ਜਲੰਧਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਮੀਟਿੰਗ ਅੱਜ ਬਹੁਜਨ ਸਮਾਜ ਪਾਰਟੀ ਦੇ ਸਟੇਟ ਆਫਿਸ ਦੇ ਵਿੱਚ ਬੀਐਸਪੀ ਪੰਜਾਬ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਪਾਰਟੀ ਦੇ ਕੇਂਦਰੀ ਇੰਚਾਰਜ ਮਾਨਯੋਗ ਸ਼੍ਰੀ ਬਿਪਲ ਕੁਮਾਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਦੀ ਪ੍ਧਾਨਗੀ ਡਾ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਇਨਚਾਰਜ ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਜੀ ਨੇ ਕੀਤੀ ਅਤੇ ਪਾਰਟੀ ਲੀਡਰਸ਼ਿਪ ਦੇ ਕੰਮ ਕਾਰ ਦੀ ਸਮੀਖਿਆ ਵੀ ਕੀਤੀ 14 ਅਪ੍ਰੈਲ ਨੂੰ ਜ਼ਿਲਾ ਪੱਧਰ ਤੇ ਡਾਕਟਰ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਨ ਦੇ ਪ੍ਰੋਗਰਾਮਾਂ ਵਿੱਚ ਸਮੇਤ ਪਰਿਵਾਰ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਜਿਲਾ ਪੱਧਰੀ ਪੰਜਾਬ ਸੰਭਾਲੋ ਰੈਲੀਆਂ ਨੂੰ ਕਾਮਯਾਬ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ ਅਤੇ ਡਾਕਟਰ ਅੰਬੇਡਕਰ ਜੀ ਦੇ ਬੁੱਤਾਂ ਨੂੰ ਟਾਰਗੇਟ ਕਰਕੇ ਜੋ ਪਿਛਲੇ ਸਮੇਂ ਚ ਘਟਨਾਵਾਂ ਘਟੀਆਂ ਉਹਨਾਂ ਦੀ ਨਿੰਦਾ ਵੀ ਕੀਤੀ ਅਤੇ ਸਰਕਾਰ ਦੀ ਅਣਗਹਿਲੀ ਨੂੰ ਇਹਨਾਂ ਘਟਨਾਵਾਂ ਲਈ ਜਿੰਮੇਵਾਰ ਮੰਨਦੇ ਹੋਏ ਸਰਕਾਰ ਨੂੰ ਵਕਤ ਰਹਿੰਦੇ ਬਣਦੀ ਕਾਰਵਾਈ ਕਰਨ ਦਾ ਸੱਦਾ ਵੀ ਦਿੱਤਾ ਗਿਆ । ਇਸ ਮੌਕੇ ਤੇ ਸਟੇਟ ਕੋਆਰਡੀਨੇਟਰ ਬਿਪਨ ਕੁਮਾਰ, ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਅਜੀਤ ਸਿੰਘ ਭੈਣੀ ਜੀ ਇੰਚਾਰਜ ਪੰਜਾਬ, ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ, ਮਲਕੀਤ ਚੁੰਬਰ ਜਨਰਲ ਸਕੱਤਰ, ਪ੍ਰਵੀਨ ਬੰਗਾ ਇੰਚਾਰਜ ਜੋਨ ਲੁਧਿਆਣਾ, ਸੁਖਦੇਵ ਬਿੱਟਾ, ਮਨੋਹਰ ਕਮਾਮ ਸਾਬਕਾ ਸਰਪੰਚ, ਮਿਸ਼ਨਰੀ ਗਾਇਕ ਰੂਪ ਲਾਲ ਧੀਰ ਅਤੇ ਸਾਰੇ ਪਾਰਟੀ ਦੇ ਵਰਕਰ ਹਾਜ਼ਰ ਸਨ।