(ਸਮਾਜ ਵੀਕਲੀ)
ਪੜ੍ਹ ਲਿਖ ਵੀ,ਨਾ ਹੋਏ ਸਿਆਣੇ,
ਸਮਝ ਦੇ ਬਾਝੋਂ, ਫੇਰ ਵੀ ਤੰਗ l
ਸਕੂਲੇ ਜਿਹੜਾ,ਸਾਇੰਸ ਪੜ੍ਹਾਵੇ,
ਨਜ਼ਰਵੱਟੂ, ਘਰੇ ਕਰਦਾ ਰੰਗ l
ਬੰਦਿਆਂ ਨਾਲ ਭੇਦ ਹਾਂ,ਕਰਦੇ ,
ਪੜ੍ਹ ਡਾਰਵਿਨ,ਨਾ ਆਵੇ ਸੰਗ l
ਫ਼ਰਜਾ਼ਂ ਦੀ ਪਛਾਣ ਨਾ ਕਰੀਏ,
ਹੱਕਾਂ ਲਈ ਨਾ,ਲੜ ਰਹੇ ਜੰਗ l
ਸਰਕਾਰੀ ਨੀਤੀਆਂ ਮਸਲੇ ਜੰਮਣ,
ਅਸੀਂ ਕਿਸਮਤ ਦਾ,ਸਮਝੀਏ ਰੰਗ l
ਆਪਾਂ ਸਹਿਣ ਦੀ,ਆਦਤ ਪਾਈ,
ਭਾਵੇਂ,ਮਸਲੇ ਕਿੰਨਾ ਕਰਦੇ ਤੰਗ l
ਸੈਲਫੀ਼ ਤੱਕ ਹੀ,ਸੀਮਤ ਹੋ ਗਏ,
ਸੋਚ ਦਾ ਘੇਰਾ,ਕਰ ਲਿਆ ਤੰਗl
ਜਸਵੀਰ ਮੋਰੋਂ,ਮੁੜ ਨਾ ਆਉਣਾ,
ਇੱਕ ਵਾਰ ਸਮਾਂ,ਗਿਆ ਜੋ ਲੰਘl
ਇੰਜ਼ ਜਸਵੀਰ ਸਿੰਘ ਮੋਰੋਂ



