ਗ਼ਜ਼ਲ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਮੇਰੇ ਦਿਲ ਵਿੱਚ ਬਲ ਰਿਹੈ ਯਾਰੋ ਚਿਰਾਗ,
ਮੈਨੂੰ ਡਸ ਸਕਦਾ ਨਹੀਂ ਹਨੇਰੇ ਦਾ ਨਾਗ।
ਰੁਲਦੇ ਨੇ ਉਹ ਜੋਤਸ਼ੀ ਸੜਕਾਂ ਤੇ ਆਪ,
ਦੱਸਦੇ ਨੇ ਜੋ ਹੱਥਾਂ ਤੋਂ ਲੋਕਾਂ ਦੇ ਭਾਗ।
ਭਾਲ ਲੈਂਦੇ ਜੇ ਤੁਸੀਂ ਇੱਕ ਗਲਿਆ ਸੇਬ,
ਸਾਰੇ ਵਧੀਆ ਸੇਬਾਂ ਨੂੰ ਲੱਗਦੀ ਨਾ ਲਾਗ।
ਇਹ ਕਿਸੇ ਦੇ ਆਣ ਬਾਰੇ ਕੁੱਝ ਨਾ ਜਾਣੇ,
ਢਿੱਡੋਂ ਭੁੱਖਾ ਕਰ ਰਿਹੈ ਕਾਂ,ਕਾਂ ਇਹ ਕਾਗ।
ਐਵੇਂ ਨਾ ਬੈਠੇ ਰਹੋ ਬਣ ਕੇ ਨਿਕੰਮੇ,
ਕੋਸ਼ਿਸ਼ਾਂ ਦੇ ਹੱਥ ਹੈ ਕਿਸਮਤ ਦੀ ਵਾਗ।
ਸੰਘਰਸ਼ ਦੇ ਢੋਲ ਤੇ ਲੱਗੀ ਹੈ ਚੋਟ,
ਹੁਣ ਚਿਰਾਂ ਤੋਂ ਸੁੱਤੇ ਕਾਮੇ ਪੈਣੇ ਜਾਗ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਅੰਗਦ ਸਿੰਘ ਸਾਬਕਾ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜਕੁਮਾਰ ਦਾ ਸਵਾਲ
Next articleਸਾਡੀਆਂ ਲਾਸਾਨੀ ਪ੍ਰਾਪਤੀਆਂ