ਸ਼ਹਿਰ ਤੋਂ ਦੂਰ

ਦੀਪ ਸੈਂਪਲਾਂ

(ਸਮਾਜ ਵੀਕਲੀ)

ਤੇਰੇ ਸ਼ਹਿਰ ਤੋਂ ਦੂਰ ਟਿਕਾਣੇ ਕਰਨੇ ਨੇ।
ਹੁਣ ਅਪਣੇ ਪਿੰਡ ਆਉਣੇ ਜਾਣੇ ਕਰਨੇ ਨੇ।

ਜੋ ਚਾਅ ਸਾਡੇ ਸ਼ਹਿਰ ਤੇਰੇ ਮਾਰ ਦਿੱਤੇ
ਫਿਰ ਤੋਂ ਹੁਣ ਜਿਉਂਦੇ ਮਰਜਾਣੇ ਕਰਨੇ ਨੇ ।

ਦੁੱਖ, ਦਰਦ,ਹੰਝੂ ਇਹਦੀਆਂ ਗਲੀਆਂ ਚੋਂ
ਖੱਟੇ ਉਹ ਦੂਰ ਨਿਮਾਣੇ ਕਰਨੇ ਨੇ ।

ਹੁਣ ਨਾ ਆਉਣ ਕਦੇ ਵੀ ਇਸ ਦੀਆਂ ਗੱਲਾਂ ਚ
ਦਿਲ ਤੇ ਮਨ ਹੁਣ ਹੋਰ ਸਿਆਣੇ ਕਰਨੇ ਨੇ।

ਇਸ ਦੇ ਚੁਰਾਹੇ ਹਸੇ ਸਾਡੀ ਬਰਬਾਦੀ ਤੇ
ਮੰਜਿਲ ਪਾਕੇ ਅੱਖੋਂ ਕਾਣੇ ਕਰਨੇ ਨੇ।

ਜੋ ਹੋਇਆ ਉਹ ਹਾਉਕੇਂ ਵਾਂਗੂੰ ਸਾਂਭ ਲੈਣਾਂ
ਅਪਣੇਂ ਹਿੱਸੇ ਰੱਬ ਦੇ ਭਾਣੇ ਕਰਨੇਂ ਨੇਂ।

ਜਿਹੜੇ ਦੋਗਲੇ ਯਾਰ ਖੱਟੇ ਸੀ ਛੱਡ ਦੇਣੇ
ਨਵੇਂ ਬਣਾਕੇ ਉਹ ਪੁਰਾਣੇ ਕਰਨੇ ਨੇ।

ਦੀਪ ਸੈਂਪਲੇ ਨੂੰ ਜੋ ਟਿੱਚਰਾਂ ਕਰਦੇ ਸੀ
ਉਹਨਾਂ ਲ‌ਈ ਬੱਸ ਇੱਕ ਦੋ ਗਾਣੇ ਕਰਨੇ ਨੇ।

ਗੀਤਕਾਰ ਦੀਪ ਸੈਂਪਲਾਂ
ਸ੍ਰੀ ਫ਼ਤਹਿਗੜ੍ਹ ਸਾਹਿਬ
6283087924

Previous articleਵਣ ਰੇਂਜ ਵਿਸਥਾਰ ਲੁਧਿਆਣਾ ਨੇ ਫਸਲੀ ਵਿਭਿੰਨਤਾ ਲਈ ਵਣ ਖੇਤੀ ਸਬੰਧੀ ਕਿਸਾਨਾਂ ਲਈ ਇੱਕ ਰੋਜਾ ਜਾਗਰੂਕਤਾ ਵਰਕਸ਼ਾਪ ਲਗਾਈ
Next article***ਕੌਣ ਕਹਿੰਦਾ***