(ਸਮਾਜ ਵੀਕਲੀ)
ਮੋਦੀ ਜੀ ਤੁਸੀਂ ਰਹਿਣ ਦਿਓ,,,,,
ਪਾਕ ਜੋ ਕਹਿੰਦਾ ਉਨੂੰ ਕਹਿਣ ਦਿਓ,,
ਸੱਜ ਵਿਆਹੀਆਂ ਤਰਲੇ ਪਾਉਂਦੀਆਂ
ਨਾਂ ਤੜਵਾਓ ਵੰਗਾਂ ਨੂੰ,,,,,,,,
ਤੁਸੀਂ ਯੁੱਗ ਯੁੱਗ ਕਰੋ ਤਰੱਕੀਆਂ
ਨਾਂ ਛੇੜੋ ਇਹਨਾਂ ਜੰਗਾ ਨੂੰ,,,,,,,
ਚੁਪ ਚੁਪੀਤੇ ਘਰ ਜਾਕੇ ਤੁਸੀਂ ਫੜਲੋ,
ਜਿਹੜੇ ਦੋਸ਼ੀ,,,,,,,,,,,,
ਸਜ਼ਾ ਦਿਓ ਉਹਨਾਂ ਨੂੰ ਜਿਹੜੇ
ਭਾਈ ਆਰੋਪੀ,,,,,,,,,,,
ਨੁਕਸਾਨ ਹੋਵੇ ਨਾ ਲੋਕਾਂ ਦਾ,,,,,,,
ਨੱਥ ਪਾ ਦਿਓ ਭੰਡਾਂ ਨੂੰ,,,,,,,,,
ਤੁਸੀਂ ਯੁੱਗ ਯੁੱਗ ਕਰੋ ਤਰੱਕੀਆਂ,,
ਨਾਂ ਛੇੜੋ ਇਹਨਾਂ ਜੰਗਾ ਨੂੰ,,,,,
ਆਪਣਾਂ ਵੀ ਨੁਕਸਾਨ ਹੋਣਾ,,,,,,
ਕਈ ਪੁੱਤ ਮਾਵਾਂ ਦੇ ਮਰਨੇ,,,,,
ਗੋਲੀਆਂ ਬੰਬ ਬੰਦੂਕਾਂ ਨੇ ਫਰਕ,,
ਕੋਈ ਨਹੀਂ ਕਰਨੇ,,,,,
ਗੁਰਮੀਤ ਕਹੇ ਤੁਸੀਂ ਨਾਂ ਮਾਰੋ
ਸਾਡੀਆਂ ਰੀਝਾਂ ਅਤੇ ਉਮੰਗਾਂ ਨੂੰ
ਤੁਸੀਂ ਯੁੱਗ ਯੁੱਗ ਕਰੋ ਤਰੱਕੀਆਂ,,,,
ਨਾਂ ਛੇੜੋ ਇਹਨਾਂ ਜੰਗਾ ਨੂੰ,,,,
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ
76528 16074



