੱਕ ਜਿਸ ਦਾ ਨੰਬਰ ਪੀ ਬੀ 07ਐਨ9413 ਜਿਸਨੂੰ ਕਿ ਬਲਵਾਨ ਸਿੰਘ ਪੁੱਤਰ ਅਸ਼ੋਕ ਰਾਣਾ ਵਾਸੀ ਬਡਰੁੱਖਾ ਜ਼ਿਲਾਂ ਸੰਗਰੂਰ ਚਲਾ ਰਿਹਾ ਸੀ ਜੋ ਕਿ ਬਲਾਚੌਰ ਤੌ ਰੋਪੜ੍ਹ ਸਾਈਡ ਜਾ ਰਿਹਾ ਸੀ ਜਦੋ ਇਹ ਟਰੱਕ ਰੈਲਮਾਜਰਾ ਯੂਨੀਵਰਸਿਟੀ ਨਜ਼ਦੀਕ ਪਹੁੰਚੀਆ ਤਾਂ ਅਚਾਨਕ ਟਰੱਕ ਅੱਗੇ ਦੇ ਇੱਕ ਬੇਸਹਾਰਾ ਪਸ਼ੂ ਆ ਗਿਆ ਜਿਸ ਨਾਲ  ਟਰੱਕ ਦੀ ਬੇਸਹਾਰਾ ਪਸ਼ੂ ਦੀ ਸਿੱਧੀ  ਟੱਕਰ ਹੋ ਗਈ ਜਿਸ ਨਾਲ ਬੇਸਹਾਰਾ ਪਸ਼ੂ ਮੌਕੇ ਤੇ ਹੀ ਮੌਤ ਹੋ ਗਈ ਅਤੇ ਟਰੱਕ ਬੈਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਟਰੱਕ ਸੜਕ ਤੇ ਗੱਬੇ ਪਲਟ ਗਿਆ ।  ਜਾਨੀ ਨੁਕਸਾਨ ਦਾ ਬਚਾਅ ਹੋ ਗਿਆ  । ਐਸ ਐਸ ਐਫ ਦੀ ਟੀਮ ਵੱਲੋਂ ਟ੍ਰੈਫਿਕ ਨੂੰ ਵਨ ਵੇ ਵਨ ਦੂਸਰੇ ਪਾਸੇ ਕਰਵਾਕੇ ਸੁਚਾਰੂ ਢੰਗ ਨਾਲ ਚਲਾਇਆ ਗਿਆ। ਇਸ ਹਾਦਸੇ ਦੀ ਇਤਲਾਹ ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਆਸਰੋਂ ਚੌਕੀ ਨੂੰ ਦੇ ਦਿੱਤੀ ਗਈ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਮਾਲੇਵਾਲ ਕੋਹਲੀ ਤੀਰਥ ਯਾਤਰਾ ਸਕੀਮ ਤਹਤਿ ਯਾਤਰਾ ਰਵਾਨਾ ਹੋਈ
Next articleਲਾਠੀਚਾਰਜ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਡਿਸਮਿਸ ਕਰਨ ਅਤੇ FIR ਦਰਜ ਕਰਨ ਤੋਂ ਘੱਟ ਕੋਈ ਕਾਰਵਾਈ ਮਨਜ਼ੂਰ ਨਹੀਂ- ਚੰਨੀ